ਪੰਜਾਬ ਸੂਬੇ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਥਾਣਾ ਰਾਜਾਸਾਂਸੀ ਵਿਚ ਪੈਂਦੇ ਪਿੰਡ ਤੋਲਾ ਨੰਗਲ ਹਰਸ਼ਾ ਛੀਨਾ ਸੁਬਾਜਪੁਰਾ ਵਿਚ ਸ੍ਰੀ ਗੁਰੂਦੁਆਰਾ ਸਾਹਿਬ ਵਿਖੇ ਲੱਗੇ ਮੇਲੇ ਦੇ ਦਰਸ਼ਨਾਂ ਤੋਂ ਬਾਅਦ ਲਾਹੌਰ ਬ੍ਰਾਂਚ ਨਹਿਰ ਵਿੱਚ ਨਹਾਉਣ ਲਈ ਗਏ ਚਾਰ ਨੌਜਵਾਨਾਂ ਵਿੱਚੋਂ ਤਿੰਨ ਦੀ ਡੁੱ-ਬ-ਣ ਕਾਰਨ ਮੌ-ਤ ਹੋ ਗਈ। ਇਸ ਦੇ ਨਾਲ ਹੀ ਆਸ-ਪਾਸ ਦੇ ਲੋਕਾਂ ਨੇ ਇਕ ਜੁਆਕ ਸਹਿਮਤ ਸਿੰਘ ਨੂੰ ਡੁੱ-ਬ-ਣ ਤੋਂ ਬਚਾ ਲਿਆ ਸੀ, ਇਹ ਘਟਨਾ ਦਿਨ ਐਤਵਾਰ ਦੁਪਹਿਰ 12.30 ਵਜੇ ਦੇ ਕਰੀਬ ਵਾਪਰੀ ਹੈ।
ਮ੍ਰਿਤਕ ਜੁਆਕਾਂ ਦੀ ਪਹਿਚਾਣ ਲਵਪ੍ਰੀਤ ਸਿੰਘ ਉਮਰ 17 ਸਾਲ, ਕ੍ਰਿਸ਼ ਉਮਰ 15 ਸਾਲ ਅਤੇ ਜਸਕਰਨ ਸਿੰਘ ਉਮਰ 13 ਸਾਲ ਵਾਸੀ ਪਿੰਡ ਤੋਲਾਨੰਗਲ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਐਸ. ਡੀ. ਐਮ. ਰਵਿੰਦਰ ਸਿੰਘ, ਤਹਿਸੀਲਦਾਰ ਜਸਵਿੰਦਰ ਸਿੰਘ, ਡੀ. ਐਸ. ਪੀ. ਅਜਨਾਲਾ ਰਾਜ ਕੁਮਾਰ, ਬੀ. ਐਸ. ਐਫ. ਅਤੇ ਐਨ. ਡੀ. ਆਰ. ਐਫ. ਦੀ ਟੀਮ ਮੌਕੇ ਉਤੇ ਪਹੁੰਚ ਗਈਆਂ। ਮ੍ਰਿਤਕ ਜੁਆਕਾਂ ਦੇ ਪਰਿਵਾਰਕ ਮੈਂਬਰ ਵੀ ਘਟਨਾ ਸਥਾਨ ਉਤੇ ਪਹੁੰਚ ਗਏ।
ਦੱਸਿਆ ਜਾ ਰਿਹਾ ਹੈ ਕਿ ਸ਼ਾਮ 5 ਵਜੇ ਘਟਨਾ ਵਾਲੀ ਥਾਂ ਤੋਂ 50 ਮੀਟਰ ਦੂਰ ਨਹਿਰ ਵਿਚੋਂ ਨੌਜਵਾਨ ਲਵਪ੍ਰੀਤ ਸਿੰਘ ਦੀ ਦੇਹ ਮਿਲੀ ਪਰ ਜਸਕਰਨ ਸਿੰਘ ਅਤੇ ਕ੍ਰਿਸ਼ ਦੀਆਂ ਦੇਹਾਂ ਖਬਰ ਲਿਖੇ ਜਾਣ ਤੱਕ ਨਹੀਂ ਮਿਲੀਆਂ ਸਨ। ਮ੍ਰਿਤਕ ਲਵਪ੍ਰੀਤ ਸਿੰਘ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਚਾਰੇ ਜੁਆਕ ਆਪਸ ਵਿੱਚ ਦੋਸਤ ਸਨ। ਐਤਵਾਰ ਸਵੇਰੇ 10 ਵਜੇ ਇਹ ਚਾਰੇ ਜੁਆਕ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਵਿਖੇ ਲੱਗੇ ਮੇਲੇ ਦੇ ਦਰਸ਼ਨਾਂ ਲਈ ਗਏ ਹੋਏ ਸਨ। ਲੰਗਰ ਛਕ ਕੇ ਗਰਮੀ ਦੇ ਮੱਦੇਨਜ਼ਰ ਇਹ ਸਾਰੇ ਨਹਿਰ ਵਿੱਚ ਇਸ਼ਨਾਨ ਕਰਨ ਚਲੇ ਗਏ ਸਨ।