ਚਰਖੀ ਦਾਦਰੀ (ਹਰਿਆਣਾ) ਦੇ ਬੱਸ ਸਟੈਂਡ ਦੇ ਸਾਹਮਣੇ ਪੂਰਣ ਮਾਰਕੀਟ ਨੇੜੇ ਰੰ-ਜਿ-ਸ਼ ਕਾਰਨ ਬੀਤੀ ਰਾਤ ਇਕ ਹੋਟਲ ਵਿਚ ਖਾਣਾ ਖਾ ਰਹੇ ਦੋ ਨੌਜਵਾਨਾਂ ਉਤੇ ਦਰਜਨ ਤੋਂ ਵੱਧ ਵਿਅਕਤੀਆਂ ਨੇ ਡਾਂ-ਗਾਂ ਅਤੇ ਤਿੱਖੇ ਹ-ਥਿ-ਆ-ਰਾਂ ਨਾਲ ਹ-ਮ-ਲਾ ਕਰ ਦਿੱਤਾ। ਇਸ ਹ-ਮ-ਲੇ ਵਿਚ ਦਾਦਰੀ ਦੇ ਵਾਰਡ ਨੰਬਰ 13 ਦੇ ਰਹਿਣ ਵਾਲੇ ਆਕਾਸ਼ ਨਾਮ ਦੇ ਨੌਜਵਾਨ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਉਸ ਦੇ ਦੋਸਤ ਰਾਹੁਲ ਨੂੰ ਗੰਭੀਰ ਹਾਲ ਵਿਚ ਰੋਹਤਕ ਦੇ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਦੀ ਸਾਰੀ ਘਟਨਾ CCTV ਕੈਮਰਿਆਂ ਵਿੱਚ ਕੈਦ ਹੋ ਗਈ। ਪਰਿਵਾਰਕ ਮੈਂਬਰਾਂ ਵਲੋਂ ਸਿਵਲ ਹਸਪਤਾਲ ਪਹੁੰਚ ਕੇ ਹੰਗਾਮਾ ਕੀਤਾ ਗਿਆ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਨਾਮ-ਜ਼ਦ ਦਸ ਵਿਅਕਤੀਆਂ ਅਤੇ ਪੰਜ-ਛੇ ਹੋਰਾਂ ਦੇ ਖ਼ਿਲਾਫ਼ ਕ-ਤ-ਲ ਸਮੇਤ ਵੱਖੋ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਪੁੱਜੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਜੈ ਸੈਣੀ, ਹਵਾ ਸਿੰਘ ਨੇ ਦੱਸਿਆ ਕਿ ਸੈਣੀਗੰਜ ਮੁਹੱਲੇ ਦਾ ਰਹਿਣ ਵਾਲਾ ਅਕਾਸ਼ ਆਪਣੇ ਦੋਸਤ ਰਾਹੁਲ ਨਾਲ ਬੀਤੀ ਰਾਤ ਚਰਖੀ ਦਾਦਰੀ ਬੱਸ ਸਟੈਂਡ ਦੇ ਸਾਹਮਣੇ ਪੂਰਣ ਮਾਰਕੀਟ ਨੇੜੇ ਇਕ ਹੋਟਲ ਵਿਚ ਖਾਣਾ ਖਾ ਰਿਹਾ ਸੀ। ਇਸ ਦੌਰਾਨ ਦਰਜਨ ਤੋਂ ਵੱਧ ਵਿਅਕਤੀ ਉਥੇ ਪਹੁੰਚ ਗਏ ਅਤੇ ਉਨ੍ਹਾਂ ਨੇ ਤੇ-ਜ਼-ਧਾ-ਰ ਚੀਜਾਂ ਨਾਲ ਉਨ੍ਹਾਂ ਉਤੇ ਹ-ਮ-ਲਾ ਕਰ ਦਿੱਤਾ। ਉਕਤ ਵਿਅਕਤੀਆਂ ਨੇ ਵਾਰਡ ਨੰਬਰ 13 ਦੇ ਸੈਣੀ ਗੰਜ ਮੁਹੱਲੇ ਦੇ ਰਹਿਣ ਵਾਲੇ ਸੁਨੀਲ ਉਰਫ ਆਕਾਸ਼ ਦਾ ਕ-ਤ-ਲ ਕਰ ਦਿੱਤਾ। ਜਦੋਂ ਕਿ ਉਸ ਦਾ ਸਾਥੀ ਰਾਹੁਲ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਖਮੀਂ ਰਾਹੁਲ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰੋਹਤਕ ਦੇ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ।
6 ਭੈਣਾਂ ਦਾ ਇਕ-ਲੌਤਾ ਭਰਾ ਸੀ ਆਕਾਸ਼
ਇਸ ਮੌਕੇ ਸਿਵਲ ਹਸਪਤਾਲ ਆਏ ਮ੍ਰਿਤਕ ਦੇ ਗੁਆਂਢੀਆਂ ਨੇ ਦੱਸਿਆ ਕਿ ਆਕਾਸ਼ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌ-ਤ ਹੋ ਗਈ ਸੀ। ਉਹ ਛੇ ਭੈਣਾਂ ਦਾ ਇਕ-ਲੌਤਾ ਭਰਾ ਸੀ। ਉਸ ਦੀ ਮੌ-ਤ ਤੋਂ ਬਾਅਦ ਉਸ ਦੀ ਬਜ਼ੁਰਗ ਵਿਧਵਾ ਅਤੇ ਬਿਮਾਰ ਮਾਂ ਹੀ ਘਰ ਵਿੱਚ ਇਕੱਲੀ ਰਹਿ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਵਿਅਕਤੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ ਹੈ।