ਘਰ ਵਿਚ ਵੜ ਕੇ, ਵਿਹੜੇ ਵਿਚ ਸੌਂ ਰਹੀ ਬਜ਼ੁਰਗ ਮਹਿਲਾ ਉਤੇ ਕੀਤਾ ਵਾਰ, ਮਾਤਾ ਨੇ ਤਿਆਗੇ ਪ੍ਰਾਣ, ਪਰਿਵਾਰ ਨੇ ਦੱਸੀਆਂ ਇਹ ਗੱਲਾਂ

Punjab

ਫਾਜ਼ਿਲਕਾ (ਪੰਜਾਬ) ਦੇ ਪਿੰਡ ਆਲਮਸ਼ਾਹ ਤੋਂ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਇਥੇ ਬੀਤੀ ਰਾਤ ਇੱਕ ਬਜੁਰਗ ਮਹਿਲਾ ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਟੇ-ਰਿਆਂ ਨੇ ਇਕ ਘਰ ਵਿਚ ਦਾਖਲ ਹੋ ਕੇ ਘਰ ਦੇ ਵਿਹੜੇ ਵਿਚ ਸੌਂ ਰਹੀ ਬਜ਼ੁਰਗ ਮਹਿਲਾ ਦਾ ਗ-ਲਾ, ਘੁੱ-ਟ ਕੇ ਕ-ਤ-ਲ ਕਰ ਦਿੱਤਾ ਅਤੇ ਉਸ ਕੰਨਾਂ ਵਿਚ ਪਾਈਆਂ ਸੋ-ਨੇ ਦੀਆਂ ਵਾਲੀਆਂ ਲਾਹ ਲਈਆਂ।

ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਘਰ ਦੇ ਮੇਨ ਗੇਟ ਨੂੰ ਤਾਲਾ ਲਾ ਕੇ ਪਰਿਵਾਰ ਦੇ ਮੈਂਬਰਾਂ ਨੂੰ ਅੰਦਰ ਬੰਦ ਕਰ ਦਿੱਤਾ। ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਮ੍ਰਿਤਕ ਔਰਤ ਦੇ ਲੜਕੇ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਉਸ ਦੀ ਮਾਂ ਦੀ ਮੌ-ਤ ਹੋ ਚੁੱਕੀ ਸੀ। ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵਿਹੜੇ ਵਿਚ ਸੌਂ ਰਹੀ ਸੀ ਬਜੁਰਗ ਮਾਤਾ

ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਪੋਤਰੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਦਾਦੀ ਕੌਸ਼ੱਲਿਆ ਉਮਰ 80 ਸਾਲ ਘਰ ਦੇ ਵਿਹੜੇ ਵਿਚ ਸੁੱਤੀ ਪਈ ਸੀ। ਬਾਕੀ ਪਰਿਵਾਰਕ ਮੈਂਬਰ ਘਰ ਦੇ ਅੰਦਰ ਸੁੱਤੇ ਪਏ ਸਨ। ਬੀਤੀ ਰਾਤ ਇਸ ਦੌਰਾਨ ਦੋਸ਼ੀ ਘਰ ਵਿਚ ਵੜ ਗਏ। ਲੁਟੇ-ਰਿਆਂ ਨੇ ਘਰ ਦੇ ਅੰਦਰ ਸੁੱਤੇ ਪਏ ਲੋਕਾਂ ਨੂੰ ਗੇਟ ਬੰਦ ਕਰ ਕੇ ਅੰਦਰ ਬੰਦ ਕਰ ਦਿੱਤਾ। ਵਿਹੜੇ ਵਿਚ ਸੌਂ ਰਹੀ ਬਜ਼ੁਰਗ ਔਰਤ ਦਾ ਗ-ਲਾ, ਦਬਾਅ ਕੇ ਕ-ਤ-ਲ ਕਰ ਦਿੱਤਾ ਅਤੇ ਉਸ ਦੇ ਕੰਨਾਂ ਦੀਆਂ ਵਾਲੀਆਂ ਲਾਹ ਲਈਆਂ।

ਜਦੋਂ ਪਰਿਵਾਰ ਜਾਗਿਆ ਤਾਂ ਗੇਟ ਨੂੰ ਲੱਗਿਆ ਸੀ ਤਾਲਾ

ਪੋਤਰੇ ਨੇ ਦੱਸਿਆ ਕਿ ਜਦੋਂ ਪਰਿਵਾਰ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਗੇਟ ਨੂੰ ਤਾਲਾ ਲੱਗਿਆ ਹੋਇਆ ਸੀ। ਉਨ੍ਹਾਂ ਨੇ ਇਕ-ਦੂਜੇ ਨੂੰ ਬੁਲਾ ਕੇ ਗੇਟ ਨੂੰ ਖੁਲਵਾਇਆ ਅਤੇ ਬਾਹਰ ਆ ਕੇ ਦੇਖਿਆ ਤਾਂ ਬਜੁਰਗ ਦਾਦੀ ਦੀ ਮੌ-ਤ ਹੋ ਚੁੱਕੀ ਸੀ। ਉਸ ਦੇ ਕੰਨਾਂ ਦੀਆਂ ਵਾਲੀਆਂ ਗਾਇਬ ਸਨ। ਫਿਲਹਾਲ ਮ੍ਰਿਤਕ ਔਰਤ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ।

ਮਾਮਲੇ ਦੀ ਜਾਂਚ ਵਿਚ ਲੱਗੀ ਪੁਲਿਸ

ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਫਾਜ਼ਿਲਕਾ ਦੇ ਏ. ਐੱਸ. ਆਈ. ਬਿਸ਼ਨ ਰਾਮ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਣ-ਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲੁਟੇ-ਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *