ਹਰਿਆਣਾ ਸੂਬੇ ਵਿਚ ਹਿਸਾਰ ਦੇ ਪਿੰਡ ਨਿਆਨਾ ਵਿੱਚ ਇੱਕ ਵਿਆਹੀ ਔਰਤ ਦੀ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ ਹੈ। ਉਸ ਦੇ ਪੇਕੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਧੀ ਦੀ ਕੁੱਟ-ਮਾਰ ਕੀਤੀ ਅਤੇ ਉਸ ਨੂੰ ਜਬਰ-ਦਸਤੀ ਕੋਈ ਜ਼-ਹਿ-ਰੀ-ਲੀ ਚੀਜ ਪਿਆ ਦਿੱਤੀ ਹੈ। ਉਕਤ ਮਹਿਲਾ 6 ਜੂਨ ਤੋਂ ਹਿਸਾਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਸੀ। ਸ਼ਨੀਵਾਰ ਰਾਤ ਨੂੰ ਉਸ ਦੀ ਮੌ-ਤ ਹੋ ਗਈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਥਾਣਾ ਸਦਰ ਦੀ ਪੁਲਿਸ ਵਲੋਂ ਪਤੀ ਧਰਮਵੀਰ ਸਮੇਤ 6 ਵਿਅਕਤੀਆਂ ਖ਼ਿਲਾਫ਼ ਧਾਰਾ 304ਬੀ, 323,328 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ। ਐਤਵਾਰ ਨੂੰ ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਅਨੁਸਾਰ ਜੀਂਦ ਦੇ ਪਿੰਡ ਰੂਪਗੜ੍ਹ ਦੀ ਰਹਿਣ ਵਾਲੀ ਮਮਤਾ ਉਮਰ 26 ਸਾਲ ਦਾ ਵਿਆਹ ਸਾਲ 2019 ਦੇ ਵਿੱਚ ਪਿੰਡ ਨਿਆਨਾ ਦੇ ਧਰਮਵੀਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਦੋ ਜੁਆਕ ਹਨ। ਮਮਤਾ ਦੇ ਪੇਕਿਆਂ ਤੋਂ ਰਮੇਸ਼ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਵਾਲੇ ਲੋਕ ਮਮਤਾ ਨਾਲ ਝ-ਗ-ੜਾ ਕਰਦੇ ਰਹਿੰਦੇ ਸਨ ਅਤੇ ਕੁੱਟ-ਮਾਰ ਕਰਦੇ ਸਨ। ਇਸ ਸਬੰਧੀ ਕਈ ਵਾਰ ਪੰਚਾਇਤਾਂ ਵੀ ਹੋ ਚੁੱਕੀਆਂ ਹਨ।
ਪੰਚਾਇਤ ਵਿਚ ਰਾਜੀਨਾਮਾ ਹੋਣ ਤੋਂ ਬਾਅਦ ਮਮਤਾ ਦਾ ਪਤੀ ਉਸ ਨੂੰ ਆਪਣੇ ਘਰ ਲੈ ਜਾਂਦਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਮਮਤਾ ਦਾ ਪਤੀ ਧਰਮਵੀਰ, ਸੱਸ, ਨਨਾਣ, ਨਨਾਣ ਦਾ ਪਤੀ ਉਸ ਦੀ ਕੁੱਟ-ਮਾਰ ਅਤੇ ਤੰ-ਗ-ਪ੍ਰੇ-ਸ਼ਾ-ਨ ਕਰਦੇ ਸਨ। 6 ਜੂਨ ਨੂੰ ਮਮਤਾ ਦੇ ਪਰਿਵਾਰ ਨੂੰ ਦੱਸਿਆ ਗਿਆ ਕਿ ਮਮਤਾ ਨੇ ਕੋਈ ਜ਼-ਹਿ-ਰੀ ਚੀਜ਼ ਲੈ ਲਈ ਹੈ। ਇਸ ਸੂਚਨਾ ਤੋਂ ਬਾਅਦ ਪਰਿਵਾਰ ਹਿਸਾਰ ਪਹੁੰਚਿਆ।
ਅੱਗੇ ਮਮਤਾ ਦੇ ਚਾਚਾ ਰਮੇਸ਼ ਨੇ ਦੱਸਿਆ ਕਿ ਮਮਤਾ ਨੂੰ ਜ਼ਬਰ-ਦਸਤੀ ਜ਼-ਹਿ-ਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਸੂਚਨਾ ਤੋਂ ਬਾਅਦ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਮਮਤਾ ਵੈਂਟੀਲੇਟਰ ਉਤੇ ਸੀ। ਉਸ ਨੇ ਦੱਸਿਆ ਕਿ ਮਮਤਾ ਦੇ ਕੰਨਾਂ ਅਤੇ ਗਰ-ਦਨ ਉਤੇ ਨਿਸ਼ਾਨ ਮਿਲੇ ਹਨ। ਫਿਲਹਾਲ ਥਾਣਾ ਸਦਰ ਪੁਲਿਸ ਨੇ ਬਿਆਨਾਂ ਦੇ ਆਧਾਰ ਉਤੇ ਪਤੀ ਅਤੇ ਹੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਐਤਵਾਰ ਨੂੰ ਹਿਸਾਰ ਦੇ ਸਿਵਲ ਹਸਪਤਾਲ ਵਿਚ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।