ਪੰਜਾਬ ਸੂਬੇ ਵਿਚ (ਟਾਂਡਾ ਉੜਮੁੜ) ਭੋਗਪੁਰ ਹਾਈਵੇ ਉਤੇ ਪਿੰਡ ਕੁਰੇਸ਼ੀਆ ਨੇੜੇ ਭਿਆ-ਨਕ ਸੜਕ ਹਾਦਸਾ ਹੋਣ ਦਾ ਦੁ-ਖ-ਦ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਸਕੂਟਰੀ ਸਵਾਰ ਸ਼ਰਧਾਲੂ ਇਕ ਸੜਕ ਹਾਦਸੇ ਦਾ ਸ਼ਿ-ਕਾ-ਰ ਹੋ ਗਏ ਹਨ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰਧਾਲੂ ਡੇਰਾ ਸੱਚਖੰਡ ਬੱਲਾ ਵਿਖੇ ਮੱਥਾ ਟੇਕ ਕੇ ਵਾਪਸ ਘਰ ਨੂੰ ਪਰਤ ਰਹੇ ਸਨ। ਇਸ ਹਾਦਸੇ ਵਿੱਚ ਸਕੂਟਰੀ ਸਵਾਰ ਦੋ ਔਰਤਾਂ ਦੀ ਟਿੱਪਰ ਦੀ ਲਪੇਟ ਵਿੱਚ ਆਉਣ ਨਾਲ ਮੌ-ਤ ਹੋ ਗਈ ਹੈ। ਮ੍ਰਿ-ਤ-ਕ ਮਹਿਲਾਵਾਂ ਦੀ ਪਹਿਚਾਣ ਬਲਵੀਰ ਕੌਰ ਪਤਨੀ ਬਲਦੇਵ ਸਿੰਘ ਵਾਸੀ ਜੌਹਲਾਂ ਅਤੇ ਮਨਜੀਤ ਕੌਰ ਪਤਨੀ ਸੁਰਿੰਦਰਪਾਲ ਸਿੰਘ ਵਾਸੀ ਜੌਹਲਾਂ ਦੇ ਰੂਪ ਵਜੋਂ ਹੋਈ ਹੈ।
ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ
ਇਸ ਵਿਚ ਸਕੂਟਰੀ ਚਾਲਕ ਪਰਮਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਜੌਹਲਾਂ ਗੰਭੀਰ ਰੂਪ ਜ਼ਖਮੀ ਦੱਸਿਆ ਜਾ ਰਿਹਾ ਹੈ। ਜਿਸ ਨੂੰ ਇਲਾਜ ਲਈ ਜਲੰਧਰ ਦੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਭੋਗਪੁਰ ਪੁਲਿਸ ਨੇ ਹਾਦਸੇ ਦੇ ਚਸ਼ਮਦੀਦ ਗਵਾਹ ਪਿੰਡ ਜੌਹਲ ਦੇ ਰਹਿਣ ਵਾਲੇ ਸਰਵਣ ਸਿੰਘ ਦੇ ਬਿਆਨਾਂ ਉਤੇ ਹਾਦਸੇ ਲਈ ਜ਼ਿੰਮੇਵਾਰ ਟਿੱਪਰ ਡਰਾਈਵਰ ਕਰਨ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਮਾਲੇਰਕੋਟਲਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਤੋਂ ਬਾਅਦ ਟਿੱਪਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਸਰਵਣ ਸਿੰਘ ਨੇ ਦੱਸਿਆ ਕਿ ਤੇਜ਼ ਸਪੀਡ ਟਿੱਪਰ ਡਰਾਈਵਰ ਨੇ ਲਾਪ੍ਰਵਾਹੀ ਨਾਲ ਸਕੂਟਰੀ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਇੰਨਾ ਹੀ ਨਹੀਂ ਟਿੱਪਰ ਡਰਾਈਵਰ ਸਕੂਟਰੀ ਨੂੰ ਕਾਫੀ ਦੂਰ ਤੱਕ ਘਸੀ-ਟਦਾ ਲੈ ਗਿਆ। ਪੁਲਿਸ ਵਲੋਂ ਇਸ ਮਾਮਲੇ ਵਿਚ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।