ਵਿਆਹ ਲਈ ਦ-ਬਾ-ਅ ਪਾਉਣ ਕਾਰਨ, ਲੜਕੀ ਨੇ ਜਿੰਦਗੀ ਨੂੰ ਆਖੀ ਅਲਵਿਦਾ, ਪਿਤਾ ਨੇ ਦਰਜ ਕਰਵਾਏ ਬਿਆਨ, ਮਾਮਲਾ ਹੋਇਆ ਦਰਜ

Punjab

ਜਿਲ੍ਹਾ ਬਠਿੰਡਾ (ਪੰਜਾਬ) ਦੁ-ਖ-ਦ ਸਮਾਚਾਰ ਸਾਹਮਣੇ ਆਇਆ ਹੈ। ਇਥੇ ਮਾਂ ਅਤੇ ਪੁੱਤ ਵੱਲੋਂ ਵਿਆਹ ਲਈ ਦਬਾਅ ਪਾਉਣ ਉਤੇ ਇਕ ਲੜਕੀ ਨੇ ਦੁ-ਖ-ਦ ਕਦਮ ਚੁੱਕ ਕੇ ਜਿੰਦਗੀ ਨੂੰ ਅਲਵਿਦਾ ਆਖ ਦਿੱਤੀ ਹੈ। ਇਸ ਮਾਮਲੇ ਬਾਰੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਭੁੱਚੋ ਮੰਡੀ ਦਾ ਰਹਿਣ ਵਾਲਾ ਇੱਕ ਨੌਜਵਾਨ ਅਤੇ ਉਸ ਦੀ ਮਾਂ ਮ੍ਰਿਤਕ ਵਿਦਿਆਰਥਣ ਤਲਵੀਰ ਕੌਰ ਉਮਰ 20 ਸਾਲ ਨੂੰ ਵਿਆਹ ਕਰਵਾਉਣ ਲਈ ਲਗਾਤਾਰ ਪ੍ਰੇ-ਸ਼ਾ-ਨ ਕਰ ਰਹੇ ਸਨ। ਪੁਲਿਸ ਵਲੋਂ ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਐਸ. ਐਸ. ਡੀ. ਗਰਲਜ਼ ਕਾਲਜ ਵਿੱਚ ਬੀ. ਏ. ਭਾਗ 2 ਦੀ ਵਿਦਿਆਰਥਣ ਵੱਲੋਂ ਖ਼ੁ-ਦ-ਕੁ-ਸ਼ੀ ਕਰਨ ਦੇ ਮਾਮਲੇ ਵਿੱਚ ਪੁਲਿਸ ਵਲੋਂ ਭੁੱਚੋ ਮੰਡੀ ਦੇ ਰਹਿਣ ਵਾਲੇ ਮਾਂ ਅਤੇ ਪੁੱਤ ਖ਼ਿਲਾਫ਼ ਖੁ-ਦ-ਕੁ-ਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਭੁੱਚੋ ਮੰਡੀ ਦਾ ਰਹਿਣ ਵਾਲਾ ਇੱਕ ਨੌਜਵਾਨ ਅਤੇ ਉਸ ਦੀ ਮਾਂ ਮ੍ਰਿਤਕ ਵਿਦਿਆਰਥਣ ਤਲਵੀਰ ਕੌਰ ਉਮਰ 20 ਸਾਲ ਨੂੰ ਵਿਆਹ ਕਰਵਾਉਣ ਲਈ ਲਗਾਤਾਰ ਤੰ-ਗ ਕਰ ਰਹੇ ਸਨ।

ਮ੍ਰਿਤਕ ਲੜਕੀ ਦੇ ਪਿਤਾ ਰੂਪ ਸਿੰਘ ਵਾਸੀ ਬੀੜ ਤਾਲਾਬ ਨੇ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਲੜਕੀ ਤਲਵੀਰ ਕੌਰ ਐਸ. ਐਸ. ਡੀ. ਗਰਲਜ਼ ਕਾਲਜ ਵਿੱਚ ਬੀਏ ਭਾਗ ਦੂਜਾ ਦੀ ਵਿਦਿਆਰਥਣ ਸੀ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਐਸ. ਐਸ. ਡੀ. ਗਰਲਜ਼ ਕਾਲਜ ਦੇ ਹੋਸਟਲ ਵਿੱਚ ਰਹਿ ਕੇ ਪੜ੍ਹ ਰਹੀ ਸੀ।

ਵਿਆਹ ਕਰਵਾਉਣ ਲਈ ਬਣਾਇਆ ਜਾ ਰਿਹਾ ਸੀ ਦਬਾਅ

ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਉਸ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਜ਼ੋਰਾਵਰ ਸ਼ਰਮਾ ਅਤੇ ਉਸ ਦੀ ਮਾਂ ਰਮਾ ਰਾਣੀ ਵਾਸੀ ਭੁੱਚੋ ਮੰਡੀ ਉਸ ਦੀ ਲੜਕੀ ਤਲਵੀਰ ਕੌਰ ਨੂੰ ਵਿਆਹ ਕਰਵਾਉਣ ਲਈ ਤੰ-ਗ ਕਰਦੇ ਸਨ।

ਪਿਤਾ ਨੇ ਦੱਸਿਆ ਕਿ ਜ਼ੋਰਾਵਰ ਸ਼ਰਮਾ ਉਸ ਦੀ ਲੜਕੀ ਨਾਲ ਜ਼ਬਰ-ਦਸਤੀ ਵਿਆਹ ਕਰਵਾਉਣਾ ਚਾਹੁੰਦਾ ਸੀ, ਜਦੋਂ ਕਿ ਤਲਵੀਰ ਕੌਰ ਇਸ ਗੱਲ ਲਈ ਰਾਜ਼ੀ ਨਹੀਂ ਸੀ। ਦੋਸ਼ੀਆਂ ਵੱਲੋਂ ਵਾਰ-ਵਾਰ ਤੰ-ਗ, ਪ੍ਰੇ-ਸ਼ਾ-ਨ ਕਰਨ ਤੋਂ ਬਾਅਦ ਦੁ-ਖੀ ਹੋ ਕੇ ਤਲਵੀਰ ਕੌਰ ਨੇ 13 ਅਤੇ 14 ਮਈ ਦੀ ਰਾਤ ਨੂੰ ਹੋਸਟਲ ਵਿੱਚ ਫਾ-ਹਾ, ਲਾ ਖੁ-ਦ-ਕੁ-ਸ਼ੀ ਕਰ ਲਈ।

ਕਮਰੇ ਵਿਚੋਂ ਲਟ-ਕਦੀ ਮਿਲੀ ਦੇਹ

ਦੱਸਿਆ ਜਾ ਰਿਹਾ ਹੈ ਕਿ ਤਲਵੀਰ ਕੌਰ ਸੋਮਵਾਰ ਦੀ ਰਾਤ ਨੂੰ ਆਪਣੀਆਂ ਸਹੇਲੀਆਂ ਨਾਲ ਖਾਣਾ ਖਾਣ ਤੋਂ ਬਾਅਦ ਸੌਂ ਗਈ ਸੀ, ਜਦੋਂ ਕਿ ਉਸ ਦੇ ਨਾਲ ਰਹਿ ਰਹੀ ਦੂਜੀ ਵਿਦਿਆਰਥਣ ਮੰਗਲਵਾਰ ਸਵੇਰੇ ਕਾਲਜ ਗਈ ਤਾਂ ਤਲਵੀਨ ਕੌਰ ਕਮਰੇ ਵਿਚ ਹੀ ਮੌਜੂਦ ਸੀ।

ਦੁਪਹਿਰ ਵੇਲੇ ਜਦੋਂ ਉਸ ਦੀਆਂ ਸਹੇਲੀਆਂ ਉਸ ਨੂੰ ਖਾਣੇ ਲਈ ਬੁਲਾਉਣ ਉਸ ਦੇ ਕਮਰੇ ਵਿਚ ਆਈਆਂ ਤਾਂ ਤਲਵੀਰ ਕੌਰ ਨੇ ਕਾਫੀ ਦੇਰ ਤੱਕ ਕਮਰਾ ਨਹੀਂ ਖੋਲ੍ਹਿਆ। ਜਦੋਂ ਉਨ੍ਹਾਂ ਨੇ ਖਿੜਕੀ ਵਿਚੋਂ ਦੇਖਿਆ ਤਾਂ ਉਸ ਦੀ ਦੇਹ ਲ-ਟ-ਕ ਰਹੀ ਸੀ। ਪੁਲਿਸ ਨੇ ਜਦੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਭੁੱਚੋ ਮੰਡੀ ਵਾਸੀ ਮਾਂ ਅਤੇ ਪੁੱਤ ਵੱਲੋਂ ਲੜਕੀ ਨੂੰ ਵਿਆਹ ਲਈ ਤੰ-ਗ ਕਰਿਆ ਜਾ ਰਿਹਾ ਸੀ।

Leave a Reply

Your email address will not be published. Required fields are marked *