ਹਰਿਆਣਾ ਸੂਬੇ ਵਿਚ ਝੱਜਰ ਦੇ ਬਹਾਦੁਰਗੜ੍ਹ ਰੋਡ ਉਤੇ ਸਥਿਤ ਆਪਣੇ ਦਫਤਰ ਵਿਚ ਬੈਠੇ ਪ੍ਰਾਪਰਟੀ ਡੀਲਰ ਦਾ ਵੀਰਵਾਰ ਦੀ ਰਾਤ ਨੂੰ ਮੋਟਰਸਾਈਕਲ ਉਤੇ ਸਵਾਰ ਹੋਕੇ ਆਏ ਨਕਾਬਪੋਸ਼ ਨੌਜਵਾਨਾਂ ਨੇ ਗੋ-ਲੀ-ਆਂ ਚਲਾ ਕੇ ਕ-ਤ-ਲ ਕਰ ਦਿੱਤਾ। ਇਸ ਦੌਰਾਨ ਨੌਜਵਾਨ ਨਾਲ ਬੈਠੇ ਤਿੰਨ ਹੋਰ ਨੌਜਵਾਨ ਵਾਲ-ਵਾਲ ਬਚ ਗਏ। ਇਸ ਵਾਰ-ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਸ ਪ੍ਰਾਪਰਟੀ ਡੀਲਰ ਨੇ ਨਗਰ ਕੌਂਸਲ ਦੇ ਚੇਅਰਮੈਨ ਦੇ ਅਹੁਦੇ ਲਈ ਚੋਣ ਵੀ ਲੜੀ ਸੀ।
ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਸਹਾਇਕ ਪੁਲਿਸ ਕਮਿਸ਼ਨਰ ਸ਼ਮਸ਼ੇਰ ਸਿੰਘ ਅਤੇ ਥਾਣਾ ਸਿਟੀ ਦੇ ਇੰਚਾਰਜ ਸਦਾਨੰਦ ਨੇ ਮੌਕੇ ਉਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਘ-ਟ-ਨਾ ਸਥਾਨ ਉਤੇ ਕਈ ਰਾਊਂਂਡ ਫਾ-ਇ-ਰ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਰਾਤ ਕਰੀਬ 8 ਵਜੇ ਦਿੱਲੀ ਗੇਟ ਦਾ ਰਹਿਣ ਵਾਲਾ 32 ਸਾਲ ਉਮਰ ਦਾ ਅਨੁਜ ਰਾਓ ਆਪਣੇ ਦੋਸਤਾਂ ਰਵਿੰਦਰ, ਪ੍ਰਵੀਨ ਅਤੇ ਆਕਾਸ਼ ਨਾਲ ਬਹਾਦੁਰਗੜ੍ਹ ਰੋਡ ਉਤੇ ਸਥਿਤ ਪੰਜਾਬੀ ਰਸੋਈ ਦੇ ਕੋਲ ਸਥਿਤ ਆਪਣੇ ਪ੍ਰਾਪਰਟੀ ਡੀਲਰ ਦੇ ਦਫਤਰ ਵਿਚ ਬੈਠਾ ਸੀ। ਇਸ ਦੌਰਾਨ ਦਫਤਰ ਦੇ ਬਾਹਰ ਅਚਾ-ਨਕ ਇੱਕ ਮੋਟਰਸਾਈਕਲ ਆ ਕੇ ਰੁਕਿਆ। ਮੋਟਰਸਾਇਕਲ ਉਤੇ ਸਵਾਰ ਹ-ਥਿ-ਆ-ਰ-ਬੰ-ਦ ਨਕਾਬਪੋਸ਼ ਨੌਜਵਾਨ ਦਫਤਰ ਵਿਚ ਦਾਖਲ ਹੋ ਗਏ। ਨਕਾਬਪੋਸ਼ ਨੌਜਵਾਨਾਂ ਦੇ ਦੋਵੇਂ ਹੱਥਾਂ ਵਿੱਚ ਪਿ-ਸ-ਤੌ-ਲ ਸਨ। ਦੋਸ਼ੀਆਂ ਨੇ ਅਨੁਜ ਉਤੇ ਗੋ-ਲੀ-ਆਂ ਚਲਾ ਦਿੱਤੀਆਂ। ਜਿਸ ਕਾਰਨ ਅਨੁਜ ਜ਼ਮੀਨ ਉਤੇ ਡਿੱ-ਗ ਪਿਆ। ਅਨੁਜ ਦੇ ਨਾਲ ਬੈਠੇ ਹੋਰ ਤਿੰਨ ਨੌਜਵਾਨਾਂ ਨੇ ਕੁਰਸੀ ਨੂੰ ਆਪਣੇ ਉੱਪਰ ਖਿੱਚ ਕੇ ਆਪਣੀ ਜਾ-ਨ ਬਚਾਈ। ਵਾਰ-ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।
ਇਸ ਸਬੰਧੀ ਪੁਲਿਸ ਨੂੰ ਦਿੱਤੀ ਗਈ ਸੂਚਨਾ
ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚ ਗਈ। ਐਫ. ਐਸ. ਐਲ. ਟੀਮ ਨੇ ਸਬੂਤ ਇਕੱਠੇ ਕੀਤੇ। ਦੇਹ ਨੂੰ ਸਿਵਲ ਹਸਪਤਾਲ ਵਿਚ ਰਖਵਾਇਆ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਹਾਇਕ ਪੁਲਿਸ ਕਮਿਸ਼ਨਰ ਸ਼ਮਸ਼ੇਰ ਸਿੰਘ ਨੇ ਰਾਤ ਨੂੰ ਸਿਵਲ ਹਸਪਤਾਲ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।