ਹਰਿਆਣਾ ਸੂਬੇ ਦੇ ਫਰੀਦਾਬਾਦ ਵਿੱਚ ਸੜਕ ਹਾਦਸੇ ਰੁਕਣ ਦੇ ਨਾਮ ਨਹੀਂ ਲੈ ਰਹੇ। ਬੀਤੀ ਰਾਤ ਝਾਰਸੈਤਲੀ ਵਿੱਚ ਇੱਕ ਅਣ-ਪਛਾਤਾ ਵਾਹਨ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾ-ਰ ਕੇ ਫਰਾਰ ਹੋ ਗਿਆ। ਇਸ ਹਾਦਸੇ ਦੌਰਾਨ ਨੌਜਵਾਨ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਅਜਿਹੀ ਹੀ ਦੂਜੀ ਘਟਨਾ ਫਰੀਦਾਬਾਦ ਦੇ ਪਯਾਲਾ ਚੌਕ ਉਤੇ ਵਾਪਰੀ ਹੈ। ਇੱਥੇ ਯੂ-ਟਰਨ ਲੈ ਰਹੇ ਇੱਕ ਮੋਟਰਸਾਈਕਲ ਸਵਾਰ ਇੱਕ ਟਰੱਕ ਦੀ ਲਪੇਟ ਵਿਚ ਆ ਗਿਆ। ਉਹ ਦਿੱਲੀ MCD ਵਿੱਚ ਕੰਮ ਕਰਦਾ ਸੀ ਅਤੇ ਇਨ੍ਹੀਂ ਦਿਨੀਂ ਆਪਣੇ ਸਹੁਰੇ ਘਰ ਰਹਿ ਰਿਹਾ ਸੀ। ਉਸ ਦੀ ਪਹਿਚਾਣ ਰੋਹਨ ਉਮਰ 27 ਸਾਲ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਬੀਕੇ ਸਿਵਲ ਹਸਪਤਾਲ ਪਹੁੰਚੇ ਮ੍ਰਿਤਕ ਰੋਹਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੋਹਨ ਦਿੱਲੀ ਵਿੱਚ ਐਮ. ਸੀ. ਡੀ. ਵਿੱਚ ਕੰਮ ਕਰਦਾ ਸੀ। ਉਹ ਫਰੀਦਾਬਾਦ ਦੇ ਪਯਾਲਾ ਇਲਾਕੇ ਵਿਚ ਆਪਣੇ ਸਹੁਰੇ ਘਰ ਰਹਿੰਦਾ ਸੀ, ਕਿਉਂਕਿ ਉਸ ਦੇ ਆਪਣੇ ਘਰ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਜਦੋਂ ਉਹ ਬੀਤੀ ਰਾਤ ਦਿੱਲੀ ਤੋਂ ਆਪਣੇ ਸਹੁਰੇ ਘਰ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਫਰੀਦਾਬਾਦ ਦੇ ਪਾਇਲ ਚੌਕ ਨੇੜੇ ਯੂ-ਟਰਨ ਲੈਂਦੇ ਸਮੇਂ ਤੇਜ਼ ਸਪੀਡ ਟਰੱਕ ਨੇ ਉਸ ਨੂੰ ਟੱਕਰ ਮਾ-ਰ ਦਿੱਤੀ। ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਉਨ੍ਹਾਂ ਨੇ ਦੱਸਿਆ ਕਿ ਰੋਹਨ ਦੀ ਇੱਕ 4 ਸਾਲ ਦੀ ਧੀ ਹੈ ਅਤੇ ਉਸ ਦੇ ਮਾਤਾ-ਪਿਤਾ ਦੀ 2010 ਵਿੱਚ ਮੌ-ਤ ਹੋ ਗਈ ਸੀ। ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਪੁਲਿਸ ਦੋਸ਼ੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੇ ਉਸ ਉਤੇ ਸਖ਼ਤ ਕਾਰਵਾਈ ਕਰੇ।
ਇਸ ਮਾਮਲੇ ਬਾਰੇ ਸੈਕਟਰ-58 ਥਾਣੇ ਦੇ ਇੰਸਪੈਕਟਰ ਅਨੂਪ ਸਿੰਘ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਰੋਹਨ ਨਾਮ ਦੇ ਨੌਜਵਾਨ ਦੀ ਮੌ-ਤ ਹੋ ਗਈ ਹੈ। ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਵਲੋਂ ਕਾਰਵਾਈ ਕੀਤੀ ਗਈ ਹੈ। ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।