ਸਵੇਰੇ-ਸਵੇਰੇ ਸਕੂਲ ਜਾ ਰਹੇ, ਐਕਟਿਵਾ ਸਵਾਰ ਲੜਕੇ ਨਾਲ ਵਾਪਰਿਆ ਹਾਦਸਾ, ਜਖਮੀਂ ਨੇ ਮੌਕੇ ਤੇ ਤਿਆਗੇ ਪ੍ਰਾਣ, ਜਾਂਂਚ ਜਾਰੀ

Punjab

ਜਿਲ੍ਹਾ ਜਲੰਧਰ (ਪੰਜਾਬ) ਵਿਚ ਘਾਹ ਮੰਡੀ ਨੇੜੇ ਕੋਟ ਸਾਦਿਕ ਵਿਚ ਅਮਨ ਐਨਕਲੇਵ ਦੇ ਸਾਹਮਣੇ ਦੁ-ਖ-ਦ ਹਾਦਸਾ ਵਾਪਰ ਗਿਆ ਹੈ। ਇਸ ਦਰਦ-ਨਾਕ ਹਾਦਸੇ ਵਿਚ 14 ਸਾਲ ਉਮਰ ਦੇ ਇਕ ਵਿਦਿਆਰਥੀ ਦੀ ਟਰੱਕ ਹੇ-ਠਾਂ ਦ-ਰ-ੜੇ ਜਾਣ ਨਾਲ ਮੌਕੇ ਉਤੇ ਹੀ ਮੌ-ਤ ਹੋ ਗਈ। ਵਿਦਿਆਰਥੀ ਸੋਮਵਾਰ ਸਵੇਰੇ ਆਪਣੇ ਘਰ ਤੋਂ ਐਕਟਿਵਾ ਉਤੇ ਸਵਾਰ ਹੋਕੇ ਸਕੂਲ ਪੜ੍ਹਨ ਲਈ ਗਿਆ ਸੀ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਮੁਤਾਬਕ ਜ਼ਖਮੀ ਵਿਦਿਆਰਥੀ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੀ ਥਾਂ ਉਤੇ ਮੌਜੂਦ ਲੋਕਾਂ ਨੇ ਪਿੱਛਾ ਕਰਕੇ ਜੁਆਕ ਨੂੰ ਦ-ਰ-ੜ ਕੇ ਭੱਜਣ ਵਾਲੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਅਤੇ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਸਤੀ ਸ਼ੇਖ ਦਾ ਰਹਿਣ ਵਾਲਾ ਰੌਨਿਤ ਉਮਰ 14 ਸਾਲ ਜਦੋਂ ਐਕਟਿਵਾ ਉਤੇ ਸਕੂਲ ਨੂੰ ਜਾ ਰਿਹਾ ਸੀ ਤਾਂ ਇਕ ਟਰੱਕ ਨੇ ਉਸ ਨੂੰ ਦ-ਰ-ੜ ਦਿੱਤਾ। ਇਸ ਹਾਦਸੇ ਤੋਂ ਬਾਅਦ ਜਦੋਂ ਟਰੱਕ ਡਰਾਈਵਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜੁਆਕ ਸਾਈਂ ਦਾਸ ਸਕੂਲ ਦਾ ਵਿਦਿਆਰਥੀ ਸੀ। ਇਸ ਘਟਨਾ ਤੋਂ ਬਾਅਦ ਮੌਕੇ ਉਤੇ ਲੋਕਾਂ ਨੇ ਹੰ-ਗਾ-ਮਾ ਕਰ ਦਿੱਤਾ। ਜੁਆਕ ਦੇ ਪਰਿਵਾਰ ਦਾ ਸਦਮੇ ਵਿਚ ਬੁ-ਰਾ ਹਾਲ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਦੀ ਨਾਕਾਮੀ ਕਾਰਨ ਟਰੱਕ ਦੇ ਰੂਪ ਵਿੱਚ ਮੌ-ਤਾਂ ਸੜਕਾਂ ਉਤੇ ਘੁੰਮ ਰਹੀਆਂ ਹਨ। ਕੀ ਪੁਲਿਸ ਉਨ੍ਹਾਂ ਦਾ ਜੁਆਕ ਉਨ੍ਹਾਂ ਨੂੰ ਵਾਪਸ ਕਰ ਸਕਦੀ ਹੈ? ਅਸੀਂ ਜੁਆਕ ਨੂੰ ਵਾਪਸ ਚਾਹੁੰਦੇ ਹਾਂ, ਉਸ ਦੀ ਦੇਹ ਨਹੀਂ। ਨਾਰਾਜ਼ ਪਰਿਵਾਰਕ ਮੈਂਬਰ ਧਰਨੇ ਉਤੇ ਬੈਠ ਗਏ ਹਨ।

ਇਸ ਮਾਮਲੇ ਸਬੰਧੀ ਜਾਣਕਾਰੀ ਮਿਲਦੇ ਹੀ ਐਸ. ਐਚ. ਓ. ਭੂਸ਼ਨ ਸ਼ਰਮਾ ਨੇ ਮੌਕੇ ਉਤੇ ਪਹੁੰਚ ਕੇ ਟਰੱਕ ਡਰਾਈਵਰ ਨੂੰ ਹਿਰਾ-ਸਤ ਵਿੱਚ ਲੈ ਲਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਕੇ ਧਰਨੇ ਨੂੰ ਹਟਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ।

Leave a Reply

Your email address will not be published. Required fields are marked *