ਘਰ ਦੇ ਕ-ਲੇ-ਸ਼ ਦੌਰਾਨ, ਭਰਜਾਈ ਨੇ ਜੇਠ ਉਤੇ ਕੀਤਾ ਵਾਰ, ਜਖਮੀਂ ਨੇ ਤੋੜਿਆ ਦਮ, ਦੋਸ਼ੀ ਮਹਿਲਾ ਫਰਾਰ, ਭੈਣ ਦੀ ਸ਼ਕਾਇਤ ਤੇ ਮਾਮਲਾ ਦਰਜ

Punjab

ਜੀਂਦ (ਹਰਿਆਣਾ) ਉਚਾਨਾ ਮੰਡੀ ਦੇ ਕਾਨ੍ਹਾ ਸੇਵਾ ਸਦਨ ​​ਦੇ ਨੇੜੇ ਕਲੋਨੀ ਵਿੱਚ ਉਸ ਸਮੇਂ ਰਿਸ਼ਤਿਆਂ ਦਾ ਘਾ-ਣ ਹੋ ਗਿਆ ਜਦੋਂ ਇਕ ਔਰਤ ਨੇ ਆਪਣੇ ਜੇਠ ਦਾ ਚਾ-ਕੂ ਨਾਲ ਵਾਰ ਕਰਕੇ ਅਤੇ ਸਿ-ਰ ਵਿੱਚ ਇੱਟ ਮਾ-ਰ, ਕੇ ਕ-ਤ-ਲ ਕਰ ਦਿੱਤਾ। ਇਸ ਕੰਮ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮਹਿਲਾ ਕੁਸੁਮ ਮੌਕੇ ਤੋਂ ਫਰਾਰ ਹੋ ਗਈ। ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਭੈਣ ਸੋਨੀਆ ਦੇ ਬਿਆਨਾਂ ਦੇ ਆਧਾਰ ਤੇ ਕੁਸੁਮ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘ-ਟ-ਨਾ ਤੋਂ ਬਾਅਦ ਹਰ ਕੋਈ ਇਸ ਦੀ ਨਿੰਦਾ ਕਰ ਰਿਹਾ ਸੀ। ਸਾਰਾ ਦਿਨ ਮੁਹੱਲੇ ਦੇ ਲੋਕਾਂ ਵਿੱਚ ਇਸ ਮਾਮਲੇ ਦੀ ਚਰਚਾ ਰਹੀ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਭੈਣ ਸੋਨੀਆ ਨੇ ਦੱਸਿਆ ਕਿ ਧਰਮਬੀਰ ਮੇਰਾ ਭਰਾ ਹੈ। ਮੇਰੀ ਭਾਬੀ ਕੁਸੁਮ ਨੇ ਉਸ ਉਤੇ ਚਾ-ਕੂ ਨਾਲ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ। ਧਰਮਬੀਰ ਰਿਸ਼ਤੇ ਵਿਚ ਕੁਸੁਮ ਦਾ ਜੇਠ ਲੱਗਦਾ ਸੀ। ਜਦੋਂ ਉਹ ਬੋਲ ਰਿਹਾ ਸੀ ਤਾਂ ਕੁਸੁਮ ਨੇ ਉਸ ਨੂੰ ਚਾ-ਕੂ, ਮਾ-ਰ ਦਿੱਤਾ। ਕੁਸੁਮ ਦੇ ਪਤੀ ਦੀ ਮੌ-ਤ ਹੋ ਚੁੱਕੀ ਹੈ। ਉਸ ਦਾ ਇੱਕ ਲੜਕਾ ਅਤੇ ਇੱਕ ਲੜਕੀ ਹੈ। ਸੋਨੀਆ ਨੇ ਦੱਸਿਆ ਕਿ ਚਾ-ਕੂ ਲੱਗਣ ਤੋਂ ਬਾਅਦ ਮੇਰਾ ਭਰਾ ਹੇਠਾਂ ਡਿੱ-ਗ ਪਿਆ ਅਤੇ ਫਿਰ ਦੋਸ਼ੀ ਮਹਿਲਾ ਨੇ ਉਸ ਦੇ ਸਿਰ ਉਤੇ ਇੱਟ ਮਾ-ਰ ਦਿੱਤੀ।

ਇਸ ਮੌਕੇ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਚਾਨਾ ਮੰਡੀ ਦੇ ਕਾਨ੍ਹਾ ਸੇਵਾ ਸਦਨ ​​ਦੇ ਨੇੜੇ ਰਹਿਣ ਵਾਲੀ ਸੋਨੀਆ ਨਾਮ ਦੀ ਮਹਿਲਾ ਨੇ ਸੂਚਨਾ ਦਿੱਤੀ ਹੈ ਕਿ ਮੇਰੇ ਭਰਾ ਦਾ ਕ-ਤ-ਲ ਹੋ ਗਿਆ ਹੈ। ਜਦੋਂ ਅਸੀਂ ਮੌਕੇ ਉਤੇ ਪਹੁੰਚੇ ਤਾਂ ਦੇਖਿਆ ਕਿ ਧਰਮਬੀਰ ਉਰਫ਼ ਲਗੜਾ ਮ੍ਰਿਤਕ ਹਾਲ ਵਿਚ ਪਿਆ ਸੀ। ਸੋਨੀਆ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *