ਦੋ ਮਜ਼ਦੂਰਾਂ ਵਿਚ ਹੋਈ ਮਾਮੂਲੀ ਬਹਿਸ-ਬਾਜ਼ੀ ਤੋਂ ਬਾਅਦ, ਇਕ ਨੇ ਦੂਜੇ ਉਤੇ ਕੀਤਾ ਵਾਰ, ਜਖਮੀਂ ਨੇ ਤੋੜਿਆ ਦਮ, ਜਾਂਂਚ ਜਾਰੀ

Punjab

ਜਿਲ੍ਹਾ ਕਪੂਰਥਲਾ (ਪੰਜਾਬ) ਦੇ ਢਿਲਵਾਂ ਵਿਚ ਇਕ ਮਜ਼ਦੂਰ ਉਤੇ ਲੋਹੇ ਦੀ ਰਾ-ਡ ਨਾਲ ਵਾਰ ਕਰਕੇ ਉਸ ਦਾ ਕ-ਤ-ਲ ਕਰਨ ਦਾ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਨੂੰ ਸ਼-ਰਾ-ਬ ਪੀਂਦੇ-ਪੀਂਦੇ ਦੋ ਮਜ਼ਦੂਰਾਂ ਦੀ ਆਪਸ ਵਿਚ ਲ-ੜਾ-ਈ ਹੋ ਗਈ, ਜਿਸ ਤੋਂ ਬਾਅਦ ਇਕ ਨੌਜਵਾਨ ਨੇ ਗੁੱ-ਸੇ ਵਿਚ ਆ ਕੇ ਦੂਜੇ ਦੇ ਸਿ-ਰ ਉਤੇ ਲੋਹੇ ਦੀ ਰਾ-ਡ ਦਾ ਵਾਰ ਕਰ ਦਿੱਤਾ। ਜਿਸ ਕਾਰਨ ਉਸ ਨੇ ਮੌਕੇ ਉਤੇ ਹੀ ਦਮ ਤੋੜ ਦਿੱਤਾ।

ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਥਾਣਾ ਢਿਲਵਾਂ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਦੀ ਦੇਹ ਨੂੰ ਪੋਸਟ ਮਾਰਟਮ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ।

ਸ਼-ਰਾ-ਬ ਦੇ ਨ-ਸ਼ੇ ਵਿਚ ਹੋਈ ਬਹਿਸ

ਇਸ ਮੌਕੇ ਮਿਲੀ ਜਾਣਕਾਰੀ ਅਨੁਸਾਰ ਢਿਲਵਾਂ ਥਾਣੇ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਿੰਡ ਰਾਏਪੁਰ ਅਰਾਈਆਂ ਦੇ ਰਹਿਣ ਵਾਲੇ ਬਰਕਤ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਨੂੰ ਕਰੀਬ ਸਵਾ ਨੌ ਵਜੇ ਪਿੰਡ ਦੇ ਰਹਿਣ ਵਾਲੇ ਮੰਗਤ ਰਾਮ ਉਰਫ਼ ਮੰਗੀ ਅਤੇ ਸੁਸ਼ੀਲ ਕੁਮਾਰ ਪਿੰਡ ਗਾਮੇਲ, ਜਿਲ੍ਹਾ ਮਾਧੋਪੁਰਾ (ਬਿਹਾਰ) ਹਾਲ ਵਾਸੀ ਪਿੰਡ ਰਾਏਪੁਰ ਅਰਾਈਆਂ ਵਾਸੀ ਸਟੀਫਨ ਦੇ ਮੰਡ ਡੇਰੇ ਉਤੇ ਮੌਜੂਦ ਸਨ। ਸੁਸ਼ੀਲ ਕੁਮਾਰ ਆਪਣੇ ਮਾਲਕ ਸਟੀਫਨ ਪ੍ਰਧਾਨ ਦੇ ਮੰਡ ਡੇਰੇ ਉਤੇ ਕੰਮ ਕਰਦਾ ਹੈ। ਇਹ ਤਿੰਨੋਂ ਡੇਰੇ ਉਤੇ ਮੌਜੂਦ ਸਨ ਅਤੇ ਮੰਗੀ ਅਤੇ ਸੁਸ਼ੀਲ ਕੁਮਾਰ ਨੇ ਸ਼-ਰਾ-ਬ ਪੀਤੀ ਹੋਈ ਸੀ।

ਜਿਸ ਦੌਰਾਨ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਕੁਝ ਹੀ ਦੇਰ ਵਿੱਚ ਇਹ ਬਹਿਸ ਝ-ਗ-ੜੇ ਵਿੱਚ ਬਦਲ ਗਈ ਅਤੇ ਸੁਸ਼ੀਲ ਕੁਮਾਰ ਨੇ ਗੁੱ-ਸੇ ਵਿੱਚ ਆ ਕੇ ਮੰਗੀ ਦੇ ਸਿਰ ਵਿੱਚ ਲੋਹੇ ਦੀ ਰਾ-ਡ ਨਾਲ ਵਾਰ ਕਰ ਦਿੱਤਾ। ਮੰਗੀ ਦੇ ਸਿਰ ਵਿਚੋਂ ਬ-ਲੱ-ਡ ਵਹਿਣ ਲੱਗਿਆ ਅਤੇ ਉਹ ਉਥੇ ਹੀ ਜ਼ਮੀਨ ਉਤੇ ਡਿੱ-ਗ ਪਿਆ।

ਜਿਸ ਤੋਂ ਬਾਅਦ ਸੁਸ਼ੀਲ ਨੇ ਰਾਜ ਹੰਸ ਵਾਸੀ ਪਿੰਡ ਰਾਏਪੁਰ ਅਰਾਈਆਂ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਅਤੇ ਮੰਗਤ ਰਾਮ ਦੀ ਲ-ੜਾ-ਈ ਹੋਈ ਸੀ ਅਤੇ ਮੰਗਤ ਦੇ ਸਿਰ ਉਤੇ ਸੱ-ਟ ਲੱਗੀ ਹੈ। ਕਾਲ ਕਰਨ ਤੋਂ ਬਾਅਦ ਸੁਸ਼ੀਲ ਮੌਕੇ ਤੋਂ ਫਰਾਰ ਹੋ ਗਿਆ। ਕੁਝ ਸਮੇਂ ਬਾਅਦ ਜਦੋਂ ਸਟੀਫਨ ਪ੍ਰਧਾਨ, ਰਾਜ ਹੰਸ ਅਤੇ ਅਜੇ ਕੁਮਾਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਮੰਗਤ ਰਾਮ ਦੀ ਮੌ-ਤ ਹੋ ਚੁੱਕੀ ਸੀ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ. ਐਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਸਿਵਲ ਹਸਪਤਾਲ ਕਪੂਰਥਲਾ ਵਿਖੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।

Leave a Reply

Your email address will not be published. Required fields are marked *