ਸਵੇਰ ਦੀ ਸੈਰ ਕਰਦੇ ਸਮੇਂ, ਮਹਿਲਾ ਨਾਲ ਵਾਪਰਿਆ ਹਾਦਸਾ, ਹਸਪਤਾਲ ਲਿਜਾਣ ਤੇ ਡਾਕਟਰਾਂ ਨੇ ਕੀਤਾ ਮ੍ਰਿ-ਤ-ਕ ਐਲਾਨ, ਜਾਂਂਚ ਜਾਰੀ

Punjab

ਜਿਲ੍ਹਾ ਲੁਧਿਆਣਾ (ਪੰਜਾਬ) ਵਿੱਚ ਜਿੰਮ ਵਿੱਚ ਕਸਰਤ ਕਰਨ ਜਾ ਰਹੀ ਇੱਕ ਲੜਕੀ ਨੂੰ XYLO ਕਾਰ ਨੇ ਹਵਾ ਵਿਚ ਉਛਾਲ ਦਿੱਤਾ। ਕਾਰ ਨੇ ਔਰਤ ਨੂੰ ਇੰਨੀ ਜ਼ੋਰ-ਦਾਰ ਟੱਕਰ ਮਾ-ਰੀ ਕਿ ਉਹ ਸੜਕ ਦੇ ਵਿਚਕਾਰ ਡਿਵਾਈਡਰ ਵਿਚ ਜਾ ਟਕਰਾਈ। ਇਸ ਤੋਂ ਬਾਅਦ ਕਾਰ ਡਰਾਈਵਰ ਨੇ ਹੇਠਾਂ ਉਤਰ ਕੇ ਔਰਤ ਦੀ ਨਬਜ਼ ਚੈੱਕ ਕੀਤੀ ਪਰ ਮੌਕਾ ਮਿਲਦੇ ਹੀ ਉਹ ਉਥੋਂ ਫਰਾਰ ਵੀ ਹੋ ਗਿਆ।

ਉਸ ਦੇ ਨਾਲ ਜਿੰਮ ਵਿਚ ਆਏ ਔਰਤ ਦੇ ਭਤੀਜੇ ਨੇ ਉਸ ਨੂੰ ਬ-ਲੱ-ਡ ਨਾਲ ਭਿੱਜੀ ਦੇਖ ਕੇ ਰੌਲਾ ਪਾਇਆ। ਲੋਕਾਂ ਦੀ ਮਦਦ ਨਾਲ ਉਸ ਔਰਤ ਨੂੰ ਹਸਪਤਾਲ ਲੈ ਗਿਆ, ਪਰ ਉਸ ਦਾ ਹਾਲ ਵਿਗੜਦਾ ਦੇਖ ਪਰਿਵਾਰ ਵਾਲੇ ਉਸ ਨੂੰ ਦਿੱਲੀ ਲੈ ਕੇ ਚਲੇ ਗਏ। ਇਸ ਦੇ ਨਾਲ ਹੀ ਮਹਿਲਾ ਦੀ ਦਿੱਲੀ ਜਾਂਦੇ ਸਮੇਂ ਰਾਹ ਵਿਚ ਮੌ-ਤ ਹੋ ਗਈ। ਇਸ ਮਾਮਲੇ ਵਿਚ ਪਰਿਵਾਰ ਨੇ ਕਾਰ ਡਰਾਈਵਰ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਮ੍ਰਿਤਕ ਔਰਤ ਦੀ ਪਹਿਚਾਣ ਸਵੀਟੀ ਅਰੋੜਾ ਉਮਰ 33 ਸਾਲ ਦੇ ਰੂਪ ਵਜੋਂ ਹੋਈ ਹੈ।

ਪਹਿਲਾਂ ਦੋ ਭਰਾ ਵੀ ਛੱਡ ਚੁੱਕੇ ਹਨ ਦੁਨੀਆਂ

ਇਸ ਮੌਕੇ ਸਵੀਟੀ ਦੀ ਮਾਂ ਸ਼ਸ਼ੀਕਾਂਤ ਨੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੂੰ ਦੱਸਿਆ ਹੈ ਕਿ ਉਹ ਹਰਗੋਬਿੰਦ ਨਗਰ ਦੀ ਰਹਿਣ ਵਾਲੀ ਹੈ। ਉਸ ਦੇ ਪਤੀ ਦੀ 24 ਸਾਲ ਪਹਿਲਾਂ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਹੋ ਗਈ ਸੀ। ਉਸ ਦੇ 2 ਪੁੱਤਰ ਅਤੇ ਇਕ ਬੇਟੀ ਸੀ। ਉਸ ਦੇ ਦੋਵੇਂ ਲੜਕੇ ਸੰਜੀਵ ਅਤੇ ਰਾਜ ਕੁਮਾਰ ਦੀ ਮੌ-ਤ ਹੋ ਚੁੱਕੀ ਹੈ।

ਮਾਂ ਨੇ ਦੱਸਿਆ ਕਿ ਸ਼ਿਰਫ ਧੀ ਸਵੀਟੀ ਹੀ ਬਚੀ ਸੀ, ਜੋ ਮੋਬਾਈਲ ਦੀ ਦੁਕਾਨ ਉਤੇ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਸ਼ਸ਼ੀਕਾਂਤ ਨੇ ਦੱਸਿਆ ਕਿ ਸਵੀਟੀ 10 ਮਈ ਨੂੰ ਸਵੇਰੇ 5.30 ਵਜੇ ਆਪਣੇ ਭਤੀਜੇ ਨਿਤਿਨ ਨਾਲ ਸੂਫੀਆਨਾ ਚੌਕ ਨੇੜੇ ਇਕ ਜਿੰਮ ਗਈ ਸੀ। ਨਿਤਿਨ ਨੇ ਸਕੂਟਰੀ ਜਿਮ ਦੇ ਬਾਹਰ ਖੜ੍ਹੀ ਕਰ ਦਿੱਤੀ। ਸਵੀਟੀ ਸੜਕ ਤੇ ਸੈਰ ਕਰਨ ਲੱਗੀ। ਇਸ ਦੌਰਾਨ ਇਕ ਤੇਜ਼ ਸਪੀਡ XYLO ਕਾਰ ਨੇ ਉਸ ਨੂੰ ਟੱ-ਕ-ਰ ਮਾਰ ਦਿੱਤੀ।

ਸ਼ਸ਼ੀਕਾਂਤ ਦਾ ਕਹਿਣਾ ਹੈ ਕਿ ਟੱ-ਕ-ਰ ਤੋਂ ਬਾਅਦ ਸਵੀਟੀ ਨੇ ਰੌਲਾ ਪਾਇਆ। ਇਸ ਤੋਂ ਬਾਅਦ ਡਰਾਈਵਰ ਰੁਕਿਆ ਅਤੇ ਆ ਕੇ ਸਵੀਟੀ ਦੀ ਨਬਜ਼ ਚੈੱਕ ਕੀਤੀ। ਜਦੋਂ ਉਸ ਨੇ ਦੇਖਿਆ ਕਿ ਸਵੀਟੀ ਦਾ ਹਾਲ ਜਿਆਦਾ ਖਰਾਬ ਹੈ ਤਾਂ ਉਸ ਨੇ ਪੁਲਿਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਤੋਂ ਹਾਦਸਾ ਹੋ ਗਿਆ ਹੈ।

ਇਸ ਦੌਰਾਨ ਨਿਤਿਨ ਵੀ ਉਥੇ ਪਹੁੰਚ ਗਿਆ ਅਤੇ ਲੋਕ ਵੀ ਇਕੱਠੇ ਹੋ ਗਏ। ਡਰਾਈਵਰ ਨੇ ਲੋਕਾਂ ਨੂੰ ਕਿਹਾ ਕਿ ਉਸ ਨੂੰ ਹਸਪਤਾਲ ਲੈ ਕੇ ਚੱਲੋ, ਉਹ ਵੀ ਆ ਰਿਹਾ ਹੈ। ਹਾਲਾਂਕਿ ਉਹ ਨਹੀਂ ਆਇਆ ਅਤੇ ਜਦੋਂ ਲੋਕ ਸਵੀਟੀ ਨੂੰ ਹਸਪਤਾਲ ਲੈ ਕੇ ਜਾ ਰਹੇ ਸਨ ਤਾਂ ਦੋਸ਼ੀ ਡਰਾਈਵਰ ਉਥੋਂ ਭੱਜ ਗਿਆ। ਪੁਲਿਸ ਨੇ XYLO ਕਾਰ ਨੂੰ ਕਬਜ਼ੇ ਵਿਚ ਲੈ ਲਿਆ ਹੈ।

ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਦੋਸ਼ੀ

ਇਸ ਮੌਕੇ ਐੱਸ. ਐਚ. ਓ. ਨੇ ਦੱਸਿਆ ਕਿ ਕਾਰ ਦੇ ਡਰਾਈਵਰ ਦਾ ਨਾਮ ਅਜਮੇਰ ਸਿੰਘ ਪਤਾ ਲੱਗਿਆ ਹੈ। ਦੋਸ਼ੀ ਡਰਾਈਵਰ ਸੁਲਤਾਨ ਵਿੰਡ ਰੋਡ, ਕੋਟ ਆਤਮਾ ਰਾਮ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

Leave a Reply

Your email address will not be published. Required fields are marked *