ਹਰਿਆਣਾ ਸੂਬੇ ਦੇ ਫਤਿਹਾਬਾਦ ਦੇ ਭੂਨਾ ਬਲਾਕ ਵਿਚ ਪੈਂਦੇ ਪਿੰਡ ਨਦੋਧੀ ਦੇ ਜੰਡਲੀ ਖੁਰਦ ਰੋਡ ਉਤੇ ਖੇਤਾਂ ਵਿਚ ਬਣੀ ਢਾਣੀ ਵਿਚ ਬੀਤੀ ਰਾਤ ਪੱਠੇ ਕੁਤਰਨ (ਚਾਰਾ ਕੱਟਣ) ਵਾਲੀ ਮਸ਼ੀਨ ਵਿਚ ਆਏ ਕਰੰਟ ਲੱਗਣ ਕਾਰਨ 32 ਸਾਲ ਉਮਰ ਦੀ ਇਕ ਔਰਤ ਦੀ ਮੌ-ਤ ਹੋ ਗਈ। ਇਸ ਘ-ਟ-ਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿਚ ਸੋਗ ਦੀ ਲਹਿਰ ਛਾ ਗਈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਦੋਧੀ ਦੀ ਰਹਿਣ ਵਾਲੀ ਕਿਰਨ ਉਮਰ 32 ਸਾਲ ਪਤਨੀ ਸੁਭਾਸ਼ ਚੰਦਰ ਸ਼ੁੱਕਰਵਾਰ ਸ਼ਾਮ ਨੂੰ ਕਰੀਬ 7 ਵਜੇ ਚਾਰਾ ਕੱਟਣ ਵਾਲੀ ਮਸ਼ੀਨ ਉਤੇ ਹਰਾ ਚਾਰਾ ਕੱਟ ਰਹੀ ਸੀ। ਇਸ ਦੌਰਾਨ ਮਸ਼ੀਨ ਵਿਚ ਕ-ਰੰ-ਟ ਆ ਗਿਆ। ਮਹਿਲਾ ਨੂੰ ਕ-ਰੰ-ਟ ਲੱਗ ਗਿਆ। ਰੌਲਾ ਸੁਣ ਕੇ ਕਿਰਨ ਦਾ ਦਿਉਰ ਵਿਨੋਦ ਜੋ ਕਿ ਨੇੜਲੇ ਖੇਤ ਵਿੱਚ ਕੰਮ ਕਰ ਰਿਹਾ ਸੀ, ਮੌਕੇ ਉਤੇ ਪਹੁੰਚ ਗਿਆ ਅਤੇ ਚਾਰੇ ਦੀ ਮਸ਼ੀਨ ਦੀ ਬਿਜਲੀ ਦੀ ਤਾਰ ਨੂੰ ਤੇਜ਼ੀ ਨਾਲ ਕੱ-ਟ ਕੇ ਆਪਣੀ ਭਰਜਾਈ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਉਦੋਂ ਤੱਕ ਔਰਤ ਕ-ਰੰ-ਟ ਦੀ ਲਪੇਟ ਵਿਚ ਆ ਚੁੱਕੀ ਸੀ।
ਉਸ ਦੇ ਪਰਿਵਾਰਕ ਮੈਂਬਰ ਤੁਰੰਤ ਹੀ ਉਸ ਨੂੰ ਇਲਾਜ ਲਈ ਭੂਨਾ ਕਮਿਊਨਿਟੀ ਹੈਲਥ ਸੈਂਟਰ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਮਹਿਲਾ ਦੇ ਦੋ ਜੁਆਕ ਹਨ। ਜਿਨ੍ਹਾਂ ਵਿਚ ਇਕ ਅਰੁਣ ਜਿਸ ਦੀ ਉਮਰ 13 ਸਾਲ ਅਤੇ ਅਮਨ ਉਮਰ 11 ਸਾਲ ਹੈ। ਜੋ ਆਪਣੀ ਮਾਂ ਦੇ ਵਿਛੋੜੇ ਦੇ ਸਦਮੇ ਵਿਚ ਹਨ।