ਜਿਲ੍ਹਾ ਅੰਮ੍ਰਿਤਸਰ (ਪੰਜਾਬ) ਦੇ ਥਾਣਾ ਗੇਟ ਹਕੀਮਾ ਅਧੀਨ ਪੈਂਦੇ ਗੁਰਬਖਸ਼ ਨਗਰ ਦੇ ਵਿਚ ਘਰ ਤੋਂ 30 ਮੀਟਰ ਦੀ ਦੂਰੀ ਉਤੇ ਮੋਟਰਸਾਇਕਲ ਦੀ ਟੱਕਰ ਹੋਣ ਨੂੰ ਲੈ ਕੇ ਹੋਈ ਲ-ੜਾ-ਈ ਦੌਰਾਨ 24 ਸਾਲ ਉਮਰ ਦੇ ਨੌਜਵਾਨ ਦਾ ਲੱਕ ਵਿਚ ਚਾ-ਕੂ ਵਰਗੀ ਚੀਜ਼ ਨਾਲ ਵਾਰ ਕਰ ਕੇ ਕ-ਤ-ਲ ਕਰ ਦਿੱਤਾ ਗਿਆ। ਇਹ ਘ-ਟ-ਨਾ ਬੁੱਧਵਾਰ ਰਾਤ 11 ਵਜੇ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਬਖਸ਼ ਨਗਰ ਦੇ ਰਹਿਣ ਵਾਲੇ ਦੀਪਕ ਦੇ ਰੂਪ ਵਜੋਂ ਹੋਈ ਹੈ। ਸੂਚਨਾ ਮਿਲਣ ਉਤੇ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਲਿਆ। ਵੀਰਵਾਰ ਨੂੰ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦੇ ਪਿਤਾ ਹਰੀ ਸ਼ੰਕਰ ਦੇ ਬਿਆਨਾਂ ਦੇ ਆਧਾਰ ਉਤੇ ਦੋਸ਼ੀ ਗੁਆਂਢੀ ਜਤਿਨ, ਉਸ ਦੇ ਭਰਾ ਆਕਾਸ਼, ਪਿਤਾ ਸਰਵਣ ਸਿੰਘ, ਮਾਂ ਪੰਮੀ ਅਤੇ ਜੀਜਾ ਸੁੱਖ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਅਜੇ ਫਰਾਰ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੀਪਕ ਦਾ ਅਗਲੇ ਮਹੀਨੇ ਵਿਆਹ ਸੀ। ਮ੍ਰਿਤਕ ਦੀਪਕ ਦੇ ਮਾਤਾ-ਪਿਤਾ ਸਦਮੇ ਵਿਚ ਹਨ।
ਇਸ ਮੌਕੇ ਮਾਂ ਨੇ ਦੱਸਿਆ ਕਿ ਮਾਮੂਲੀ ਗੱਲ ਨੂੰ ਲੈ ਕੇ ਪੁੱਤਰ ਦਾ ਕ-ਤ-ਲ ਕੀਤਾ ਗਿਆ ਹੈ। ਮੈਨੂੰ ਮੇਰਾ ਪੁੱਤਰ ਵਾਪਸ ਦੇ ਦਿਓ। ਦੋਸ਼ੀਆਂ ਨੂੰ ਫਾਂ-ਸੀ ਹੋਣੀ ਚਾਹੀਦੀ ਹੈ, ਤਾਂ ਹੀ ਪੁੱਤਰ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ। ਪਿਤਾ ਹਰੀ ਸ਼ੰਕਰ ਨੇ ਦੱਸਿਆ ਕਿ ਦੀਪਕ ਦੇ ਦੋ ਭਰਾ ਕੌਸ਼ਲ ਅਤੇ ਗੌਰਵ ਹਨ। ਉਹ ਲੱਕੜ ਦਾ ਕਾਰੀਗਰ ਹੈ ਅਤੇ ਘਰ ਵਿਚ ਹੀ ਕੰਮ ਕਰਦਾ ਹੈ। ਦੀਪਕ ਉਸ ਨਾਲ ਲੱਕੜ ਦਾ ਕੰਮ ਵੀ ਕਰਦਾ ਸੀ।
ਬੁੱਧਵਾਰ ਰਾਤ 10.45 ਵਜੇ ਉਸ ਦਾ ਭਤੀਜਾ ਗੋਬਿੰਦਾ ਵਾਸੀ ਪੇਚਾ ਵਾਲੀ ਗਲੀ ਉਨ੍ਹਾਂ ਦੇ ਘਰ ਆਇਆ ਸੀ। ਰਾਤ ਦਾ ਖਾਣਾ ਖਾਣ ਤੋਂ ਬਾਅਦ ਉਸ ਦੇ ਤਿੰਨੇ ਲੜਕੇ ਗੋਬਿੰਦ ਨੂੰ ਘਰ ਛੱਡਣ ਲਈ ਪੈਦਲ ਜਾ ਰਹੇ ਸਨ। 30 ਮੀਟਰ ਦੀ ਦੂਰੀ ਉਤੇ ਰਹਿੰਦੇ ਦੋਸ਼ੀ ਸਰਵਣ ਦੇ ਘਰ ਨੇੜੇ ਸਰਵਣ ਦਾ ਛੋਟਾ ਲੜਕਾ ਜਤਿਨ ਤੇਜ਼ ਸਪੀਡ ਨਾਲ ਮੋਟਰਸਾਈਕਲ ਲੈ ਕੇ ਆਇਆ ਅਤੇ ਉਸ ਦੇ ਲੜਕੇ ਕੌਸ਼ਲ ਨੂੰ ਟੱਕਰ ਮਾ-ਰ ਦਿੱਤੀ।
ਇਸ ਦੌਰਾਨ ਦੀਪਕ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਉਹ ਆਰਾਮ ਨਾਲ ਮੋਟਰਸਾਈਕਲ ਨਹੀਂ ਚਲਾ ਸਕਦਾ, ਜਿਸ ਤੋਂ ਬਾਅਦ ਜਤਿਨ ਨੇ ਮੋਟਰਸਾਇਕਲ ਤੋਂ ਹੇਠਾਂ ਉਤਰ ਕੇ ਗੁੱ-ਸੇ ਵਿਚ ਆ ਕੇ ਦੀਪਕ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਤਿਨ ਨੇ ਰੌ-ਲਾ ਪਾ ਕੇ ਆਪਣੇ ਪਿਤਾ, ਭਰਾ, ਜੀਜਾ ਅਤੇ ਮਾਂ ਨੂੰ ਘਰੋਂ ਬਾਹਰ ਬੁਲਾਇਆ ਅਤੇ ਦੋਸ਼ੀਆਂ ਨੇ ਉਸ ਦੇ ਪੁੱਤਰ ਦਾ ਕ-ਤ-ਲ ਕਰ ਦਿੱਤਾ। ਦੀਪਕ ਦਾ ਅਗਲੇ ਮਹੀਨੇ ਵਿਆਹ ਹੋਣ ਵਾਲਾ ਸੀ। ਇਸ ਸਬੰਧੀ ਲੜਕੀ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਚੱਲ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਦੀਪਕ ਆਪਣੇ ਘਰ ਦੀ ਛੱਤ ਉਤੇ ਬਣੇ ਕਮਰੇ ਵਿਚ ਆਪਣੇ ਹੱਥਾਂ ਨਾਲ ਲੱਕੜੀ ਦਾ ਕੰਮ ਕਰ ਰਿਹਾ ਸੀ। ਉਹ ਵਿਆਹ ਕਰਕੇ ਬਹੁਤ ਖੁਸ਼ ਸੀ। ਪਿਤਾ ਨੇ ਦੱਸਿਆ ਕਿ ਦੀਪਕ ਨੇ 12ਵੀਂ ਤੱਕ ਪੜ੍ਹਾਈ ਕੀਤੀ ਸੀ ਅਤੇ ਉਹ ਪੁਲਿਸ ਜਾਂ ਹੋਰ ਸਰਕਾਰੀ ਨੌਕਰੀਆਂ ਲਈ ਵੀ ਫਾਰਮ ਭਰਦਾ ਸੀ। ਉਸ ਨੂੰ ਉਮੀਦ ਸੀ ਕਿ ਕਿਸੇ ਦਿਨ ਉਸ ਨੂੰ ਸਰਕਾਰੀ ਨੌਕਰੀ ਜ਼ਰੂਰ ਮਿਲੇਗੀ।
ਇਸ ਦੌਰਾਨ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਸੈਂਟਰਲ ਸੁਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਗੇਟ ਹਕੀਮਾ ਵਿਖੇ 5 ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਅਜੇ ਫਰਾਰ ਹਨ। ਪੁਲਿਸ ਟੀਮਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ।