ਭਵਾਨੀਗੜ੍ਹ (ਪੰਜਾਬ) ਸ਼ਰਾਰਤੀ ਠੱ-ਗਾਂ ਵੱਲੋਂ ਹਰ ਰੋਜ਼ ਭੋਲੇ-ਭਾਲੇ ਲੋਕਾਂ ਨੂੰ ਵੱਖੋ-ਵੱਖ ਤਰੀਕਿਆਂ ਨਾਲ ਆਪਣੀ ਠੱਗੀ ਦਾ ਸ਼ਿ-ਕਾ-ਰ ਬਣਾਇਆ ਜਾ ਰਿਹਾ ਹੈ। ਇਹ ਧੋਖੇ-ਬਾਜ਼ ਲੋਕਾਂ ਨੂੰ ਠੱਗਣ ਦੇ ਲਈ ਆਏ ਦਿਨ ਨਵੇਂ-ਨਵੇਂ ਹੱਥਕੰਡੇ ਵਰਤ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸ਼ਹਿਰ ਵਿਚ ਕੁਝ ਸਮਾਂ ਪਹਿਲਾਂ ਸਾਹਮਣੇ ਆਇਆ ਸੀ ਜਦੋਂ ਇਕ ਅਣ-ਪਛਾਤੇ ਵਿਅਕਤੀ ਨੇ ਫੋਨ ਉਤੇ ਟਰਾਈ ਦਾ ਅਧਿਕਾਰੀ ਹੋਣ ਦਾ ਬਹਾਨਾ ਲਗਾ ਕੇ ਇਕ ਵਿਅਕਤੀ ਕੋਲੋਂ 1.55 ਲੱ-ਖ ਰੁਪਏ ਹ-ੜੱ-ਪ ਲਏ। ਪੁਲਿਸ ਨੇ ਧੋਖਾ-ਧੜੀ ਦਾ ਸ਼ਿ-ਕਾ-ਰ ਹੋਏ ਉਕਤ ਵਿਅਕਤੀ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਖਾਨ ਹਸਪਤਾਲ ਦੇ ਨੇੜੇ ਰਹਿਣ ਵਾਲੇ ਮੁਹੰਮਦ ਸ਼ਰੀਫ ਖਾਨ ਨੇ ਆਪਣੇ ਵਲੋਂ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ 12 ਮਾਰਚ 2024 ਨੂੰ ਉਸ ਦੇ ਵਟਸਐਪ ਨੰਬਰ ਉਤੇ ਕਿਸੇ ਅਣ-ਪਛਾਤੇ ਵਿਅਕਤੀ ਦੀ ਕਾਲ ਆਈ ਅਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਟਰਾਈ (ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ) ਦਾ ਅਧਿਕਾਰੀ ਬੋਲ ਰਿਹਾ ਹੈ।
ਉਕਤ ਵਿਅਕਤੀ ਨੇ ਉਸ ਨੂੰ ਡਰਾਉਂਦੇ ਹੋਏ ਕਿਹਾ ਕਿ ਤੁਹਾਡੇ ਮੋਬਾਈਲ ਨੰਬਰ ਤੋਂ ਕੁਝ ਗੈਰ-ਕਾਨੂੰਨੀ ਗਤੀ-ਵਿਧੀਆਂ ਨੋਟ ਕੀਤੀਆਂ ਗਈਆਂ ਹਨ ਅਤੇ ਇਹ ਨੰਬਰ ਤਿਲਕ ਨਗਰ ਮੁੰਬਈ ਤੋਂ ਤੁਹਾਡੇ ਨਾਮ ਉਤੇ ਚਾਲੂ ਕੀਤਾ ਗਿਆ ਹੈ। ਇਸ ਸਬੰਧੀ ਪਹਿਲਾਂ ਹੀ ਐਫ. ਆਈ. ਆਰ. ਦਰਜ ਕੀਤੀ ਜਾ ਚੁੱਕੀ ਹੈ। ਮੁਹੰਮਦ ਸ਼ਰੀਫ਼ ਖ਼ਾਨ ਦੇ ਦੱਸਣ ਮੁਤਾਬਕ ਇੱਕ ਹੋਰ ਵਿਅਕਤੀ ਆਕਾਸ਼ ਕੁਲਹਾਰੀ ਵੱਲੋਂ ਕਾਰਵਾਈ ਦੌਰਾਨ ਉਸ ਨੂੰ 2 ਘੰਟਿਆਂ ਦੇ ਵਿੱਚ ਮੁੰਬਈ ਪਹੁੰਚਣ ਲਈ ਕਿਹਾ ਗਿਆ।
ਜਦੋਂ ਉਸ ਨੇ ਮੁੰਬਈ ਪਹੁੰਚਣ ਤੋਂ ਅਸਮਰੱਥਾ ਪ੍ਰਗਟਾਈ ਤਾਂ ਉਕਤ ਵਿਅਕਤੀ ਨੇ ਕਿਹਾ ਕਿ ਅਸੀਂ ਸਾਈਬਰ ਸੈੱਲ ਸੰਗਰੂਰ ਦੀ ਟੀਮ ਭੇਜ ਰਹੇ ਹਾਂ ਜੋ ਤੁਹਾਨੂੰ 30 ਮਿੰਟ ਦੇ ਵਿਚ-ਵਿਚ ਗ੍ਰਿਫਤਾਰ ਕਰ ਲਵੇਗੀ। ਸ਼ਿਕਾਇਤ-ਕਰਤਾ ਮੁਹੰਮਦ ਸ਼ਰੀਫ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਕੁਝ ਦੇਰ ਗੱਲਬਾਤ ਕਰਨ ਤੋਂ ਬਾਅਦ ਜਾਂਚ ਤੇਜ਼ ਕਰਨ ਦੇ ਨਾਮ ਉਤੇ ਉਸ ਕੋਲੋਂ ਸਕਿਓਰਿਟੀ ਮਨੀ ਦੀ ਮੰਗ ਕੀਤੀ ਤਾਂ ਉਹ ਉਸ ਵਿਅਕਤੀ ਦੀਆਂ ਗੱਲਾਂ ਵਿਚ ਆ ਗਿਆ ਅਤੇ 1 ਲੱ-ਖ 55 ਹਜ਼ਾਰ ਰੁਪਏ ਉਸ ਵੱਲੋਂ ਦੱਸੇ ਬੈਂਕ ਖਾਤੇ ਵਿਚ ਟਰਾਂਸਫਰ ਕਰ ਦਿੱਤੇ। ਮੁਹੰਮਦ ਸ਼ਰੀਫ ਨੇ ਜਦੋਂ ਬਾਅਦ ਵਿਚ ਜ਼ਮਾਨਤ ਲਈ ਆਪਣੇ ਵਕੀਲ ਨਾਲ ਗੱਲ ਕੀਤੀ ਤਾਂ ਉਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਨਾਲ ਧੋਖਾ-ਧੜੀ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਭਵਾਨੀਗੜ੍ਹ ਪੁਲਿਸ ਵਲੋਂ ਸ਼ਿਕਾਇਤ ਦੇ ਆਧਾਰ ਉਤੇ ਅਣ-ਪਛਾਤੇ ਵਿਅਕਤੀ ਖ਼ਿਲਾਫ਼ ਧੋਖਾ-ਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।