ਜਿਲ੍ਹਾ ਫਤਿਹਾਬਾਦ (ਹਰਿਆਣਾ) ਦੇ ਟੋਹਾਣਾ ਇਲਾਕੇ ਦੇ ਪਿੰਡ ਹੰਸੇਵਾਲਾ ਦਾ ਰਹਿਣ ਵਾਲਾ ਫੌਜੀ ਜਵਾਨ ਨਹਿਰ ਵਿਚ ਡੁੱ-ਬ ਗਿਆ। ਇਹ ਨੌਜਵਾਨ ਬੀਤੇ ਦਿਨ ਹੀ ਜੰਮੂ-ਕਸ਼ਮੀਰ ਤੋਂ ਘਰ ਵਾਪਸ ਆਇਆ ਸੀ ਅਤੇ ਦੁਪਹਿਰ ਸਮੇਂ ਆਪਣੇ ਦੋਸਤਾਂ ਨਾਲ ਨਹਿਰ ਵਿਚ ਨਹਾਉਣ ਲਈ ਗਿਆ ਸੀ, ਜਿੱਥੇ ਉਹ ਨਹਿਰ ਦੇ ਪਾਣੀ ਦੇ ਬਹਾਅ ਵਿਚ ਰੁ-ੜ੍ਹ ਗਿਆ। ਫ਼ੌਜੀ ਜਵਾਨ ਦੀ ਭਾਲ ਰਾਤ ਭਰ ਤੋਂ ਚੱਲ ਰਹੀ ਹੈ, ਪਰ ਉਸ ਦਾ ਕੋਈ ਪਤਾ ਨਹੀਂ ਲੱਗਾ ਹੈ।
ਇਸ ਮਾਮਲੇ ਬਾਰੇ ਮਿਲੀ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਉਮਰ 26 ਸਾਲ ਪੁੱਤਰ ਰਘਵੀਰ ਸਿੰਘ ਵਾਸੀ ਹੰਸੇਵਾਲਾ ਕੁਝ ਸਾਲ ਪਹਿਲਾਂ ਖੇਡ ਕੋਟੇ ਦੇ ਤਹਿਤ ਫ਼ੌਜ ਵਿਚ ਭਰਤੀ ਹੋਇਆ ਸੀ। ਅਜੇ ਉਹ ਅਣ-ਵਿਆਹਿਆ ਹੈ। ਉਹ 338 ਮੀਡੀਅਮ ਬਟਾਲੀਅਨ ਆਰਟੀ ਜੰਮੂ-ਕਸ਼ਮੀਰ ਵਿੱਚ ਤਾਇਨਾਤ ਹੈ ਅਤੇ ਉਹ ਕੱਲ੍ਹ ਸਵੇਰੇ 5 ਵਜੇ ਛੁੱਟੀ ਲੈ ਕੇ ਆਪਣੇ ਪਿੰਡ ਵਿਚ ਘਰ ਪਹੁੰਚਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਕੱਲ੍ਹ ਦੁਪਹਿਰ 1 ਵਜੇ ਉਹ ਆਪਣੇ ਦੋਸਤਾਂ ਨਾਲ ਘੁੰਮਣ ਲਈ ਗਿਆ ਸੀ। ਉਦੋਂ ਤੋਂ ਉਹ ਵਾਪਸ ਨਹੀਂ ਆਇਆ। ਉਸ ਦੇ ਦੋਸਤਾਂ ਨੇ ਵੀ ਇਹ ਨਹੀਂ ਦੱਸਿਆ ਕਿ ਉਹ ਕਿੱਥੇ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪਰਿਵਾਰਕ ਮੈਂਬਰ ਉਸ ਦੀ ਭਾਲ ਲਈ ਇਧਰ-ਉਧਰ ਜਾਣ ਲੱਗੇ ਤਾਂ ਉਨ੍ਹਾਂ ਨੂੰ ਹੈਡ ਦੇ ਕੋਲੋਂ ਮਨਜੀਤ ਸਿੰਘ ਦੀਆਂ ਚੱਪਲਾਂ ਪਈਆਂ ਮਿਲੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਨਹਿਰ ਵਿਚ ਰੁ-ੜ੍ਹ ਗਿਆ ਹੈ।
ਪੂਰੇ ਪਿੰਡ ਵਿਚ ਸਦਮੇ ਦੀ ਲਹਿਰ ਹੈ। ਪਰਿਵਾਰ ਅਤੇ ਪਿੰਡ ਵਾਲੇ ਨਹਿਰ ਵਿਚ ਨੌਜਵਾਨ ਦੀ ਭਾਲ ਕਰ ਰਹੇ ਹਨ। ਨਹਿਰ ਵਿੱਚ ਅੱਗੇ ਕਾਜਲ ਹੈੱਡ ਉਤੇ ਵੀ ਜਾਲ ਲਾ ਦਿੱਤਾ ਗਿਆ ਹੈ, ਖਬਰ ਲਿਖੇ ਜਾਣ ਤੱਕ ਕੁਝ ਪਤਾ ਨਹੀਂ ਲੱਗਿਆ ਸੀ।