ਉੱਤਰ ਪ੍ਰਦੇਸ਼ (UP) ਦੇ ਮੇਰਠ ਦੇ ਮੈਡੀਕਲ ਥਾਣਾ ਖੇਤਰ ਦੇ ਜਾਗ੍ਰਿਤੀ ਵਿਹਾਰ ਵਿਚ ਇੱਕ ਨਵੀਂ ਵਿਆਹੀ ਲੜਕੀ ਨੂੰ ਉਸ ਦੇ ਸਹੁਰਿਆਂ ਨੇ ਦਾਜ ਲਈ ਫਾ-ਹਾ, ਲਾ ਕੇ ਉਸ ਦਾ ਕ-ਤ-ਲ ਕਰ ਦਿੱਤਾ। ਮਹਿਲਾ ਆਈ. ਏ. ਐਸ. ਦੀ ਤਿਆਰੀ ਕਰ ਰਹੀ ਸੀ। ਉਸ ਦਾ ਵਿਆਹ ਚਾਰ ਮਹੀਨੇ ਪਹਿਲਾਂ ਹੀ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ 30 ਲੱ-ਖ ਰੁਪਏ ਅਤੇ ਫਾਰਚੂਨਰ ਨੂੰ ਲੈ ਕੇ ਕ-ਤ-ਲ ਕਰਨ ਦਾ ਦੋਸ਼ ਲਗਾਉਂਦੇ ਹੋਏ ਥਾਣੇ ਵਿਚ ਹੰਗਾਮਾ ਕੀਤਾ। ਦੋਸ਼ੀ ਪਤੀ ਆਪਣੇ ਪਰਿਵਾਰਕ ਮੈਂਬਰਾਂ ਸਣੇ ਘਰ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਗਾਜ਼ੀਆਬਾਦ ਦੇ ਪਟੇਲ ਨਗਰ ਦੇ ਰਹਿਣ ਵਾਲੇ ਸੁੰਦਰ ਜੀਨਵਾਲ ਨੇ ਦੱਸਿਆ ਕਿ ਉਸ ਨੇ ਚਾਰ ਮਹੀਨੇ ਪਹਿਲਾਂ ਆਪਣੀ ਧੀ ਸਿਮਰਨ ਦਾ ਵਿਆਹ ਜਾਗ੍ਰਿਤੀ ਵਿਹਾਰ ਸੈਕਟਰ 6 ਦੇ ਰਹਿਣ ਵਾਲੇ ਸਤਪਾਲ ਦੇ ਪੁੱਤਰ ਸੂਰਜ ਨਾਲ ਕੀਤਾ ਸੀ। ਵਿਆਹ ਵਿੱਚ ਬਰੀਜ਼ਾ ਕਾਰ ਅਤੇ ਭਾਰੀ ਗਿਣਤੀ ਵਿਚ ਦਾਜ ਦਿੱਤਾ ਸੀ। ਵਿਆਹ ਵਿਚ ਕਰੀਬ 40 ਲੱ-ਖ ਰੁਪਏ ਖਰਚ ਹੋਏ ਹਨ। ਵਿਆਹ ਤੋਂ ਕੁਝ ਦਿਨ ਬਾਅਦ ਹੀ ਸਹੁਰੇ ਵਾਲਿਆਂ ਨੇ 30 ਲੱ-ਖ ਰੁਪਏ ਦਾਜ ਅਤੇ ਫਾਰਚੂਨਰ ਕਾਰ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।
ਜਦੋਂ ਸਿਮਰਨ ਨੇ ਇਸ ਬਾਰੇ ਆਪਣੀ ਮਾਂ ਨੂੰ ਦੱਸਿਆ ਤਾਂ ਉਸ ਨੇ ਉਸ ਨੂੰ ਚੁੱਪ ਰਹਿਣ ਲਈ ਕਿਹਾ। ਸੋਮਵਾਰ ਸਾਢੇ 11 ਵਜੇ ਸਿਮਰਨ ਦੀ ਮਾਂ ਨੇ ਆਪਣੀ ਧੀ ਨੂੰ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਧੀ ਦੀ ਦੇਹ ਹਸਪਤਾਲ ਵਿਚ ਪਈ ਹੈ। ਦੁਪਹਿਰ ਨੂੰ ਜਦੋਂ ਪਰਿਵਾਰ ਮੇਰਠ ਪਹੁੰਚਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਸਿਮਰਨ ਨੇ ਰਾਤ ਨੂੰ ਫਾ-ਹਾ, ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਿਮਰਨ ਦੀ ਦੇਹ ਨਾਈਟ ਸੂਟ ਵਿੱਚ ਮਿਲੀ ਹੈ।
ਰਾਤ ਨੂੰ ਉਸ ਦਾ ਕ-ਤ-ਲ ਕੀਤਾ ਗਿਆ। ਦੇਹ ਬੁਰੀ ਤਰ੍ਹਾਂ ਨੀਲੀ ਪਈ ਸੀ। ਗਲੇ ਉਤੇ ਫਾ-ਹੇ ਅਤੇ ਸਰੀਰ ਉਤੇ ਸੱ-ਟਾਂ ਦੇ ਨਿਸ਼ਾਨ ਸਨ। ਸਿਮਰਨ ਦੀ ਮਾਂ ਰੇਖਾ ਅਤੇ ਪਿਤਾ ਸੁੰਦਰ ਵਲੋਂ ਮ੍ਰਿਤਕਾ ਸਿਮਰਨ ਦੇ ਪਤੀ ਸੂਰਜ, ਸੱਸ ਸੁਨੀਤਾ, ਸਹੁਰਾ ਸਤਪਾਲ, ਸੂਰਜ ਦੇ ਭਰਾ ਸਾਗਰ ਅਤੇ ਉਸ ਦੀ ਪਤਨੀ ਪ੍ਰਿਆ ਦੇ ਖਿਲਾਫ ਦਾਜ ਖਾਤਰ ਕ-ਤ-ਲ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪਰਿਵਾਰ ਵਾਲਿਆਂ ਨੇ ਥਾਣੇ ਵਿਚ ਹੰਗਾਮਾ ਕੀਤਾ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ।
ਸਿਮਰਨ ਦੀ ਮਾਂ ਸਦਮੇ ਵਿਚ
ਸਿਮਰਨ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ। ਗ੍ਰੈਜੂਏਸ਼ਨ ਤੋਂ ਬਾਅਦ ਉਸ ਨੇ ਬੀ. ਐੱਡ. ਕੀਤੀ। CTET ਵੀ ਪਾਸ ਕੀਤੀ। ਵਿਆਹ ਤੋਂ ਪਹਿਲਾਂ, ਉਹ ਗਾਜ਼ੀਆਬਾਦ ਵਿੱਚ HDFC ਬੈਂਕ ਵਿੱਚ ਮੈਨੇਜਰ ਸੀ। ਸਹੁਰੇ ਪਰਿਵਾਰ ਨੇ ਉੱਥੋਂ ਨੌਕਰੀ ਛੱਡਵਾ ਦਿੱਤੀ ਸੀ। ਸਿਮਰਨ ਹੁਣ ਆਈ. ਏ. ਐਸ. ਦੀ ਤਿਆਰੀ ਕਰ ਰਹੀ ਸੀ। ਕੁਝ ਦਿਨ ਪਹਿਲਾਂ ਉਸ ਨੇ ਖੁਦ ਤਿਆਰੀ ਲਈ ਆਪਣੇ ਪਿਤਾ ਸੁੰਦਰ ਤੋਂ ਇਕ ਲੱ-ਖ ਰੁਪਏ ਦੀਆਂ ਕਿਤਾਬਾਂ ਮੰਗਵਾਈਆਂ ਸਨ।
ਮਾਂ ਰੇਖਾ ਥਾਣੇ ਵਿਚ ਰੋਂ-ਦੀ ਹੋਈ ਕਹਿ ਰਹੀ ਸੀ ਕਿ ਉਸ ਦੀ ਧੀ ਖੁ-ਦ-ਕੁ-ਸ਼ੀ ਨਹੀਂ ਕਰ ਸਕਦੀ। ਉਹ ਕਿਨਾ ਤ-ੜ-ਫੀ ਹੋਵੇਗੀ। ਮਾਂ ਆਪਣੀ ਧੀ ਨੂੰ ਯਾਦ ਕਰਕੇ ਰੋਂ-ਦੀ ਹੋਈ ਬੇ-ਸੁੱ-ਧ ਹੋ ਗਈ। ਸਿਮਰਨ ਤਿੰਨ ਭੈਣਾ ਭਰਾਵਾਂ ਵਿੱਚੋਂ ਦੂਜੇ ਨੰਬਰ ਉਤੇ ਸੀ। ਰੋ-ਰੋ ਕੇ ਵੱਡੀ ਭੈਣ ਸੋਨਮ ਅਤੇ ਛੋਟੇ ਭਰਾ ਤੁਸ਼ਾਰ ਬੁਰੇ ਹਾਲ ਵਿਚ ਸਨ। ਸ਼ਾਮ ਨੂੰ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਵਾਲੇ ਦੇਹ ਨੂੰ ਗਾਜ਼ੀਆਬਾਦ ਲੈ ਗਏ।