ਉਤਰ ਪ੍ਰਦੇਸ਼ (UP) ਤੋਂ ਦੁ-ਖ-ਦ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯੂਪੀ ਦੇ ਪਰਸ਼ਦੇਪੁਰ (ਰਾਏਬਰੇਲੀ) ਵਿਚ ਛੇ ਸਾਲ ਦੇ ਪੁੱਤਰ ਕੌਨੇਨ ਅਤੇ ਅਬਦੁੱਲਾ ਇਕੱਠੇ ਖੇਡ ਰਹੇ ਸਨ। ਖੇਡਦੇ-ਖੇਡਦੇ ਦੋਵੇਂ ਜੁਆਕ ਘਰ ਦੇ ਪਿੱਛੇ ਖੜ੍ਹੀ ਰਸ਼ੀਦ ਦੀ ਸਫਾਰੀ ਕਾਰ ਵਿੱਚ ਬੈਠ ਗਏ ਅਤੇ ਕਾਰ ਦਾ ਦਰਵਾਜ਼ਾ ਬੰਦ ਕਰ ਲਿਆ। ਅੱ-ਤ ਦੀ ਗਰਮੀ ਵਿਚ ਦਮ ਘੁੱ-ਟ-ਣ ਕਾਰਨ ਇਕ ਜੁਆਕ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਦੂਜੇ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਦਮ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ।
ਇਕ ਜੁਆਕ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਦੂਜੇ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਦਮ ਤੋੜ ਦਿੱਤਾ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਕਜਿਆਨਾ ਦੀ ਰਹਿਣ ਵਾਲੀ ਚਾਂਦਨੀ ਦਾ ਵਿਆਹ ਕੁਝ ਸਾਲ ਪਹਿਲਾਂ ਅਮੇਠੀ ਦੇ ਜੈਸ ਵਾਸੀ ਚਾਂਦ ਦੇ ਨਾਲ ਹੋਇਆ ਸੀ। ਇਨ੍ਹੀਂ ਦਿਨੀਂ ਚਾਂਦਨੀ ਆਪਣੇ ਚਾਰ ਸਾਲ ਦੇ ਪੁੱਤਰ ਅਬਦੁੱਲਾ ਨਾਲ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਦੇ ਲਈ ਆਪਣੇ ਪੇਕਿਆਂ ਦੇ ਘਰ ਆਈ ਹੋਈ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਚਾਂਦਨੀ ਦੇ ਭਰਾ ਰਾਸ਼ਿਦ ਦਾ ਛੇ ਸਾਲ ਦਾ ਪੁੱਤਰ ਕੌਨੇਨ ਅਤੇ ਅਬਦੁੱਲਾ ਇਕੱਠੇ ਖੇਡ ਰਹੇ ਸਨ। ਖੇਡਦੇ ਸਮੇਂ ਦੋਵੇਂ ਜੁਆਕ ਘਰ ਦੇ ਪਿੱਛੇ ਖੜ੍ਹੀ ਰਸ਼ੀਦ ਦੀ ਸਫਾਰੀ ਕਾਰ ਵਿੱਚ ਬੈਠ ਗਏ ਅਤੇ ਕਾਰ ਦਾ ਦਰਵਾਜ਼ਾ ਬੰਦ ਕਰ ਲਿਆ।
ਜਦੋਂ ਕਾਫੀ ਦੇਰ ਤੱਕ ਦੋਵੇਂ ਜੁਆਕ ਨਜ਼ਰ ਨਹੀਂ ਆਏ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਭਾਲ ਕਰਦੇ-ਕਰਦੇ ਜਦੋਂ ਪਰਿਵਾਰਕ ਮੈਂਬਰ ਘਰ ਦੇ ਪਿੱਛੇ ਗਏ ਤਾਂ ਦੇਖਿਆ ਕਿ ਕਾਰ ਦੇ ਅੰਦਰ ਦੀ ਲਾਈਟ ਜਗ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਜਦੋਂ ਕਾਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਹ ਅੰਦਰ ਦਾ ਦ੍ਰਿਸ਼ ਦੇਖ ਕੇ ਹੈਰਾਨ ਰਹਿ ਗਏ।
ਹਸਪਤਾਲ ਲਿਜਾਂਦੇ ਸਮੇਂ ਕੌਨੇਨ ਨੇ ਤੋੜਿਆ ਦਮ
ਉਨ੍ਹਾਂ ਨੇ ਦੱਸਿਆ ਕਿ ਅੰਦਰ ਬੈਠੇ ਅਬਦੁੱਲਾ ਦੀ ਮੌ-ਤ ਹੋ ਚੁੱਕੀ ਸੀ, ਜਦੋਂ ਕਿ ਕੌਨੇਨ ਪਸੀਨੇ ਨਾਲ ਭਿੱਜਿਆ ਹੋਇਆ ਸੀ ਅਤੇ ਉਸ ਦੇ ਸਾਹ ਚਲ ਰਹੇ ਸਨ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹੀ ਕਮਿਊਨਿਟੀ ਹੈਲਥ ਸੈਂਟਰ ਲੈ ਗਏ, ਜਿੱਥੋਂ ਕੌਨੇਨ ਨੂੰ ਜ਼ਿਲ੍ਹਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਬਾਅਦ ਵਿੱਚ ਉਸ ਨੂੰ ਇੱਥੋਂ ਲਖਨਊ ਵਿਖੇ ਰੈਫਰ ਕਰ ਦਿੱਤਾ ਗਿਆ। ਲਖਨਊ ਲਿਜਾਂਦੇ ਸਮੇਂ ਰਸਤੇ ਵਿੱਚ ਉਸ ਨੇ ਵੀ ਦਮ ਤੋੜ ਦਿੱਤਾ। ਦੋ ਜੁਆਕਾਂ ਦੀ ਮੌ-ਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਪੂਰੇ ਇਲਾਕੇ ਦੇ ਲੋਕ ਸਦਮੇ ਵਿੱਚ ਹਨ।