ਜਿਲ੍ਹਾ ਪਟਿਆਲਾ (ਪੰਜਾਬ) ਸਮਾਣਾ ਵਿਚ ਦਾਜ ਦੀ ਮੰ-ਗ ਅਤੇ ਕੁੱਟ-ਮਾਰ ਕਾਰਨ ਨਵੀਂ ਵਿਆਹੀ ਲੜਕੀ ਵੱਲੋਂ ਖ਼ੁ-ਦ-ਕੁ-ਸ਼ੀ ਕਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਪੁਲਿਸ ਨੇ ਮ੍ਰਿਤਕਾ ਦੇ ਪਤੀ ਅਤੇ ਸੱਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੋਸ਼ੀਆਂ ਵਿੱਚ ਪਤੀ ਧਰਮਿੰਦਰ ਸਿੰਘ ਅਤੇ ਸੱਸ ਸੁਖਵਿੰਦਰ ਕੌਰ ਵਾਸੀ ਨੇੜੇ ਬੱਸ ਸਟੈਂਡ ਸਮਾਣਾ ਸ਼ਾਮਲ ਹਨ। ਮ੍ਰਿਤਕ ਮਹਿਲਾ ਦੀ ਦੇਹ ਨੂੰ ਭਾਖੜਾ ਨਹਿਰ ਵਿਚੋਂ ਬਰਾ-ਮਦ ਕਰਨ ਉਪਰੰਤ ਪੋਸਟ-ਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਲਿਆਂਦਾ ਗਿਆ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਕਰ ਰਹੇ ਥਾਣਾ ਸਿਟੀ ਦੇ ਏ. ਐਸ. ਆਈ. ਭਗਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਰੁਪਿੰਦਰ ਕੌਰ ਉਮਰ 23 ਸਾਲ ਦੇ ਪਿਤਾ ਹਰਬੰਸ ਸਿੰਘ ਵਾਸੀ ਰਸੂਲਪੁਰ ਜਿਲ੍ਹਾ ਪਟਿਆਲਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਕਰੀਬ ਇੱਕ ਸਾਲ ਪਹਿਲਾਂ ਰੁਪਿੰਦਰ ਕੌਰ ਦਾ ਵਿਆਹ ਹੋਇਆ ਸੀ ਉਸ ਤੋਂ ਬਾਅਦ ਉਸ ਦੇ ਪਤੀ ਧਰਮਿੰਦਰ ਸਿੰਘ ਅਤੇ ਸੱਸ ਸੁਖਵਿੰਦਰ ਕੌਰ ਹੋਰ ਦਾਜ ਦੀ ਮੰਗ ਨੂੰ ਉਸ ਨਾਲ ਕੁੱਟ-ਮਾਰ ਕਰਦੇ ਸਨ।
ਇਸ ਮੰਗ ਨੂੰ ਲੈ ਕੇ 3 ਮਹੀਨੇ ਪਹਿਲਾਂ ਉਸ ਨੂੰ ਘਰੋਂ ਕੱ-ਢ ਦੇਣ ਤੋਂ ਬਾਅਦ ਰੁਪਿੰਦਰ ਕੌਰ ਆਪਣੇ ਪੇਕੇ ਘਰ ਆ ਗਈ ਅਤੇ ਉੱਥੇ ਰਹਿਣ ਲੱਗ ਪਈ। ਪਰ ਪੰਚਾਇਤ ਦੀ ਸਹਿਮਤੀ ਨਾਲ ਉਹ ਉਸ ਨੂੰ ਫਿਰ ਘਰ ਲੈ ਗਏ ਅਤੇ ਕੁਝ ਦਿਨਾਂ ਬਾਅਦ ਬੁਲਟ ਮੋਟਰਸਾਈਕਲ ਦੀ ਮੰਗ ਨੂੰ ਲੈ ਕੇ ਉਸ ਦੀ ਫਿਰ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਗੱਲ ਤੋਂ ਦੁਖੀ ਹੋ ਕੇ ਉਹ 7 ਜੂਨ ਨੂੰ ਘਰੋਂ ਚਲੀ ਗਈ। ਜਦੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਮੰਗਲਵਾਰ ਦੁਪਹਿਰ ਪਿੰਡ ਸ਼ੁਤਰਾਣਾ ਕੋਲੋਂ ਲੰਘਦੀ ਭਾਖੜਾ ਨਹਿਰ ਦੇ ਪੁਲ ਨੇੜਿਓਂ ਉਸ ਦੀ ਦੇਹ ਬਰਾ-ਮਦ ਹੋਈ।
ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉਤੇ ਮ੍ਰਿਤਕਾ ਦੇ ਪਤੀ ਅਤੇ ਸੱਸ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਪਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ, ਜਦੋਂ ਕਿ ਫਰਾਰ ਸੱਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਕੰਪਲੈਕਸ ਵਿੱਚ ਜੰਮ ਕੇ ਨਾਅਰੇ-ਬਾਜ਼ੀ ਵੀ ਕੀਤੀ ਅਤੇ ਦੋਸ਼ੀ ਸੱਸ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਪੁਲਿਸ ਅਧਿਕਾਰੀ ਵੱਲੋਂ ਦੋਸ਼ੀ ਸੱਸ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਦਿੱਤੇ ਭਰੋਸੇ ਦੇ ਬਾਵਜੂਦ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੇਹ ਨੂੰ ਲੈ ਕੇ ਭਾਖੜਾ ਨਹਿਰ ਪਟਿਆਲਾ ਸਾਈਡ ਸਮਾਣਾ ਦੇ ਪੁਲ ਉਤੇ ਧਰਨਾ ਲਾ ਦਿੱਤਾ ਅਤੇ ਸੜਕ ਉਤੇ ਜਾਮ ਲਾ ਦਿੱਤਾ। ਇਸ ਦੌਰਾਨ ਥਾਣਾ ਸਿਟੀ ਦੇ ਮੁਖੀ ਨੇ ਧਰਨਾ-ਕਾਰੀਆਂ ਨੂੰ ਮ੍ਰਿਤਕਾ ਦੀ ਸੱਸ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦੇ ਕੇ ਉਕਤ ਧਰਨੇ ਨੂੰ ਸਮਾਪਤ ਕਰਵਾਇਆ।