ਜਿਲ੍ਹਾ ਲੁਧਿਆਣਾ (ਪੰਜਾਬ) ਦੇ ਸਲੇਮ ਟਾਬਰੀ ਥਾਣੇ ਦੇ ਏਰੀਏ ਵਿਚ ਪੈਂਦੇ ਪੀਰੂ ਬੰਦਾ ਇਲਾਕੇ ਤੋਂ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਇਕ ਨੌਜਵਾਨ ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਇਥੇ ਘਟਨਾ ਮੌਕੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਥੇ ਇਲਾਕੇ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੇ ਵਿਚ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਜਿਹੀ ਬਹਿਸ ਹੋ ਗਈ ਸੀ, ਦੇਖਦੇ-ਦੇਖਦੇ ਇਸ ਬਹਿਸ ਨੇ ਗੰਭੀਰ ਝ-ਗ-ੜੇ ਦਾ ਰੂਪ ਧਾਰਨ ਕਰ ਲਿਆ।
ਇਸ ਦੌਰਾਨ ਆਪਣੇ ਆਪ ਦਾ ਬਚਾਅ ਕਰਦੇ ਹੋਏ ਇਕ ਨੌਜਵਾਨ ਆਪਣੇ ਦੋਸਤ ਸੈਮ ਅਤੇ ਸਾਜਨ ਦੇ ਘਰ ਜਾ ਕੇ ਵੜ ਗਿਆ। ਜਦੋਂ ਕਿ ਗੁੱ-ਸੇ ਵਿਚ ਆਏ ਨੌਜਵਾਨ ਉਸ ਘਰ ਦੇ ਬਾਹਰ ਲਲਕਾਰੇ ਮਾ-ਰ-ਨ ਲੱਗ ਪਏ। ਰੌਲੇ ਦੀ ਆਵਾਜ਼ ਸੁਣ ਕੇ ਘਰ ਤੋਂ ਬਾਹਰ ਆਏ ਸੈਮ ਅਤੇ ਸਾਜਨ ਉਤੇ ਭ-ੜ-ਕੇ ਨੌਜਵਾਨਾਂ ਨੇ ਸੂ-ਏ ਨਾਲ ਵਾਰ ਕਰ ਦਿੱਤੇ। ਇਸ ਦੌਰਾਨ ਸੈਮ ਅਤੇ ਉਸ ਦਾ ਭਾਈ ਸਾਜਨ ਗੰਭੀਰ ਰੂਪ ਵਿਚ ਜਖਮੀਂ ਹੋ ਗਏ। ਜਿਨ੍ਹਾਂ ਨੂੰ ਸਥਾਨਕ ਲੋਕਾਂ ਵਲੋਂ ਇਲਾਜ਼ ਦੇ ਲਈ ਸੀ. ਐਮ. ਸੀ. ਹਸਪਤਾਲ ਵਿਖੇ ਪਹੁੰਚਾਇਆ ਗਿਆ। ਜਿਥੇ ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਸੈਮ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਦੋਂ ਕਿ ਸਾਜਨ ਦਾ ਹਾਲ ਗੰਭੀਰ ਦੱਸਿਆ ਜਾ ਰਿਹਾ ਹੈ।
ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਐਸ. ਐਚ. ਓ. ਜੈਦੀਪ ਜਾਖੜ ਅਤੇ ਏ. ਸੀ. ਪੀ. ਜੈਅੰਤ ਪੁਰੀ ਪੁਲਿਸ ਟੀਮ ਸਮੇਤ ਮੌਕੇ ਵਾਲੀ ਥਾਂ ਉਤੇ ਪਹੁੰਚੇ ਅਤੇ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁੱਛ ਗਿੱਛ ਅਤੇ ਜਾਂਚ ਕਰਨ ਤੋਂ ਬਾਅਦ ਥਾਣਾ ਇੰਚਾਰਜ ਜੈਦੀਪ ਜਾਖੜ ਵਲੋਂ ਸ਼ਿਕਾਇਤ ਕਰਤਾ ਮਦਨ ਲਾਲ ਪਾਸਟਰ ਪੁੱਤਰ ਸੂਫੀ ਰਾਮ ਵਾਸੀ ਪੀਰੂ ਬੰਦਾ ਦੇ ਬਿਆਨਾਂ ਦੇ ਆਧਾਰ ਉੱਤੇ ਦੋਸ਼ੀ ਜਸਕਰਨ ਉਰਫ ਜਸਨ, ਹਰਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪੀਰੂ ਬੰਦਾ ਸਲੇਮ ਟਾਬਰੀ ਵਿਰੁੱਧ ਕ-ਤ-ਲ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਦੋਸ਼ੀ ਨੌਜਵਾਨਾਂ ਦੀ ਭਾਲ ਵਿਚ ਵੱਖੋ ਵੱਖ ਥਾਵਾਂ ਉਤੇ ਛਾਪੇ ਮਾ-ਰੇ ਜਾ ਰਹੇ ਹਨ।