ਜਿਲ੍ਹਾ ਕਪੂਰਥਲਾ (ਪੰਜਾਬ) ਦੇ ਕਸਬਾ ਨਡਾਲਾ ਵਿਚ ਇਕ ਮਹਿਲਾ ਵਲੋਂ ਸ਼ੱ-ਕੀ ਹਾਲ ਵਿਚ ਆਪਣੀ ਜਿੰਦਗੀ ਨੂੰ ਅਲਵਿਦਾ ਆਖਣ ਦਾ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਦੱਸਿਆ ਕਿ ਉਕਤ ਔਰਤ ਨੂੰ ਦੋ ਦਿਨ ਪਹਿਲਾਂ ਇਲਾਕੇ ਦੇ ਲੋਕਾਂ ਨੇ ਠੀਕ-ਠਾਕ ਦੇਖਿਆ ਸੀ। ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਨਡਾਲਾ ਚੌਕੀ ਦੇ ਇੰਚਾਰਜ ਦਲਵਿੰਦਰਬੀਰ ਸਿੰਘ ਪੁਲਿਸ ਟੀਮ ਨਾਲ ਮੌਕੇ ਉਤੇ ਪਹੁੰਚੇ ਅਤੇ ਦੇਖਿਆ ਕਿ ਮ੍ਰਿਤਕ ਔਰਤ ਵਲੋਂ ਆਪਣੀ ਚੁੰਨੀ ਨਾਲ ਕਮਰੇ ਵਿਚ ਲੱਗੇ ਪੱਖੇ ਨਾਲ ਲ-ਟ-ਕ ਕੇ ਫਾ-ਹਾ ਲਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਸੁਰਿੰਦਰ ਪਾਲ ਨੇ ਦੱਸਿਆ ਕਿ ਮੌਕੇ ਦੇ ਹਾ-ਲਾ-ਤ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਮਹਿਲਾ ਨੇ ਫਾਹਾ ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਇਸ ਮਾਮਲੇ ਵਿਚ ਪੁਲਿਸ ਵਲੋਂ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਔਰਤ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ। ਉਕਤ ਔਰਤ ਦੇ ਕੋਈ ਔਲਾਦ ਨਹੀਂ ਸੀ ਜਿਸ ਕਾਰਨ ਉਹ ਮਾਨ-ਸਿਕ ਪ੍ਰੇ-ਸ਼ਾ-ਨੀ ਵਿਚ ਚਲ ਰਹੀ ਸੀ।
ਕੁਝ ਮਹੀਨੇ ਪਹਿਲਾਂ ਪਤੀ ਗਿਆ ਹੈ ਵਿਦੇਸ਼
ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੀ ਸੱਸ ਨੇ ਦੱਸਿਆ ਹੈ ਕਿ ਉਸ ਦੇ ਪੁੱਤਰ ਦਾ ਵਿਆਹ ਤਕਰੀਬਨ 9 ਸਾਲ ਪਹਿਲਾਂ ਉਸ ਦੀ ਨੂੰਹ ਨਵਜੋਤ ਕੌਰ ਉਰਫ ਜੋਤੀ ਦੇ ਨਾਲ ਹੋਇਆ ਸੀ। ਕੁਝ ਸਮੇਂ ਤੋਂ ਉਸ ਦੀ ਨੂੰਹ ਕਸਬਾ ਨਡਾਲਾ ਵਿਚ ਕਿਰਾਏ ਉਤੇ ਮਕਾਨ ਲੈ ਕੇ ਰਹਿ ਰਹੀ ਸੀ। ਉਸ ਦਾ ਪੁੱਤਰ ਅਰਜੁਨ ਕਰੀਬ ਦੋ ਮਹੀਨੇ ਪਹਿਲਾਂ ਹੀ ਵਿਦੇਸ਼ (ਪੁਰਤਗਾਲ) ਗਿਆ ਹੈ। ਮ੍ਰਿਤਕ ਔਰਤ ਦੀ ਸੱਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਸ ਦੇ ਪੁੱਤਰ ਦਾ ਫੋਨ ਆਇਆ ਸੀ। ਉਸ ਨੇ ਰੋਂਦੇ ਹੋਏ ਦੱਸਿਆ ਕਿ ਜੋਤੀ ਨਹੀਂ ਰਹੀ।
ਜਦੋਂ ਉਹ ਨੂੰਹ ਦੇ ਘਰ ਗਈ ਤਾਂ ਦੇਖਿਆ ਕਿ ਨੂੰਹ ਦੀ ਦੇਹ ਸ-ੜੇ ਹੋਏ ਹਾਲ ਵਿਚ ਬੈਡ ਉਤੇ ਪਈ ਸੀ ਅਤੇ ਉਸ ਦੇ ਕਮਰੇ ਦਾ AC ਚੱਲ ਰਿਹਾ ਸੀ। ਇਸ ਮਾਮਲੇ ਬਾਰੇ ਨਡਾਲਾ ਚੌਕੀ ਇੰਚਾਰਜ ਦਲਵਿੰਦਰਬੀਰ ਨੇ ਦੱਸਿਆ ਕਿ ਦੇਹ ਨੂੰ ਕਬਜੇ ਵਿੱਚ ਲੈ ਕੇ, ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ 174 ਤਹਿਤ ਕਾਰਵਾਈ ਕੀਤੀ ਗਈ ਹੈ। ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।