ਜਿਲ੍ਹਾ ਸੰਗਰੂਰ (ਪੰਜਾਬ) ਦੇ ਲਹਿਰਾਗਾਗਾ ਵਿੱਚ ਇੱਕ ਪਰਿਵਾਰ ਵਿੱਚ ਉਸ ਸਮੇਂ ਕਹਿਰ ਢਹਿ ਗਿਆ ਜਦੋਂ ਡੇਢ ਮਹੀਨਾ ਪਹਿਲਾਂ ਪ੍ਰੇ-ਮ ਵਿਆਹ ਕਰਵਾਉਣ ਵਾਲੇ ਇੱਕ ਨੌਜਵਾਨ ਦੀ ਭੇਤ-ਭਰੇ ਹਾਲ ਵਿੱਚ ਮੌ-ਤ ਹੋ ਗਈ। ਇਸ ਪਰਿਵਾਰ ਦੇ ਵੱਡੇ ਪੁੱਤਰ ਦਾ ਸਿਵਾ ਅਜੇ ਠੰਢਾ ਵੀ ਨਹੀਂ ਹੋਇਆ ਸੀ ਕਿ ਛੋਟੇ ਪੁੱਤਰ ਦੀ ਮੌ-ਤ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ। ਇਸ ਮਾਮਲੇ ਸਬੰਧੀ ਪੁਲਿਸ ਵਲੋਂ ਮ੍ਰਿਤਕ ਨੌਜਵਾਨ ਦੇ ਸਹੁਰੇ ਪਰਿਵਾਰ ਵਿਰੁੱਧ ਕ-ਤ-ਲ ਦਾ ਕੇਸ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ ਪੁੱਤਰ ਜੀਤ ਸਿੰਘ ਵਾਸੀ ਵਾਰਡ ਨੰਬਰ 8 ਲਹਿਰਾਗਾਗਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਕਰੀਬ ਡੇਢ ਮਹੀਨਾ ਪਹਿਲਾਂ ਉਸ ਦੇ ਲੜਕੇ ਗੁਰਲਾਲ ਸਿੰਘ ਨੇ ਸਿਮਰਜੀਤ ਕੌਰ ਪੁੱਤਰੀ ਹਰਜੀਤ ਸਿੰਘ ਵਾਸੀ ਘੋੜੇਨਬ ਹਾਲ, ਵਾਰਡ ਨੰਬਰ 12, ਲਹਿਰਾਗਾਗਾ ਨਾਲ ਪ੍ਰੇ-ਮ ਵਿਆਹ ਕਰਵਾਇਆ ਸੀ। ਉਹ ਭੱਠੇ ਉਤੇ ਕੌਹਰੀਆਂ ਲੱਗਿਆ ਹੋਇਆ ਸੀ। 4-5 ਮਈ ਦੀ ਰਾਤ ਨੂੰ ਜਦੋਂ ਉਹ ਆਪਣੇ ਮੋਟਰਸਾਈਕਲ ਉਤੇ ਕੋਹਰੀਆਂ ਤੋਂ ਘੋੜੇਨਬ ਵੱਲ ਆ ਰਿਹਾ ਸੀ ਤਾਂ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਤੇਰੇ ਲੜਕੇ ਦਾ ਐਕਸੀ-ਡੈਂਟ ਹੋ ਗਿਆ ਹੈ।
ਉਸ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ, ਜਿੱਥੋਂ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਚੰਡੀਗੜ੍ਹ ਪੀ. ਜੀ. ਆਈ. ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਦੇ ਪਿਤਾ ਨੇ ਦੋਸ਼ ਲਾਇਆ ਕਿ ਉਸ ਦਾ ਲੜਕਾ ਗੁਰਲਾਲ ਸਿੰਘ ਲਾਲੀ ਨਾਲ ਹਾਦਸਾ ਨਹੀਂ ਹੋਇਆ ਸਗੋਂ ਉਸ ਦੀ ਕੁੱਟ-ਮਾਰ ਕਰਕੇ ਸੁ-ਟਿ-ਆ ਗਿਆ ਅਤੇ ਉਸ ਦਾ ਕ-ਤ-ਲ ਕੀਤਾ ਗਿਆ ਹੈ। ਪੁਲਿਸ ਨੇ ਮ੍ਰਿਤਕ ਦੇ ਸਹੁਰੇ ਹਰਜੀਤ ਸਿੰਘ ਅਤੇ ਅਣ-ਪਛਾਤੇ ਵਿਅਕਤੀਆਂ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਦੇ ਪਿਤਾ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਇਕ ਲੜਕੇ ਜਗਤਾਰ ਸਿੰਘ ਉਮਰ 25 ਸਾਲ ਦੀ ਕਰੀਬ ਡੇਢ ਮਹੀਨਾ ਪਹਿਲਾਂ ਰੇਲ ਗੱਡੀ ਦੀ ਲ-ਪੇ-ਟ ਵਿਚ ਆ ਕੇ ਮੌ-ਤ ਹੋ ਗਈ ਸੀ, ਹੁਣ ਦੂਜਾ ਪੁੱਤਰ ਵੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਜਿਸ ਕਾਰਨ ਉਸ ਦਾ ਘਰ ਤ-ਬਾ-ਹ ਹੋ ਗਿਆ ਹੈ।