ਜਿਲ੍ਹਾ ਫ਼ਿਰੋਜ਼ਪੁਰ (ਪੰਜਾਬ) ਵਿੱਚ 14 ਸਾਲ ਉਮਰ ਦੇ ਨੌਜਵਾਨ ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਦੋਸ਼ੀ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਨੌਜਵਾਨ ਨੂੰ ਘਰੋਂ ਬੁਲਾ ਕੇ ਆਪਣੇ ਨਾਲ ਲੈ ਗਿਆ। ਨੌਜਵਾਨ ਆਪਣੇ ਘਰ ਤੋਂ ਕੁਝ ਦੂਰੀ ਉਤੇ ਪਿਆ ਮਿਲਿਆ ਸੀ। ਉਸ ਦੇ ਸਿਰ ਉਤੇ ਗੰਭੀਰ ਸੱ-ਟ ਲੱਗੀ ਹੋਈ ਸੀ ਅਤੇ ਬਲੱਡ ਵਹਿ ਰਿਹਾ ਸੀ। ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਮਾਮਲੇ ਵਿਚ ਥਾਣਾ ਘੱਲਖੁਰਦ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਨੌਜਵਾਨ ਸਹਿਜਪ੍ਰੀਤ ਸਿੰਘ ਉਮਰ 14 ਸਾਲ ਦੇ ਪਿਤਾ ਲਖਵਿੰਦਰ ਸਿੰਘ ਵਾਸੀ ਵਾਰਡ ਨੰਬਰ 5 ਗਿੱਲ ਰੋਡ ਮੁੱਦਕੀ ਫ਼ਿਰੋਜ਼ਪੁਰ ਨੇ ਦੱਸਿਆ ਹੈ ਕਿ ਸ਼ਾਮ 6:30 ਵਜੇ ਸਹਿਜਪ੍ਰੀਤ ਘਰ ਵਿਚ ਖਾਣਾ ਖਾ ਰਿਹਾ ਸੀ ਤਾਂ ਦੋਸ਼ੀ ਜਸਪਾਲ ਸਿੰਘ ਘਰੋਂ ਬਾਹਰ ਆਇਆ ਅਤੇ ਸਹਿਜਪ੍ਰੀਤ ਨੂੰ ਬੁਲਾ ਕੇ ਆਪਣੇ ਨਾਲ ਲੈ ਗਿਆ।
ਸਿਰ ਵਿਚ ਲੱਗੀ ਸੀ ਗੰਭੀਰ ਸੱ-ਟ
ਕੁਝ ਸਮੇਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਲੜਕਾ ਘਰ ਤੋਂ ਕੁਝ ਦੂਰੀ ਉਤੇ ਡਿੱ-ਗਿ-ਆ ਪਿਆ ਹੈ। ਇਸ ਤੋਂ ਬਾਅਦ ਜਦੋਂ ਉਹ ਮੌਕੇ ਉਤੇ ਪਹੁੰਚੇ ਤਾਂ ਦੇਖਿਆ ਕਿ ਲੜਕੇ ਦੇ ਸਿਰ ਉਤੇ ਗੰਭੀਰ ਸੱ-ਟ ਲੱਗੀ ਹੋਈ ਸੀ ਅਤੇ ਉਸ ਦਾ ਬ-ਲੱ-ਡ ਵਹਿ ਰਿਹਾ ਸੀ, ਜਿਸ ਕਾਰਨ ਉਸ ਨੂੰ ਗੰਭੀਰ ਹਾਲ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਦੋਸ਼ੀ ਨਾਲ ਜਾਂਦਾ ਸੀ ਮਿਹਨਤ ਮਜਦੂਰੀ ਕਰਨ
ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਸਹਿਜਪ੍ਰੀਤ ਸਿੰਘ ਕੁਝ ਸਮਾਂ ਪਹਿਲਾਂ ਜਸਪਾਲ ਸਿੰਘ ਨਾਲ ਮਿਹਨਤ ਮਜਦੂਰੀ ਕਰਨ ਜਾਂਦਾ ਸੀ। ਪਿਤਾ ਨੇ ਦੱਸਿਆ ਕਿ ਸ਼ਾਇਦ ਇਸ ਦੌਰਾਨ ਹੋਈ ਕਿਸੇ ਗੱਲ ਨੂੰ ਲੈ ਕੇ ਜਸਪਾਲ ਸਿੰਘ ਨੇ ਉਸ ਦੇ ਪੁੱਤਰ ਦਾ ਕ-ਤ-ਲ ਕਰ ਦਿੱਤਾ।
ਦੇਹ ਨੂੰ ਮੋਰਚਰੀ ਵਿਚ ਰਖਵਾਇਆ ਗਿਆ
ਇਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਘੱਲ ਖੁਰਦ ਦੀ ਇੰਚਾਰਜ ਜਸਵਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਸ਼ਿਕਾਇਤ ਦੇ ਆਧਾਰ ਉਤੇ ਦੋਸ਼ੀ ਜਸਪਾਲ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਗਿੱਲ ਰੋਡ, ਮੁੱਦਕੀ, ਫ਼ਿਰੋਜ਼ਪੁਰ ਉਤੇ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।