ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਮਹਿਤਾ ਤੋਂ ਸ੍ਰੀ ਹਰਗੀਬਿੰਦਪੁਰ ਸਾਹਿਬ ਨੂੰ ਜਾਣ ਵਾਲੀ ਮੁੱਖ ਸੜਕ ਉਤੇ ਖੱਬੇ ਰਾਜਪੂਤਾਂ ਤੋਂ ਸੈਦੂਕੇ ਮੋੜ ਨੇੜੇ ਅੱਜ ਦੁਪਹਿਰ ਦੇ ਸਮੇਂ ਇਕ ਬਹੁਤ ਹੀ ਦੁਖ-ਦਾਈ ਹਾਦਸਾ ਵਾਪਰ ਗਿਆ। ਇਸ ਦਰਦ-ਨਾਕ ਸੜਕ ਹਾਦਸੇ ਵਿਚ ਇਕ ਹੀ ਪਰਿ-ਵਾਰ ਦੇ ਤਿੰਨ ਮੈਂਬਰਾਂ ਦੀ ਮੌ-ਤ ਹੋ ਗਈ। ਮ੍ਰਿਤਕ ਪਿੰਡ ਕੋਟਲਾ, ਸੂਬਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ, ਜੋ ਮੋਟਰਸਾਈਕਲ ਉਤੇ ਸਵਾਰ ਹੋਕੇ ਮਹਿਤਾ ਸ਼ਹਿਰ ਜਾ ਰਹੇ ਸਨ। ਇਸ ਮੋਟਰਸਾਈਕਲ ਨੂੰ ਅਮਰਜੋਤ ਸਿੰਘ ਉਮਰ ਕਰੀਬ 34 ਸਾਲ ਚਲਾ ਰਿਹਾ ਸੀ, ਉਸ ਦੀ ਮਾਤਾ ਬਲਬੀਰ ਕੌਰ ਉਮਰ ਕਰੀਬ 70 ਸਾਲ ਅਤੇ ਤਿੰਨ ਸਾਲ ਦਾ ਜੁਆਕ ਅਰਮਾਨਦੀਪ ਸਿੰਘ ਪਿੱਛੇ ਬੈਠੇ ਸਨ।
ਸੜਕ ਉਤੇ ਫੈਲੇ ਧੂਏਂ ਕਾਰਨ ਵਾਪਰਿਆ ਹਾਦਸਾ
ਦੱਸਿਆ ਜਾ ਰਿਹਾ ਹੈ ਕਿ ਰਸਤੇ ਵਿੱਚ ਇੱਕ ਜ਼ਿਮੀਂਦਾਰ ਵੱਲੋਂ ਆਪਣੇ ਕਣਕ ਦੇ ਖੇਤ ਨੂੰ ਅੱ-ਗ ਲਾਈ ਹੋਈ ਸੀ ਜਿਸ ਕਾਰਨ ਕਾਫੀ ਧੂੰਆਂ ਫੈਲਿਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਦਾ ਮੋਟਰਸਾਈਕਲ ਅਚਾ-ਨਕ ਕਿਸੇ ਹੋਰ ਵਾਹਨ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਇਕੋ ਪਰਿ-ਵਾਰ ਦੇ ਤਿੰਨ ਮੈਂਬਰਾਂ ਦੀ ਮੌ-ਕੇ ਤੇ ਹੀ ਮੌ-ਤ ਹੋ ਗਈ। ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਮਹਿਤਾ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲੋਕਾਂ ਨੇ ਕੀਤੀ ਸਖਤ ਕਾਰਵਾਈ ਦੀ ਮੰਗ
ਇੱਥੇ ਮੌਜੂਦ ਲੋਕਾਂ ਨੇ ਮੰਗ ਕੀਤੀ ਹੈ ਕਿ ਕਣਕ ਦੇ ਖੇਤ ਨੂੰ ਅੱਗ ਲਾਉਣ ਵਾਲੇ ਕਿਸਾਨ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। CCTV ਫੁਟੇਜ ਦੀ ਜਾਂਚ ਕਰਕੇ ਇਸ ਟੱ-ਕ-ਰ ਵਿੱਚ ਸ਼ਾਮਲ ਦੂਜੇ ਵਾਹਨ ਦੀ ਪਹਿਚਾਣ ਕਰਕੇ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।