ਪੰਜਾਬ ਵਿਚ (ਨਵਾਂ ਸ਼ਹਿਰ, ਰੂਪਨਗਰ) ਨੰਗਲ ਤੋਂ ਦੁ-ਖ-ਦ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਬੀ. ਬੀ. ਐਮ. ਬੀ. ਕ੍ਰਿਕਟ ਗਰਾਊਂਡ ਦੇ ਨੇੜੇ ਗੁਰਦੁਆਰਾ ਘਾਟ ਸਾਹਿਬ ਦੇ ਨਜਦੀਕ ਸਤਲੁਜ ਦ-ਰਿ-ਆ ਦੇ ਵਿੱਚ ਨਹਾਉਂਦੇ ਸਮੇਂ ਸਕੂਲ ਦੇ ਦੋ ਵਿਦਿਆਰਥੀਆਂ ਦੀ ਡੁੱ-ਬ ਜਾਣ ਕਾਰਨ ਮੌ-ਤ ਹੋ ਗਈ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਬੀ. ਬੀ. ਐਮ. ਬੀ. (BBMB) ਦੇ ਗੋਤਾਖੋਰਾਂ ਦੀ ਟੀਮ ਅਤੇ ਉਥੋਂ ਦੇ ਸਥਾਨਕ ਪ੍ਰਸਿੱਧ ਗੋਤਾਖੋਰ ਕਮਲਪ੍ਰੀਤ ਸਿੰਘ ਸੈਣੀ ਨੇ ਮੌਕੇ ਉਤੇ ਪਹੁੰਚ ਗਏ। ਉਨ੍ਹਾਂ ਵਲੋਂ ਵਿਦਿਆਰਥੀਆਂ ਦੀ ਭਾਲ ਲਈ ਤਲਾਸ਼ ਮੁਹਿੰਮ ਸ਼ੁਰੂ ਕੀਤੀ ਗਈ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਸਿਖਿਆ ਮੰਤਰੀ
ਇਸ ਦੌਰਾਨ ਉਨ੍ਹਾਂ ਨੇ ਦੋਵੇਂ ਵਿਦਿਆਰਥੀਆਂ ਦੀਆਂ ਦੇਹਾਂ ਨੂੰ ਸਤਲੁਜ ਦਰਿਆ ਦੇ ਵਿਚੋਂ ਬਾਹਰ ਕੱਢ ਕੇ ਦੋਵਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਹਨ। ਇਸ ਦੇ ਨਾਲ ਹੀ ਜਦੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਵੀ ਮੌਕੇ ਉਤੇ ਪਹੁੰਚੇ। ਸਿਖਿਆ ਮੰਤਰੀ ਵਲੋਂ ਪੀੜਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ।
ਸਤਲੁਜ ਦਰਿਆ ਤੇ ਨਹਾਉਣ ਲਈ ਗਏ ਸਨ ਨੌਜਵਾਨ
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਹਰਸ਼ ਰਾਣਾ ਉਮਰ ਕਰੀਬ 15 ਸਾਲ ਪੁੱਤਰ ਬਬਰੀਤ ਸਿੰਘ ਬਬਲੂ ਵਾਸੀ ਨਿੱਕੂ ਨੰਗਲ ਅਤੇ ਵੰਸ਼ ਕੁਮਾਰ ਉਮਰ ਕਰੀਬ 15 ਸਾਲ ਪੁੱਤਰ ਦਿਨੇਸ਼ ਕੁਮਾਰ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਨੌਜਵਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ (ਲੜਕੇ) ਦੇ ਵਿਦਿਆਰਥੀ ਸਨ ਅਤੇ ਆਪਣੇ ਦੋਸਤਾਂ ਨਾਲ ਸਤਲੁਜ ਘਾਟ ਉਤੇ ਇਸ਼ਨਾਨ ਕਰਨ ਦੇ ਲਈ ਗਏ ਹੋਏ ਸਨ।