ਡੇਰਾਬੱਸੀ (ਪੰਜਾਬ) ਗੁਰਦੁਆਰਾ ਪਾਉਂਟਾ ਸਾਹਿਬ ਦੇ ਨੇੜੇ ਯਮੁਨਾ ਵਿੱਚ ਇਸ਼ਨਾਨ ਕਰਨ ਗਏ 3 ਦੋਸਤਾਂ ਦੀ ਡੁੱ-ਬ-ਣ ਕਾਰਨ ਮੌ-ਤ ਹੋ ਗਈ। ਇਨ੍ਹਾਂ ਮ੍ਰਿਤਕਾਂ ਵਿੱਚ ਦੋ ਨੌਜਵਾਨ ਡੇਰਾਬੱਸੀ ਅਤੇ ਇੱਕ ਚੰਡੀਗੜ੍ਹ ਦਾ ਰਹਿਣ ਵਾਲਾ ਸੀ। ਮ੍ਰਿਤਕਾਂ ਦੀ ਪਹਿਚਾਣ ਧੀਰੇਂਦਰ ਸਿੰਘ ਸੈਣੀ ਉਰਫ ਪ੍ਰਿੰਸ ਉਮਰ 22 ਸਾਲ ਵਾਸੀ ਜੀ. ਬੀ. ਪੀ. ਰੋਜ਼ਵੁੱਡ ਵਨ ਡੇਰਾਬੱਸੀ, ਰਾਘਵ ਮਿਸ਼ਰਾ ਉਮਰ 21 ਸਾਲ ਵਾਸੀ ਰੋਜ਼ਵੁੱਡ ਕਾਲੋਨੀ-2, ਬਰਵਾਲਾ ਰੋਡ, ਡੇਰਾਬੱਸੀ ਅਤੇ ਅਭਿਸ਼ੇਕ ਆਜ਼ਾਦ ਉਮਰ 21 ਸਾਲ ਵਾਸੀ ਸੈਕਟਰ-9 ਡੀ, ਚੰਡੀਗੜ੍ਹ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਪਾਉਂਟਾ ਸਾਹਿਬ ਪੁਲਿਸ ਨੂੰ ਸ਼ਾਮ ਕਰੀਬ 6 ਵਜੇ ਤਿੰਨ ਨੌਜਵਾਨਾਂ ਦੇ ਡੁੱ-ਬ-ਣ ਦੀ ਸੂਚਨਾ ਮਿਲੀ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਨੂੰ ਡੁੱ-ਬ-ਦਾ ਦੇਖ ਕੇ ਬਚਾਉਣ ਆਏ ਦੋ ਦੋਸਤ ਵੀ ਨਹਿਰ ਦੇ ਪਾਣੀ ਵਿੱਚ ਡੁੱ-ਬ ਗਏ। ਗੋਤਾਖੋਰਾਂ ਦੀ ਮਦਦ ਨਾਲ ਇਕ ਘੰਟੇ ਬਾਅਦ ਉਨ੍ਹਾਂ ਦੀਆਂ ਦੇਹਾਂ ਨੂੰ ਬਾਹਰ ਕੱਢਿਆ ਗਿਆ। ਦੇਹਾਂ ਨੂੰ ਪਾਉਂਟਾ ਸਾਹਿਬ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਪਾਉਂਟਾ ਸਾਹਿਬ ਪਹੁੰਚਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਥਾਰ ਕਾਰ ਪਾਉਂਟਾ ਸਾਹਿਬ ਗੁਰਦੁਆਰੇ ਦੀ ਪਾਰਕਿੰਗ ਵਿੱਚ ਖੜ੍ਹੀ ਸੀ। ਇਹ ਤਿੰਨੇ ਡੇਰਾਬੱਸੀ ਦੇ ਧਰਿੰਦਰ ਦੀ ਥਾਰ ਕਾਰ ਵਿੱਚ ਕਰੀਬ 2 ਵਜੇ ਪਾਉਂਟਾ ਸਾਹਿਬ ਆਏ ਸਨ। ਮੱਥਾ ਟੇਕਣ ਤੋਂ ਬਾਅਦ ਉਹ ਗੁਰਦੁਆਰੇ ਦੇ ਦਰੀਆ ਘਾਟ ਦੀਆਂ ਪੌੜੀਆਂ ਤੋਂ ਹੇਠਾਂ ਉਤਰੇ ਅਤੇ ਹਾਦਸੇ ਦਾ ਸ਼ਿ-ਕਾ-ਰ ਹੋ ਗਏ। ਕਾਫੀ ਸਮੇਂ ਬਾਅਦ ਸਰਚ ਟੀਮ ਨੂੰ ਤਿੰਨਾਂ ਨੌਜਵਾਨਾਂ ਦੀਆਂ ਦੇਹਾਂ ਨਦੀ ਵਿਚੋਂ ਮਿਲੀਆਂ। ਮੌਕੇ ਉਤੇ ਨੌਜਵਾਨਾਂ ਦੇ ਕੱਪੜੇ ਅਤੇ ਮੋਬਾਈਲ ਫੋਨ ਬਰਾਮਦ ਕਰ ਲਏ ਗਏ ਹਨ।