ਜਿਲ੍ਹਾ ਲੁਧਿਆਣਾ (ਪੰਜਾਬ) ਖੰਨਾ ਦੇ ਪਿੰਡ ਗੱਗੜ ਮਾਜਰਾ ਦੇ ਰਹਿਣ ਵਾਲੇ ਕੁਲਵੰਤ ਸਿੰਘ ਉਮਰ 38 ਸਾਲ ਦੀ ਇਟਲੀ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌ-ਤ ਹੋ ਗਈ। ਇਸ ਹਾਦਸੇ ਵਿੱਚ ਫਤਹਿਗੜ੍ਹ ਸਾਹਿਬ ਦੇ ਪਿੰਡ ਹਰਲਾਲਪੁਰ ਦਾ ਰਹਿਣ ਵਾਲਾ ਕੁਲਵੰਤ ਦਾ ਦੋਸਤ ਜਸਪ੍ਰੀਤ ਸਿੰਘ ਉਮਰ 22 ਸਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਇਹ ਦੋਵੇਂ ਦੋਸਤ ਕਾਰ ਵਿੱਚ ਸਵਾਰ ਹੋ ਕੇ ਕੰਮ ਤੋਂ ਘਰ ਨੂੰ ਪਰਤ ਰਹੇ ਸਨ। ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਪ-ਲ-ਟ ਗਈ ਅਤੇ ਫਿਰ ਇੱਕ ਖੰਭੇ ਨਾਲ ਟ-ਕ-ਰਾ ਗਈ। ਇਸ ਹਾਦਸੇ ਵਿੱਚ ਕੁਲਵੰਤ ਸਿੰਘ ਦੀ ਮੌ-ਤ ਹੋ ਗਈ। ਕੁਲਵੰਤ ਸਿੰਘ ਇਟਲੀ ਦੇ ਬਰਗਾਮੋ ਜ਼ਿਲ੍ਹੇ ਦੇ ਕਸਬੇ ਸੁਈਸੀਓ ਦੇ ਵਿੱਚ ਰਹਿੰਦਾ ਸੀ।
ਡੇਢ ਮਹੀਨਾ ਪਹਿਲਾਂ ਪੰਜਾਬ ਤੋਂ ਗਿਆ ਸੀ ਇਟਲੀ ਵਾਪਸ
ਮ੍ਰਿਤਕ ਕੁਲਵੰਤ ਸਿੰਘ ਦੀ ਮਾਤਾ ਅਤੇ ਭਰਾ ਪਿੰਡ ਗੱਗੜ ਮਾਜਰਾ ਦੇ ਵਿਚ ਰਹਿੰਦੇ ਹਨ। ਕੁਲਵੰਤ ਸਿੰਘ ਕਰੀਬ 15 ਸਾਲ ਤੋਂ ਇਟਲੀ ਵਿਚ ਰਹਿ ਰਿਹਾ ਸੀ, ਕਦੇ-ਕਦਾਈਂ ਪਰਿਵਾਰ ਨੂੰ ਮਿਲਣ ਪਿੰਡ ਆਉਂਦਾ ਸੀ। ਉਸ ਦੀ ਪਤਨੀ ਅਤੇ ਢਾਈ ਸਾਲ ਦਾ ਬੇਟਾ ਵੀ ਇਟਲੀ ਵਿਚ ਰਹਿੰਦਾ ਹੈ। ਕੁਲਵੰਤ ਸਿੰਘ ਕਰੀਬ ਡੇਢ ਮਹੀਨਾ ਪਹਿਲਾਂ ਹੀ ਪੰਜਾਬ ਤੋਂ ਇਟਲੀ ਵਾਪਸ ਪਰਤਿਆ ਸੀ।
ਮ੍ਰਿ-ਤ-ਕ ਕੁਲਵੰਤ ਸਿੰਘ ਰੋਜ਼ਾਨਾ ਆਪਣੀ ਮਾਂ ਨਾਲ ਫੋਨ ਉਤੇ ਗੱਲ ਕਰਦਾ ਰਹਿੰਦਾ ਸੀ। 9 ਜੂਨ ਨੂੰ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੇ ਪਰਿਵਾਰ ਨੂੰ ਫੋਨ ਉਤੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ। ਮ੍ਰਿਤਕ ਕੁਲਵੰਤ ਸਿੰਘ ਦੇ ਭਰਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਦਾ ਅੰਤਿਮ ਸਸਕਾਰ ਇਟਲੀ ਵਿੱਚ ਹੀ ਕੀਤਾ ਜਾਵੇਗਾ।
ਵਿਧਾਇਕ ਨੇ ਪ੍ਰਗਟਾਇਆ ਦੁੱਖ
ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ। ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਨੇ ਵੀ ਇਸ ਹਾਦਸੇ ਉਤੇ ਅਫਸੋਸ ਪ੍ਰਗਟ ਕੀਤਾ ਹੈ। ਵਿਧਾਇਕ ਨੇ ਕਿਹਾ ਕਿ ਇਹ ਪੂਰੇ ਇਲਾਕੇ ਅਤੇ ਪਰਿਵਾਰ ਲਈ ਦੁਖ-ਦਾਈ ਘਟਨਾ ਹੈ। ਉਹ ਪਰਿਵਾਰ ਨਾਲ ਖੜ੍ਹੇ ਹਨ।