ਹਰਿਆਣਾ ਸੂਬੇ ਦੇ ਪਲਵਲ ਵਿਚ ਆਪਣੇ ਫਾਰਮ ਹਾਊਸ ਵਿਚ ਸੁੱਤੇ ਪਏ ਇਕ ਕਿਸਾਨ ਦਾ ਅਣ-ਪਛਾਤੇ ਬ-ਦ-ਮਾ-ਸ਼ਾਂ ਨੇ ਕ-ਤ-ਲ ਕਰ ਦਿੱਤਾ। ਇੰਨਾ ਹੀ ਨਹੀਂ ਦੋਸ਼ੀ ਦੇਹ ਨੂੰ ਚੁੱਕ ਕੇ ਰੇਲਵੇ ਲਾਈਨ ਉਤੇ ਸੁੱ-ਟ ਕੇ ਫਰਾਰ ਹੋ ਗਏ। ਰੇਲਵੇ ਲਾਈਨ ਉਤੇ ਦੇਹ ਪਈ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਜੀ. ਆਰ. ਪੀ. (ਪੁਲਿਸ) ਮੌਕੇ ਉਤੇ ਪਹੁੰਚੀ ਅਤੇ ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਪੁੱਤਰ ਨੇ ਥਾਣੇ ਵਿਚ ਦਿੱਤੀ ਸ਼ਿਕਾਇਤ
ਇਸ ਮਾਮਲੇ ਬਾਰੇ ਮੁੰਡਕਟੀ ਥਾਣਾ ਇੰਚਾਰਜ ਸੁੰਦਰਪਾਲ ਦੇ ਦੱਸਣ ਅਨੁਸਾਰ ਪਿੰਡ ਮਰੌਲੀ ਦੇ ਰਹਿਣ ਵਾਲੇ ਦੀਪਕ ਕੁਮਾਰ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦੇ ਪਿਤਾ ਵਿਜੇ ਸਿੰਘ ਉਮਰ 62 ਸਾਲ ਦੋ ਸਾਲ ਪਹਿਲਾਂ ਨਹਿਰੂ ਕਾਲਜ, ਫਰੀਦਾਬਾਦ ਵਿੱਚ ਇੱਕ ਲੈਬ ਸਹਾਇਕ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਸੇਵਾਮੁਕਤੀ ਤੋਂ ਬਾਅਦ, ਪਿਤਾ ਮਰੋਲੀ ਵਿੱਚ ਰੇਲਵੇ ਕਰਾਸਿੰਗ ਦੇ ਨੇੜੇ ਖੇਤਾਂ ਵਿੱਚ ਬਣੇ ਇੱਕ ਫਾਰਮ ਹਾਊਸ ਵਿੱਚ ਇਕੱਲੇ ਰਹਿੰਦੇ ਸਨ, ਜਦੋਂ ਕਿ ਪਰਿਵਾਰ ਨਿਊ ਐਕਸਟੈਂਸ਼ਨ ਕਲੋਨੀ, ਪਲਵਲ ਵਿੱਚ ਰਹਿੰਦਾ ਹੈ। ਫਾਰਮ ਹਾਊਸ ਦੇ ਗੁਆਂਢ ਵਿਚ ਰਹਿਣ ਵਾਲੇ ਸੁੰਦਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਪਿਤਾ ਵਿਜੇ ਸਿੰਘ ਫਾਰਮ ਹਾਊਸ ਉਤੇ ਨਹੀਂ ਹਨ ਅਤੇ ਫਾਰਮ ਹਾਊਸ ਵਿਚ ਮੰਜੇ ਦੇ ਕੋਲ ਬ-ਲੱ-ਡ ਦੇ ਧੱਬੇ ਪਏ ਹੋਏ ਹਨ।
ਫਾਰਮ ਹਾਊਸ ਵਿਚ ਮੰਜੇ ਕੋਲੋਂ ਮਿਲੇ ਬ-ਲੱ-ਡ ਦੇ ਦਾਗ
ਸੂਚਨਾ ਮਿਲੀ ਤੋਂ ਬਾਅਦ ਉਹ ਉਥੇ ਪਹੁੰਚਿਆ ਅਤੇ ਬ-ਲੱ-ਡ ਦੇ ਨਿਸ਼ਾਨ ਦੇਖ ਕੇ ਆਪਣੇ ਪਿਤਾ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ 1 ਜੂਨ ਦੀ ਰਾਤ ਨੂੰ ਕਿਸੇ ਨੇ ਉਸ ਦੇ ਪਿਤਾ ਦਾ ਕ-ਤ-ਲ ਕਰਕੇ ਦੇਹ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਰੇਲਵੇ ਲਾਈਨ ਉਤੇ ਰੱਖ ਦਿੱਤਾ ਹੈ। ਮ੍ਰਿਤਕ ਦੇ ਲੜਕੇ ਦੀ ਸ਼ਿਕਾਇਤ ਉਤੇ ਥਾਣਾ ਮੁੰਡਕਟੀ ਦੀ ਪੁਲਿਸ ਨੇ ਅਣ-ਪਛਾਤੇ ਵਿਅਕਤੀ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਕੇ ਫੋਰੈਂਸਿਕ ਟੀਮ ਨੂੰ ਮੌਕੇ ਉਤੇ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰ ਨੂੰ ਸੌਂਪੀ
ਦੇਹ ਰੇਲਵੇ ਟਰੈਕ ਉਤੇ ਮਿਲਣ ਤੋਂ ਬਾਅਦ ਜੀ. ਆਰ. ਪੀ. ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ। ਜੀ. ਆਰ. ਪੀ. ਦੇ ਤਫ਼ਤੀਸ਼ੀ ਅਫ਼ਸਰ ਧਨੀ ਰਾਮ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ 174 ਸੀ. ਆਰ. ਪੀ. ਸੀ. ਤਹਿਤ ਕਾਰਵਾਈ ਕਰਦਿਆਂ ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।