ਜਿਲ੍ਹਾ ਗੁਰਦਾਸਪੁਰ (ਪੰਜਾਬ) ਵਿਚ ਬਟਾਲਾ ਦੇ ਮੁਰਗੀ ਮੁਹੱਲੇ ਵਿੱਚ ਇਕ ਦੁਖ-ਦਾਈ ਹਾਦਸਾ ਵਾਪਰ ਗਿਆ। ਇਥੇ ਦਿਨ ਐਤਵਾਰ ਦੇਰ ਸ਼ਾਮ ਨੂੰ ਸ਼ਹਿਰ ਦੇ ਮੁਰਗੀ ਮੁਹੱਲੇ ਵਿਚ ਮੰਦਰ ਤੋਂ ਵਾਪਸ ਘਰ ਆ ਰਹੇ ਮਾਂ ਅਤੇ ਪੁੱਤ ਨੂੰ ਸਕਾਰਪੀਓ ਸਵਾਰ ਨਾਬਾ-ਲਗ ਡਰਾਈਵਰ ਨੇ ਦ-ਰ-ੜ ਦਿੱਤਾ। ਜਿਸ ਦੌਰਾਨ ਮਾਤਾ ਬੁ-ਰੀ ਤਰ੍ਹਾਂ ਜ਼ਖਮੀ ਹੋ ਗਈ, ਜਦੋਂ ਕਿ ਉਸ ਦੇ ਤਿੰਨ ਸਾਲ ਉਮਰ ਦੇ ਪੁੱਤਰ ਦੀ ਮੌ-ਤ ਹੋ ਗਈ। ਫਿਲਹਾਲ ਇਸ ਮਾਮਲੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਸਕਾਰਪੀਓ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਦੋਸ਼ੀ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੰਦਰ ਤੋਂ ਘਰ ਪਰਤਦੇ ਸਮੇਂ ਵਾਪਰਿਆ ਹਾਦਸਾ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮਾਂ ਮੌਨੀ ਦੇਵੀ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਪਹਿਲਾਂ ਤਿੰਨ ਵਾਰ ਆਪਰੇਸ਼ਨ ਹੋ ਕੇ ਜੁਆਕ ਹੋਏ ਸਨ, ਪਰ ਉਹ ਜਨਮ ਤੋਂ ਹੀ ਮ-ਰੇ ਹੋਏ ਪੈਦਾ ਹੋਏ ਸਨ। ਹੁਣ ਸ਼ੁਭਮ ਦਾ ਜਨਮ ਚੌਥੀ ਵਾਰ ਹੋਇਆ ਸੀ। ਜਿਸ ਕਾਰਨ ਪਰਿਵਾਰ ਵਿਚ ਭਾਰੀ ਖੁਸ਼ੀ ਭਰਿਆ ਮਾਹੌਲ ਸੀ ਅਤੇ ਉਸ ਦਾ ਪਾਲਣ-ਪੋਸ਼ਣ ਬਹੁਤ ਹੀ ਪਿਆਰ-ਮੁਹੱਬਤ ਨਾਲ ਕੀਤਾ ਜਾ ਰਿਹਾ ਸੀ। ਐਤਵਾਰ ਸ਼ਾਮ ਨੂੰ ਉਹ ਆਪਣੇ ਪੁੱਤਰ ਸ਼ੁਭਮ ਨਾਲ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਘਰ ਨੂੰ ਆ ਰਹੀ ਸੀ। ਇਸੇ ਦੌਰਾਨ ਇੱਕ ਸਕਾਰਪੀਓ ਕਾਰ ਤੇਜ਼ ਸਪੀਡ ਨਾਲ ਆਈ ਅਤੇ ਮਾਂ ਅਤੇ ਪੁੱਤਰ ਦੋਵਾਂ ਦੇ ਉੱਪਰ ਚ-ੜ੍ਹ ਗਈ। ਜਿਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਏ।
28 ਮਈ ਨੂੰ ਮਨਾਉਣਾ ਸੀ ਜਨਮ ਦਿਨ
ਇਸ ਤੋਂ ਬਾਅਦ ਸ਼ੁਭਮ ਨੂੰ ਜ਼ਖਮੀ ਹਾਲ ਵਿਚ ਹਸਪਤਾਲ ਲਿਜਾਇਆ ਗਿਆ ਪਰ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮਾਂ ਨੇ ਕਿਹਾ ਕਿ ਸਾਡੀਆਂ ਖੁਸ਼ੀਆਂ ਪਾਪੀਆਂ ਨੇ ਖੋ-ਹ ਲਈਆਂ। ਪ੍ਰਮਾਤਮਾ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰੇਗਾ। ਮ੍ਰਿਤਕ ਜੁਆਕ ਦੀ ਭੈਣ ਨੇ ਦੱਸਿਆ ਕਿ ਸ਼ੁਭਮ ਦਾ ਜਨਮ ਦਿਨ 28 ਮਈ ਨੂੰ ਸੀ ਅਤੇ ਸ਼ੁਭਮ ਕਹਿੰਦਾ ਸੀ ਕਿ ਉਸ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਜਾਵੇ। ਪਰਿਵਾਰ ਵੀ ਸ਼ੁਭਮ ਦਾ ਜਨਮਦਿਨ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ। ਪਰ ਕਿਸੇ ਨੂੰ ਕੀ ਪਤਾ ਸੀ ਕਿ ਜਿਸ ਦੇ ਜਨਮਦਿਨ ਦੀਆਂ ਤਿਆਰੀਆਂ ਕਰ ਰਹੇ ਹਨ, ਉਹ ਇਸ ਦੁਨੀਆ ਨੂੰ ਛੱਡ ਕੇ ਚਲਾ ਜਾਵੇਗਾ।
ਗੱਡੀ ਚਲਾਉਣ ਵਾਲਾ ਦੱਸਿਆ ਜਾ ਰਿਹਾ ਹੈ ਨਾਬਾ-ਲਗ
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਕਤ ਕਾਰ ਨੂੰ ਚਲਾਉਣ ਵਾਲਾ ਵਿਅਕਤੀ ਅੰਗਦ ਹੈ ਅਤੇ ਉਹ ਨਾਬਾ-ਲਗ ਹੈ ਅਤੇ ਪੁਲਿਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਪੁਲਿਸ ਨੂੰ ਦੋਸ਼ੀ ਨੂੰ ਕਾਰ ਚਲਾਉਣ ਲਈ ਦੇਣ ਵਾਲੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਵੀ ਕੇਸ ਦਰਜ ਕਰਨਾ ਚਾਹੀਦਾ ਹੈ। ਕਿਉਂਕਿ ਜੇਕਰ ਉਨ੍ਹਾਂ ਨੇ ਇਹ ਕਾਰ ਅੰਗਦ ਨੂੰ ਨਾ ਦਿੱਤੀ ਹੁੰਦੀ ਤਾਂ ਸ਼ਾਇਦ ਅੱਜ ਸ਼ੁਭਮ ਜਿਉਂਦਾ ਹੁੰਦਾ ਅਤੇ ਪਰਿਵਾਰ 28 ਮਈ ਨੂੰ ਉਸ ਦਾ ਜਨਮ ਦਿਨ ਮਨਾਉੰਦਾ।
ਪੁਲਿਸ ਨੇ ਸ਼ੁਰੂ ਕੀਤੀ ਕਾਰਵਾਈ
ਇਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਇੰਚਾਰਜ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜੁਆਕ ਦੇ ਪਿਤਾ ਅਬਦੇਸ਼ ਪ੍ਰਸਾਦ ਦੇ ਬਿਆਨਾਂ ਦੇ ਆਧਾਰ ਉਤੇ ਪੁਲਿਸ ਨੇ ਦੋਸ਼ੀ ਨੌਜਵਾਨ ਅੰਗਦ ਪੁੱਤਰ ਸੋਨੂੰ ਵਾਸੀ ਮੁਰਗੀ ਮੁਹੱਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਗੱਡੀ ਨੂੰ ਕਾਬੂ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਅੰਗਦ ਨਾਬਾ-ਲਗ ਹੈ ਜਾਂ ਨਹੀਂ। ਇਹ ਜਾਣਕਾਰੀ ਦੋਸ਼ੀ ਦੀ ਗ੍ਰਿਫ਼ਤਾਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗੀ।