ਜਿਲ੍ਹਾ ਜਲੰਧਰ (ਪੰਜਾਬ) ਰਵਿਦਾਸ ਨਗਰ ਦੀ ਗਲੀ ਨੰਬਰ 2 ਵਿਚ ਆਪਣੀ ਪ੍ਰੇ-ਮਿ-ਕਾ ਦੇ ਘਰ ਲਿਵ-ਇਨ ਰਿਲੇਸ਼ਨ-ਸ਼ਿਪ ਵਿਚ ਰਹਿ ਰਹੇ 20 ਸਾਲ ਉਮਰ ਦੇ ਟਰੱਕ ਡਰਾਈਵਰ ਦੀ ਸ਼ੱ-ਕੀ ਹਾਲ ਵਿਚ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ-ਰ-ਨ ਤੋਂ ਕੁਝ ਸਮਾਂ ਪਹਿਲਾਂ ਹੀ ਡਰਾਈਵਰ ਨੇ ਆਪਣੀ ਮਾਂ ਨੂੰ ਫੋਨ ਕਰਕੇ ਕਿਹਾ ਸੀ ਕਿ ਉਸ ਦੀ ਵਿਆ-ਹੁਤਾ, ਪ੍ਰੇ-ਮਿ-ਕਾ ਉਸ ਨਾਲ ਕਾਫੀ ਸਮੇਂ ਤੋਂ ਝ-ਗ-ੜਾ ਕਰ ਰਹੀ ਹੈ। ਪਰ ਬੇਟੇ ਦੇ ਫੋਨ ਆਉਣ ਤੋਂ ਕੁਝ ਦੇਰ ਬਾਅਦ ਹੀ ਉਸ ਦੀ ਪ੍ਰੇ-ਮਿ-ਕਾ ਨੇ ਮਾਂ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦੇ ਪੁੱਤਰ ਨੇ ਫਾ-ਹਾ, ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਸੂਚਨਾ ਦੇ ਮਿਲਦੇ ਹੀ ਨੌਜਵਾਨ ਦੇ ਪਰਿਵਾਰਕ ਮੈਂਬਰ ਜਦੋਂ ਸਿਵਲ ਹਸਪਤਾਲ ਪਹੁੰਚੇ ਤਾਂ ਨੌਜਵਾਨ ਦੇ ਸਾਹ ਚੱਲ ਰਹੇ ਸਨ, ਪਰ ਕੁਝ ਸਮੇਂ ਬਾਅਦ ਹੀ ਉਸ ਦੀ ਮੌ-ਤ ਹੋ ਗਈ।
ਮ੍ਰਿਤਕ ਦੀ ਨੌਜਵਾਨ ਪਹਿਚਾਣ ਜਸਪਾਲ ਸਿੰਘ ਉਰਫ ਸੁਖਮਨ ਪੁੱਤਰ ਸੁਰਿੰਦਰ ਪ੍ਰਸਾਦ ਸਿੰਘ ਵਾਸੀ ਨਵਯੁੱਗ ਕਾਲੋਨੀ ਮਕਸੂਦਾਂ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਜਸਪਾਲ ਸਿੰਘ ਦੀ ਮਾਂ ਸੁਨੀਤਾ ਨੇ ਦੱਸਿਆ ਕਿ ਰਵਿਦਾਸ ਨਗਰ ਵਿਚ ਰਹਿਣ ਵਾਲੀ ਪਿੰਕੀ ਸ਼ਾਦੀ-ਸ਼ੁਦਾ ਹੈ ਅਤੇ ਆਪਣੀ ਮਾਂ ਨਾਲ ਰਹਿੰਦੀ ਹੈ। ਕਥਿਤ ਤੌਰ ਉਤੇ ਉਸ ਦਾ ਆਪਣੇ ਪਤੀ ਤੋਂ ਤਲਾਕ ਹੋ ਚੁੱਕਿਆ ਹੈ। ਜਸਪਾਲ ਸਿੰਘ ਉਰਫ ਸੁਖਮਨ 6 ਮਹੀਨਿਆਂ ਤੋਂ ਪਿੰਕੀ ਦੇ ਘਰ ਵਿਚ ਰਹਿ ਰਿਹਾ ਸੀ। ਮ੍ਰਿਤਕ ਦੀ ਮਾਂ ਸੁਨੀਤਾ ਨੇ ਦੱਸਿਆ ਕਿ 25 ਮਈ ਦੀ ਦੇਰ ਰਾਤ ਜਸਪਾਲ ਸਿੰਘ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਪਿੰਕੀ ਉਸ ਨਾਲ ਲ-ੜ ਰਹੀ ਹੈ।
ਜਦੋਂ ਸੁਨੀਤਾ ਨੇ ਉਸ ਨੂੰ ਸਭ ਕੁਝ ਛੱਡ ਕੇ ਘਰ ਆਉਣ ਲਈ ਕਿਹਾ ਤਾਂ ਜਸਪਾਲ ਸਿੰਘ ਨੇ ਕਿਹਾ ਕਿ ਜੇਕਰ ਉਹ ਘਰ ਆਉਣ ਦੀ ਗੱਲ ਕਰਦਾ ਹੈ ਤਾਂ ਪਿੰਕੀ ਉਸ ਨੂੰ ਬਲੈਕ-ਮੇਲ ਕਰਦੀ ਹੈ ਜਿਸ ਕਾਰਨ ਉਹ ਘਰ ਨਹੀਂ ਆ ਸਕਦਾ। ਸੁਨੀਤਾ ਨੇ ਦੋਸ਼ ਲਾਇਆ ਕਿ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਪਿੰਕੀ ਨੇ ਉਸ ਦੇ ਲੜਕੇ ਦੇ ਫੋਨ ਤੋਂ ਕਾਲ ਕਰਕੇ ਦੱਸਿਆ ਕਿ ਜਸਪਾਲ ਸਿੰਘ ਨੇ ਘਰ ਵਿੱਚ ਫਾ-ਹਾ, ਲਾ ਲਿਆ ਹੈ, ਪਰ ਉਸ ਦੇ ਸਾਹ ਚੱਲ ਰਹੇ ਹਨ ਅਤੇ ਉਹ ਜਸਪਾਲ ਸਿੰਘ ਨੂੰ ਸਿਵਲ ਹਸਪਤਾਲ ਲੈ ਕੇ ਜਾ ਰਹੀ ਹੈ।
ਇਸ ਤੋਂ ਬਾਅਦ ਜਦੋਂ ਸੁਨੀਤਾ ਵੀ ਆਪਣੇ ਪਰਿਵਾਰ ਨਾਲ ਸਿਵਲ ਹਸਪਤਾਲ ਪਹੁੰਚੀ ਤਾਂ ਉਥੇ ਮੌਜੂਦ ਪਿੰਕੀ ਨੇ ਪੁਲਿਸ ਨੂੰ ਸ਼ਿਕਾਇਤ ਦੇਣ ਕਾਰਨ ਉਸ ਨੂੰ ਧ-ਮ-ਕਾ-ਇ-ਆ ਅਤੇ ਫਿਰ ਉਥੋਂ ਚਲੀ ਗਈ। ਜਸਪਾਲ ਸਿੰਘ ਨੂੰ ਕੁਝ ਸਮੇਂ ਦੇ ਇਲਾਜ ਤੋਂ ਬਾਅਦ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਪਿੰਕੀ ਨੇ ਪਹਿਲਾਂ ਉਨ੍ਹਾਂ ਦੇ ਪੁੱਤਰ ਨਾਲ ਕੁੱਟ-ਮਾਰ ਕਰਕੇ ਬੇ-ਹੋ-ਸ਼ ਕਰ ਦਿੱਤਾ ਅਤੇ ਫਿਰ ਉਸ ਦੀ ਮੌ-ਤ ਨੂੰ ਖੁ-ਦ-ਕੁ-ਸ਼ੀ ਬਣਾਉਣ ਲਈ ਫਾ-ਹਾ, ਲਗਾ ਦਿੱਤਾ। ਇਸ ਮਾਮਲੇ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ 1 ਦੀ ਪੁਲਿਸ ਸਿਵਲ ਹਸਪਤਾਲ ਪਹੁੰਚ ਗਈ।
ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਮਾਂ ਸੁਨੀਤਾ ਦੇ ਬਿਆਨ ਦਰਜ ਕਰ ਲਏ ਹਨ। ਸੂਤਰਾਂ ਦੀ ਮੰਨੀਏ ਤਾਂ ਪੁਲਿਸ ਵਲੋਂ ਪਿੰਕੀ ਖਿਲਾਫ ਧਾਰਾ 306 ਤਹਿਤ ਮਾਮਲਾ ਨੰਬਰ 77 ਦਰਜ ਕੀਤਾ ਗਿਆ ਹੈ। ਉਧਰ, ਥਾਣਾ ਡਵੀਜ਼ਨ ਨੰਬਰ 1 ਦੇ ਐੱਸ. ਐੱਚ. ਓ. ਅਤੇ ਡਿਊਟੀ ਅਫਸਰ ਨਾਲ ਫੋਨ ਤੇ ਗੱਲ ਨਹੀਂ ਹੋ ਸਕੀ, ਜਿਸ ਕਾਰਨ ਕੇਸ ਦਰਜ ਹੋਣ ਦੀ ਪੁਸ਼ਟੀ ਨਹੀਂ ਹੋ ਸਕੀ ਹੈ।