ਪੰਜਾਬ ਦੇ ਲੈਫਟੀਨੈਂਟ ਨਾਲ ਵਾਪਰਿਆ ਹਾਦਸਾ, ਮੌਕੇ ਤੇ ਤਿਆਗੇ ਪ੍ਰਾਣ, ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ

Punjab

ਟਾਂਡਾ ਉੜਮੁੜ (ਪੰਜਾਬ) ਬੀਤੇ ਦਿਨ ਇਥੋਂ ਦੇ ਨੇੜਲੇ ਪਿੰਡ ਦੇ ਲੈਫਟੀਨੈਂਟ ਅਰੁਣਵੀਰ ਸਿੰਘ ਦੀ ਇਕ ਦੁਖ-ਦਾਈ ਹਾਦਸੇ ਵਿਚ ਮੌ-ਤ ਹੋ ਗਈ। ਉਨ੍ਹਾਂ ਦਾ ਨੇੜਲੇ ਪਿੰਡ ਦਾਤਾ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ। ਕਰੀਬ 24 ਸਾਲ ਉਮਰ ਦੇ ਲੈਫਟੀਨੈਂਟ ਅਰੁਣਵੀਰ ਸਿੰਘ ਨੇ 2020 ਵਿਚ ਸਬ ਲੈਫਟੀਨੈਂਟ ਦੇ ਰੂਪ ਵਿਚ ਜਲ ਸੈਨਾ ਵਿਚ ਭਰਤੀ ਹੋਏ ਸਨ।

ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲੈਫਟੀਨੈਂਟ ਅਰੁਣਵੀਰ ਸਿੰਘ ਦੀ ਕੱਲ੍ਹ ਪੱਛਮੀ ਬਾਈਪਾਸ ਮੰਗਲਗਾਵ, ਗੋਆ ਵਿਖੇ ਇੱਕ ਸੜਕ ਹਾਦਸੇ ਦੌਰਾਨ ਦਰਦ-ਨਾਕ ਮੌ-ਤ ਹੋ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੈਫਟੀਨੈਂਟ ਆਨੰਦ ਪਰਾਗੋ, ਅਨੁਜ ਮਿਨਹਾਸ, ਸਚਿਨ ਅੰਡੋਰਾ ਅਫਸਰ ਸਾਹਿਬਾਨ ਜੋ ਕਿ ਅਰੁਣਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਲੈ ਕੇ ਉਨ੍ਹਾਂ ਦੇ ਪਿੰਡ ਪਹੁੰਚੇ ਸਨ, ਉਨ੍ਹਾਂ ਨੇ ਦੱਸਿਆ ਕਿ ਹਾਦਸੇ ਦਾ ਸ਼ਿ-ਕਾ-ਰ ਹੋਣ ਵਾਲੀ ਕਾਰ ਵਿਚ 3 ਵਿਅਕਤੀ ਸਵਾਰ ਹੋ ਕੇ ਜਾ ਰਹੇ ਸਨ, ਜਿਨ੍ਹਾਂ ਵਿਚੋਂ 2 ਦੀ ਮੌਕੇ ਉਤੇ ਹੀ ਮੌ-ਤ ਹੋ ਗਈ ਜਦੋਂ ਕਿ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।

ਇਨ੍ਹਾਂ ਵਿੱਚ ਫਰੀਦਾਬਾਦ ਦੇ ਲੈਫਟੀਨੈਂਟ ਅਤੇ ਅਰੁਣਵੀਰ ਸਿੰਘ ਅਤੇ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਦੌਰਾਨ ਅਰੁਣਵੀਰ ਸਿੰਘ ਦੀ ਮਾਤਾ ਸੁਰਿੰਦਰ ਕੌਰ ਅਤੇ ਪਿਤਾ ਸਾਬਕਾ ਸੂਬੇਦਾਰ ਅਮਰੀਕ ਸਿੰਘ ਵਲੋਂ ਸਲਾਮੀ ਦਿੱਤੀ ਗਈ। ਜਦੋਂ ਕਿ ਫ਼ੌਜੀ ਅਧਿਕਾਰੀਆਂ ਤੋਂ ਇਲਾਵਾ ਐੱਮ. ਐਲ. ਏ. ਜਸਵੀਰ ਸਿੰਘ, ਡੀ. ਐਸ. ਪੀ. ਜਗਦੀਸ਼ ਸਿੰਘ ਅੱਤਰੀ ਆਦਿ ਵਲੋਂ ਵੀ ਅਰੁਣਵੀਰ ਸਿੰਘ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਉਪਰ ਇਲਾਕੇ ਦੇ ਸਿਆਸੀ ਅਤੇ ਧਾਰਮਿਕ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।

Leave a Reply

Your email address will not be published. Required fields are marked *