ਅਮਰੀਕਾ ਦੇ ਨਿਊਜਰਸੀ ਵਿਚ ਪੰਜਾਬ ਸੂਬੇ ਦੇ ਜਿਲ੍ਹਾ ਜਲੰਧਰ ਦੀਆਂ ਦੋ ਚਚੇਰੀਆਂ ਭੈਣਾਂ ਉਤੇ ਹੋਏ ਹ-ਮ-ਲੇ ਤੋਂ ਬਾਅਦ ਲੜਕੀਆਂ ਦਾ ਪਰਿਵਾਰ ਮੀਡੀਆ ਦੇ ਸਾਹਮਣੇ ਆ ਗਿਆ ਹੈ। ਹਸਪਤਾਲ ਵਿੱਚ ਇਲਾਜ ਅਧੀਨ ਭਰਤੀ ਗਗਨ ਦੀ ਮਾਂ ਸੁਰਜੀਤ ਕੌਰ ਦਾ ਕਹਿਣਾ ਹੈ ਕਿ ਸਾਨੂੰ ਕਾ-ਤ-ਲ ਗੌਰਵ ਗਿੱਲ ਬਾਰੇ ਕੁਝ ਵੀ ਪਤਾ ਨਹੀਂ। ਉਨ੍ਹਾਂ ਕਿਹਾ ਕਿ ਸਾਡਾ ਕਿਸੇ ਨਾਲ ਸੰਪਰਕ ਨਹੀਂ ਹੋ ਰਿਹਾ, ਸਾਡੀ ਧੀ ਨਾਲ ਗੱਲ ਕਰਵਾਈ ਜਾਵੇ ਅਤੇ ਇਨਸਾਫ਼ ਦਿਵਾਇਆ ਜਾਵੇ।
ਕੀ ਹੈ ਮਾਮਲਾ…?
ਅਮਰੀਕਾ ਦੇ ਨਿਊਜਰਸੀ ਵਿਚ ਜਲੰਧਰ ਦੀਆਂ ਦੋ ਚਚੇ-ਰੀਆਂ ਭੈਣਾਂ ਉਤੇ ਗੋ-ਲੀ ਚਲਾਈ ਗਈ ਸੀ। ਇਸ ਹਾਦਸੇ ਵਿਚ ਜਸਵੀਰ ਕੌਰ ਉਮਰ 29 ਸਾਲ ਦੀ ਮੌਕੇ ਉਤੇ ਹੀ ਮੌ-ਤ ਹੋ ਗਈ ਜਦੋਂ ਕਿ ਗਗਨ ਉਮਰ 20 ਸਾਲ ਗੰਭੀਰ ਜ਼ਖਮੀ ਹੈ ਅਤੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਦੋਸ਼ੀ ਗੌਰਵ ਕੁਝ ਸਾਲ ਪਹਿਲਾਂ ਜਲੰਧਰ ਤੋਂ ਆਈਲੈਟਸ ਕਰਨ ਤੋਂ ਬਾਅਦ ਸਟੱਡੀ ਵੀਜ਼ੇ ਊਤੇ ਅਮਰੀਕਾ ਗਿਆ ਸੀ। ਹਾਲ ਹੀ ਵਿਚ ਕਿਸੇ ਗੱਲ ਨੂੰ ਲੈ ਕੇ ਗੌਰਵ ਨੇ ਜਸਵੀਰ ਕੌਰ ਅਤੇ ਉਸ ਦੀ ਚਚੇਰੀ ਭੈਣ ਉਤੇ ਗੋ-ਲੀ ਚ-ਲਾ ਦਿੱਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਸਵੀਰ ਕੌਰ ਵਿਆਹੀ ਹੋਈ ਹੈ, ਜਦੋਂ ਗੋ-ਲੀ-ਬਾ-ਰੀ ਹੋਈ, ਉਸ ਦਾ ਪਤੀ ਟਰੱਕ ਲੈ ਕੇ ਸ਼ਹਿਰ ਤੋਂ ਬਾਹਰ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਲੜਕੀ ਅਤੇ ਗੌਰਵ ਜਲੰਧਰ ਵਿਚ ਇਕੱਠੇ IELTS ਕਰਦੇ ਸਨ। ਉਹ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ, ਗੋ-ਲੀ ਚਲਾ-ਉਣ ਦੇ ਪਿੱਛੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਦੂਜੇ ਪਾਸੇ ਸਥਾਨਕ ਪੁਲਿਸ ਨੇ ਦੋਸ਼ੀ ਖ਼ਿਲਾਫ਼ ਕ-ਤ-ਲ, ਕ-ਤ-ਲ ਦੀ ਕੋਸ਼ਿਸ਼ ਅਤੇ ਨਾ-ਜਾ-ਇ-ਜ਼, ਹਥਿ-ਆਰ ਰੱਖਣ ਦਾ ਕੇਸ ਦਰਜ ਕਰ ਲਿਆ ਹੈ।
ਜਸਵੀਰ ਕੌਰ ਦੇ ਮਕਾਨ ਮਾਲਕ ਨੇ ਦੱਸਿਆ ਕਿ ਜਸਵੀਰ ਕੌਰ ਹਫ਼ਤੇ ਵਿੱਚ 6 ਦਿਨ ਕੰਮ ਕਰਦਾ ਸੀ ਅਤੇ ਕੰਮ ਤੋਂ ਇਲਾਵਾ ਕਿਤੇ ਵੀ ਨਹੀਂ ਜਾਂਦੀ ਸੀ। ਦੋਸ਼ੀ ਗੌਰਵ ਦੀ ਗ੍ਰਿਫ਼ਤਾਰੀ ਦੀ CCTV ਫੁਟੇਜ ਸਾਹਮਣੇ ਆਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਦੋਸ਼ੀ ਇਕ ਘਰ ਵਿਚ ਲੁਕਿਆ ਹੋਇਆ ਹੈ। ਪਹਿਲਾਂ ਪੁਲਸ ਫੋਰਸ ਨੇ ਉਸ ਨੂੰ ਘੇਰ ਲਿਆ, ਫਿਰ ਉਸ ਨੇ ਹੱਥ ਖੜ੍ਹੇ ਕਰ ਕੇ ਆਤਮ ਸਮਰ-ਪਣ ਕਰ ਦਿੱਤਾ। ਇਸ ਮਾਮਲੇ ਦੀ ਅੱਗੇ ਦੀ ਸੁਣਵਾਈ ਮੰਗਲਵਾਰ ਨੂੰ ਹੋਵੇਗੀ।