ਉਧਾਰ ਦਿੱਤੇ ਪੈਸੇ, ਵਾਪਸ ਮੰਗਣ ਤੇ ਕੀਤਾ ਵਾਰ, ਨੌਜਵਾਨ ਨੇ ਤਿਆਗੇ ਪ੍ਰਾਣ, ਭਰਾ ਦੀ ਸ਼ਿਕਾਇਤ ਉਤੇ ਮਾਮਲਾ ਦਰਜ

Punjab

ਪੰਜਾਬ ਸੂਬੇ ਦੇ ਭਵਾਨੀਗੜ੍ਹ ਸਥਾਨਕ ਸ਼ਹਿਰ ਦੀ ਗੁਰੂ ਨਾਨਕ ਦੇਵ ਕਲੋਨੀ ਦੇ ਵਿਚ ਬੀਤੀ ਰਾਤ ਇਕ ਵਿਅਕਤੀ ਵਲੋਂ ਉਸ ਕੋਲੋਂ ਉਧਾਰ ਦਿੱਤੇ ਪੈਸੇ ਮੰਗਣ ਕਰਕੇ ਗੁੱ-ਸੇ ਵਿਚ ਆਏ ਇਕ ਵਿਅਕਤੀ ਨੇ ਨੌਜਵਾਨ ਉਤੇ ਲੋਹੇ ਦੀ ਰਾ-ਡ ਨਾਲ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਲੋਂ ਮ੍ਰਿਤਕ ਦੇ ਭਰਾ ਵਲੋਂ ਦਿੱਤੇ ਬਿਆਨਾਂ ਦੇ ਆਧਾਰ ਉਤੇ ਉਕਤ ਵਿਅਕਤੀ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਘ-ਟ-ਨਾ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਸਪਾਲ ਸਿੰਘ ਦੇ ਵੱਡੇ ਭਰਾ ਨਿਰਮਲ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਗੁਰੂ ਨਾਨਕ ਕਲੋਨੀ ਭਵਾਨੀਗੜ੍ਹ ਨੇ ਦੱਸਿਆ ਹੈ ਕਿ ਬੀਤੀ ਰਾਤ ਕਰੀਬ 9.30 ਵਜੇ ਰੋਟੀ ਖਾਣ ਤੋਂ ਬਾਅਦ ਉਹ ਅਤੇ ਉਸ ਦਾ ਛੋਟਾ ਭਰਾ ਜਸਪਾਲ ਸਿੰਘ ਘਰੋਂ ਸੈਰ ਕਰਨ ਦੇ ਲਈ ਜਾ ਰਹੇ ਸਨ। ਉਸ ਦਾ ਭਰਾ ਉਸ ਤੋਂ ਥੋੜ੍ਹਾ ਅੱਗੇ ਜਾ ਰਿਹਾ ਸੀ ਅਤੇ ਜਦੋਂ ਉਸ ਦਾ ਭਰਾ ਹਨੂੰਮਾਨ ਮੰਦਰ ਨੇੜੇ ਪਹੁੰਚਿਆ ਤਾਂ ਗੁਰੂ ਨਾਨਕ ਦੇਵ ਕਲੋਨੀ ਦਾ ਰਹਿਣ ਵਾਲਾ ਗੁਰਧਿਆਨ ਸਿੰਘ ਪੁੱਤਰ ਕਰਨੈਲ ਸਿੰਘ ਉਸ ਥਾਂ ਉਤੇ ਪਹਿਲਾਂ ਹੀ ਮੌਜੂਦ ਸੀ ਅਤੇ ਉਸ ਦੇ ਹੱਥ ਵਿੱਚ ਇੱਕ ਸਟੀਲ ਦਾ ਰਾ-ਡ ਸੀ। ਉਸ ਦੇ ਭਰਾ ਜਸਪਾਲ ਸਿੰਘ ਨੇ ਉਕਤ ਵਿਅਕਤੀ ਤੋਂ ਪੈਸੇ ਲੈਣੇ ਸਨ ਅਤੇ ਜਦੋਂ ਉਸ ਦੇ ਭਰਾ ਨੇ ਗੁਰਧਿਆਨ ਸਿੰਘ ਨੂੰ ਉਧਾਰ ਦਿੱਤੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਗੁਰਧਿਆਨ ਸਿੰਘ ਨੇ ਉਸ ਦੇ ਭਰਾ ਨੂੰ ਗਾ-ਲ੍ਹੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਦੋਵਾਂ ਵਿਚਾਲੇ ਝ-ਗ-ੜਾ ਹੋ ਗਿਆ।

ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੇਖਦੇ ਹੀ ਦੇਖਦੇ ਗੁਰਧਿਆਨ ਸਿੰਘ ਨੇ ਗੁੱ-ਸੇ ਵਿਚ ਆ ਕੇ ਜਸਪਾਲ ਸਿੰਘ ਦੇ ਸਿ-ਰ ਉਤੇ ਲੋਹੇ ਦੀ ਰਾ-ਡ ਨਾਲ ਵਾਰ ਕਰ ਦਿੱਤਾ। ਇਸ ਕਾਰਨ ਉਸ ਦੇ ਭਰਾ ਦੇ ਸਿ-ਰ ਵਿਚ ਗੰਭੀਰ ਸੱ-ਟ ਲੱਗ ਗਈ ਅਤੇ ਉਹ ਬ-ਲੱ-ਡ ਨਾਲ ਭਿੱਜ ਕੇ ਜ਼ਮੀਨ ਉਤੇ ਡਿੱਗ ਪਿਆ। ਨਿਰਮਲ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਗੁਰਧਿਆਨ ਸਿੰਘ ਨੇ ਫਿਰ ਰਾ-ਡ ਨਾਲ ਜ਼ਮੀਨ ਉਤੇ ਡਿੱ-ਗੇ ਪਏ ਉਸ ਦੇ ਭਰਾ ਉਤੇ ਬੇ-ਰ-ਹਿ-ਮੀ ਨਾਲ ਵਾਰ ਕਰ ਦਿੱਤਾ।

ਅੱਗੇ ਨਿਰਮਲ ਸਿੰਘ ਨੇ ਦੱਸਿਆ ਹੈ ਕਿ ਜਦੋਂ ਉਸ ਨੇ ਆਪਣੇ ਭਰਾ ਦੇ ਬਚਾਅ ਲਈ ਰੌਲਾ ਪਾਇਆ ਤਾਂ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਗੁਰਧਿਆਨ ਸਿੰਘ ਨੂੰ ਸਟੀਲ ਦੀ ਰਾ-ਡ ਨਾਲ ਮੌਕੇ ਉਤੇ ਹੀ ਕਾ-ਬੂ ਕਰ ਲਿਆ। ਪਰ ਗੁਰਧਿਆਨ ਸਿੰਘ ਵੱਲੋਂ ਉਸ ਦੇ ਭਰਾ ਜਸਪਾਲ ਸਿੰਘ ਉਤੇ ਰਾ-ਡ ਨਾਲ ਵਾਰ ਕਰਨ ਕਾਰਨ ਉਸ ਦੇ ਭਰਾ ਜਸਪਾਲ ਸਿੰਘ ਦੀ ਮੌ-ਤ ਹੋ ਗਈ। ਉਸ ਨੇ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕਰ ਕੇ ਗੁਰਧਿਆਨ ਸਿੰਘ ਨੂੰ ਪੁਲਿਸ ਹਵਾਲੇ ਕਰ ਦਿੱਤਾ ਅਤੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਗੁਰਧਿਆਨ ਸਿੰਘ ਨੇ ਉਸ ਦੇ ਭਰਾ ਵੱਲੋਂ ਉਧਾਰ ਦਿੱਤੇ ਪੈਸੇ ਵਾਪਸ ਮੰਗਣ ਤੇ ਗੁੱ-ਸੇ ਵਿਚ ਆ ਕੇ ਉਸ ਦੇ ਭਰਾ ਦਾ ਕੁੱ-ਟ ਕੇ ਕ-ਤ-ਲ ਕਰ ਦਿੱਤਾ।

ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦੇ ਭਰਾ ਨਿਰਮਲ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਗੁਰਧਿਆਨ ਸਿੰਘ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰਕੇ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਧਿਆਨ ਸਿੰਘ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ ਅਤੇ ਉਹ ਜੇਲ ਵੀ ਜਾ ਚੁੱਕਾ ਹੈ।

Leave a Reply

Your email address will not be published. Required fields are marked *