ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਦੇ ਕਸਬਾ ਡੇਰਾ ਬਾਬਾ ਨਾਨਕ ਵਿਚ ਪੈਂਦੇ ਪਿੰਡ ਸ਼ਾਹਪੁਰ ਜਾਜਨ ਵਿੱਚ ਇੱਕ ਨੌਜਵਾਨ ਕਿਸਾਨ ਨੇ ਆੜ੍ਹਤੀਏ ਤੋਂ ਤੰ-ਗ ਆ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਖੁ-ਦ-ਕੁ-ਸ਼ੀ ਕਰਨ ਤੋਂ ਪਹਿਲਾਂ ਕਿਸਾਨ ਨੇ ਆਪਣੀ ਲਾਈਵ ਵੀਡੀਓ ਵੀ ਬਣਾਈ ਜੋ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ। ਮ੍ਰਿਤਕ ਕਿਸਾਨ ਦੀ ਪਹਿਚਾਣ ਪਿੰਡ ਸ਼ਾਹਪੁਰ ਦੇ ਰਹਿਣ ਵਾਲੇ ਪਵਨਦੀਪ ਸਿੰਘ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਵਿਚ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਬਲਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਉਤੇ ਆੜਤੀਏ ਬੰਟੀ ਭਾਟੀਆ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਤਨੀ ਬਲਵਿੰਦਰ ਕੌਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਹੈ ਕਿ ਉਸ ਦੇ ਪਤੀ ਪਵਨਦੀਪ ਸਿੰਘ ਨੇ ਆਪਣੇ ਬਿਮਾਰ ਪੁੱਤਰ ਦੇ ਇਲਾਜ ਲਈ ਫਤਿਹਗੜ੍ਹ ਚੂੜੀਆਂ ਦੇ ਆੜਤੀਏ ਬੰਟੀ ਭਾਟੀਆ ਤੋਂ ਕਰੀਬ 2 ਲੱ-ਖ ਰੁਪਏ ਲਏ ਸਨ। ਘਰੇਲੂ ਲੋੜਾਂ ਅਤੇ ਉਨ੍ਹਾਂ ਦੀ ਕਮਜ਼ੋਰ ਆਰ-ਥਿਕ ਸਥਿਤੀ ਦੇ ਕਾਰਨ ਉਨ੍ਹਾਂ ਵਲੋਂ ਉਸ ਦੇ ਪੈਸੇ ਸਮੇਂ ਸਿਰ ਵਾਪਸ ਨਹੀਂ ਕੀਤੇ ਜਾ ਸਕੇ।
ਆੜਤੀਏ ਨੇ ਵਿਆਜ ਜੋੜ ਕੇ ਰਕਮ ਵਧਾ ਦਿੱਤੀ ਅਤੇ ਉਨ੍ਹਾਂ ਨਾਲ ਕੋਈ ਹਿਸਾਬ-ਕਿਤਾਬ ਨਹੀਂ ਕੀਤਾ ਅਤੇ ਬਦਲੇ ਵਿਚ ਉਨ੍ਹਾਂ ਦਾ ਟ੍ਰੈਕਟਰ 275 ਮਹਿੰਦਰਾ ਵੀ ਕਰੀਬ 6 ਮਹੀਨੇ ਪਹਿਲਾਂ ਆੜਤੀਆ ਜਬਰੀ ਲੈ ਗਿਆ ਸੀ। ਟ੍ਰੈਕਟਰ ਲੈਣ ਤੋਂ ਬਾਅਦ ਵੀ ਕੋਈ ਹਿਸਾਬ-ਕਿਤਾਬ ਨਹੀਂ ਕੀਤਾ ਗਿਆ। ਉਸ ਦੇ ਪਤੀ ਨੇ ਆੜਤੀਏ ਨੂੰ ਸਫੈਦੇ ਦੇ ਦਰੱਖਤ ਵੇਚ ਕੇ ਇੱਕ ਲੱ-ਖ ਰੁਪਏ ਵੀ ਦਿੱਤੇ ਸਨ।
ਅੱਗੇ ਬਲਵਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਆੜਤੀਏ ਬੰਟੀ ਭਾਟੀਆ ਸਾਨੂੰ ਧ-ਮ-ਕੀ ਦਿੰਦਾ ਸੀ ਕਿ ਜੇਕਰ ਅਸੀਂ ਹੋਰ ਪੈਸੇ ਨਾ ਦਿੱਤੇ ਤਾਂ ਉਹ ਉਨ੍ਹਾਂ ਖ਼ਿਲਾਫ਼ ਅਦਾਲਤ ਵਿੱਚ ਕੇਸ ਕਰ ਦੇਵੇਗਾ। ਉਹ ਉਸ ਨੂੰ ਦਿੱਤੇ ਖਾਲੀ ਚੈੱਕ ਵਿੱਚ ਵਾਧੂ ਰਕਮ ਭਰ ਕੇ ਬੈਂਕ ਵਿੱਚ ਲਾ ਦੇਵੇਗਾ। ਆੜਤੀਏ ਨੇ ਧ-ਮ-ਕੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੀ ਜਾਇਦਾਦ ਉਸ ਦੇ ਨਾਮ ਉਤੇ ਕਰਵਾਉਣੀ ਪਵੇਗੀ, ਜਿਸ ਕਾਰਨ ਉਸ ਦਾ ਪਤੀ ਕਾਫੀ ਪ੍ਰੇ-ਸ਼ਾ-ਨ ਰਹਿੰਦਾ ਸੀ।
ਬੀਤੀ 30 ਮਈ ਨੂੰ ਕਾਰਜ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਸਾਹਪੁਰ ਜਾਜਨ ਨੇ ਦੱਸਿਆ ਕਿ ਪਵਨਦੀਪ ਸਿੰਘ ਦੀ ਦੇਹ ਝੰਗੀਆ ਮੋੜ, ਡੇਰਾ ਬਾਬਾ ਨਾਨਕ ਵਿਖੇ ਪਈ ਹੈ ਅਤੇ ਲੱਗਦਾ ਹੈ ਕਿ ਉਸ ਨੇ ਕਿਸੇ ਜ਼-ਹਿ-ਰੀ ਦਵਾਈ ਦਾ ਸੇਵਨ ਕਰ ਲਿਆ ਹੈ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ ਸੀ।