ਹਿਮਾਚਲ ਪ੍ਰਦੇਸ਼ ਧਰਮਪੁਰ ਤੋਂ ਹੈਰਾਨ ਕਰਨ ਅਤੇ ਦਿਲ ਨੂੰ ਛੂਹ ਲੈਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਜ਼ਮਾਨੇ ਦੀ ਰੀਤ ਕਹੋ ਜਾਂ ਸਮੇਂ ਦਾ ਤਕਾਜਾ, ਇਕੱਠੇ ਜਿਉਣ ਮ-ਰ-ਨ ਦੀ ਸਹੁੰ ਖਾਣ ਅਤੇ ਸੱਚੇ ਪਿਆਰ ਦੇ ਗੀਤ ਗਾਉਣ ਵਾਲਿਆਂ ਦੇ ਪਿਆਰ ਦਾ ਬੁਖਾਰ ਜਲਦੀ ਹੀ ਉਤਰ ਜਾਂਦਾ ਹੈ, ਪਰ ਤਿਹੜਾ ਇਲਾਕੇ ਦੇ ਸਬ-ਡਿਵੀਜ਼ਨ ਵਿੱਚ ਇੱਕ ਜੋੜਾ ਇਕੱਠੇ ਜਿਉਣ ਅਤੇ ਇਕੱਠੇ ਮ-ਰ-ਨ ਦੇ ਬਾਅਦੇ ਨੂੰ ਪੂਰਾ ਕਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਫੌਜੀ ਪੂਰਨ ਚੰਦ ਪਠਾਨੀਆ ਵਾਸੀ ਤਿਹੜਾ ਦੇ ਪਿੰਡ ਕੋਟ ਦੀ ਪਤਨੀ ਕਮਲਾ ਦੇਵੀ ਸ਼ਨੀਵਾਰ ਨੂੰ ਸਵੇਰੇ ਜਦੋਂ ਉਠੀ ਤਾਂ ਬਿਲਕੁਲ ਹੀ ਠੀਕ ਸੀ, ਜਦੋਂ ਕਿ ਉਸ ਦਾ ਪਤੀ ਸਾਹ ਦੀ ਤਕਲੀਫ ਹੋਣ ਦੇ ਕਾਰਨ ਕੁਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ।
ਇਕ ਨੇ ਸਵੇਰੇ ਅਤੇ ਦੂਜੇ ਨੇ ਸ਼ਾਮ ਨੂੰ ਤਿਆਗੇ ਪ੍ਰਾਣ
ਪਿਤਾ ਨੂੰ ਸਾਹ ਦੀ ਤਕਲੀਫ ਵਧਣ ਦੇ ਕਾਰਨ ਉਸ ਦਾ ਲੜਕਾ ਸੁਰੇਸ਼ ਡਾਕਟਰ ਨੂੰ ਲੈਣ ਲਈ ਚਲਿਆ ਗਿਆ। ਜਦੋਂ ਡਾਕਟਰ ਘਰ ਪਹੁੰਚਿਆ ਤਾਂ ਦੇਖਿਆ ਕਿ ਕਮਲਾ ਦੇਵੀ ਦੀ ਤਬੀਅਤ ਅਚਾ-ਨਕ ਵਿਗੜ ਗਈ ਸੀ ਅਤੇ ਕੁਝ ਹੀ ਮਿੰਟਾਂ ਵਿਚ ਉਸ ਦੀ ਮੌ-ਤ ਹੋ ਗਈ ਸੀ। ਮ੍ਰਿਤਕਾ ਦਾ ਅੰਤਿਮ ਸਸਕਾਰ ਕਰਨ ਗਏ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਪੂਰਨ ਚੰਦ ਦੀ ਸਿਹਤ ਕਾਫੀ ਖਰਾਬ ਹੋ ਗਈ ਹੈ। ਉਸ ਨੂੰ ਹਮੀਰਪੁਰ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਜ਼ਿਲ੍ਹਾ ਕੌਂਸਲਰ ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਸਾਬਕਾ ਫ਼ੌਜੀ ਪੂਰਨ ਚੰਦ ਦੀ ਪਤਨੀ ਦੀ ਸਿਵਾ (ਚਿਖਾ) ਅਜੇ ਠੰਢਾ ਨਹੀਂ ਹੋਇਆ ਸੀ ਅਤੇ ਸ਼ਾਮ ਨੂੰ ਉਸ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ। ਅਗਸਤ ਮਹੀਨੇ ਵਿੱਚ ਉਸ ਦੀ ਪੋਤੀ ਦਾ ਵਿਆਹ ਧਰਿਆ ਹੋਣ ਕਾਰਨ ਘਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਉਹ ਵਿਆਹ ਦਾ ਇੰਤਜ਼ਾਰ ਕਰ ਰਹੇ ਸਨ ਪਰ ਸ਼ਾਇਦ ਉਨ੍ਹਾਂ ਨੂੰ ਆਪਣੀ ਮੌ-ਤ ਦਾ ਪੂਰਵ-ਅਨੁਮਾਨ ਵੀ ਸੀ, ਇਸ ਲਈ ਦੋਵੇਂ ਵਾਰ-ਵਾਰ ਪੁੱਛਦੇ ਰਹਿੰਦੇ ਸਨ ਕਿ ਕਿੰਨਾ ਕੰਮ ਬਾਕੀ ਰਹਿੰਦਾ ਹੈ।