ਬੁਲਟ ਉਤੇ ਸਵਾਰ ਹੋ ਕੇ, ਹਿਮਾਚਲ ਨੂੰ ਜਾ ਰਹੇ, ਪਿਓ ਅਤੇ ਪੁੱਤਰ ਨਾਲ ਵਾਪਰਿਆ ਹਾਦਸਾ, ਦੋਵਾਂ ਨੇ ਤਿਆਗੇ ਪ੍ਰਾਣ, ਜਾਂਂਚ ਜਾਰੀ

Punjab

ਪੰਜਾਬ ਸੂਬੇ ਦੇ ਹੁਸ਼ਿਆਰਪੁਰ ਤੋਂ ਫਗਵਾੜਾ ਮੁੱਖ ਮਾਰਗ ਉਤੇ ਸਥਿਤ ਪਿੰਡ ਡਵਿੱਡਾ ਅਹਿਰਾਣਾ ਦੇ ਨੇੜੇ ਬੀਤੀ ਦੇਰ ਸ਼ਾਮ ਨੂੰ ਇਕ ਤੇਜ਼ ਸਪੀਡ ਇਨੋਵਾ ਗੱਡੀ ਦੀ ਲਪੇਟ ਵਿਚ ਆਉਣ ਨਾਲ ਇਕ ਬੁਲਟ ਮੋਟਰਸਾਇਕਲ ਉਤੇ ਸਵਾਰ ਸੋਨਾ ਕਾਰੋਬਾਰੀ ਪਿਉ ਅਤੇ ਪੁੱਤਰ ਦੀ ਮੌ-ਤ ਹੋ ਗਈ। ਇਸ ਮਾਮਲੇ ਵਿਚ ਥਾਣਾ ਮੇਹਟੀਆਣਾ ਦੀ ਪੁਲਿਸ ਨੇ ਮ੍ਰਿਤਕ ਅਮਰਜੀਤ ਸਿੰਘ ਚੌਹਾਨ ਦੇ ਭਰਾ ਈਸ਼ਵਰ ਸਿੰਘ ਵਾਸੀ ਕੋਟਲਾ ਰੋਡ, ਜਲੰਧਰ ਦੇ ਬਿਆਨਾਂ ਉਤੇ ਇਨੋਵਾ ਡਰਾਈਵਰ ਹਰਭਜਨ ਲਾਲ ਵਾਸੀ ਸਮਰਾਏ, ਜਲੰਧਰ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਨੂੰ ਸ਼ੁਰੂ ਕਰ ਦਿੱਤਾ ਹੈ।

ਇਸ ਮੌਕੇ ਭਰਾ ਇਸ਼ਵਰ ਸਿੰਘ ਨੇ ਏ. ਐੱਸ. ਆਈ. ਸੰਜੀਵ ਕੁਮਾਰ ਨੂੰ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਭਰਾ ਅਮਰਜੀਤ ਸਿੰਘ ਚੌਹਾਨ ਉਮਰ 47 ਸਾਲ ਵਾਸੀ ਪ੍ਰੀਤ ਨਗਰ ਸ਼ਿਮਲਾਪੁਰੀ (ਲੁਧਿਆਣਾ) ਆਪਣੇ ਲੜਕੇ ਨਮਨਪ੍ਰੀਤ ਸਿੰਘ ਉਰਫ ਸਾਹਿਲ ਉਮਰ 19 ਸਾਲ ਨਾਲ ਬੁਲੇਟ ਮੋਟਰਸਾਈਕਲ ਉਤੇ ਲੁਧਿਆਣਾ ਤੋਂ ਹਿਮਾਚਲ ਨੂੰ ਜਾ ਰਿਹਾ ਸੀ। ਭਰਾ ਅਮਰਜੀਤ ਦਾ ਸੋਨੇ ਦੇ ਗਹਿਣਿਆਂ ਦਾ ਕਾਰੋਬਾਰ ਹੈ।

ਜਦੋਂ ਉਹ ਦੋਵੇਂ ਪਿੰਡ ਡਵਿੱਡਾ ਅਹਿਰਾਣਾ ਨੇੜੇ ਇੱਟਾਂ ਦੇ ਭੱਠੇ ਕੋਲ ਪਹੁੰਚੇ ਤਾਂ ਹੁਸ਼ਿਆਰਪੁਰ ਵੱਲੋਂ ਆ ਰਹੀ ਓਵਰ ਸਪੀਡ ਇਨੋਵਾ (ਪੀਬੀ 08 ਸੀਕੇ 0910) ਨੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਉਹ ਦੋਵੇਂ ਸੜਕ ਉਤੇ ਡਿੱਗ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਪੁਲਿਸ ਨੇ ਗੰਭੀਰ ਜ਼ਖ਼ਮੀ ਹੋਏ ਪਿਓ ਅਤੇ ਪੁੱਤ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਅਮਰਜੀਤ ਸਿੰਘ ਨੂੰ ਹੁਸ਼ਿਆਰਪੁਰ ਦੇ ਸ਼ਿਵਮ ਹਸਪਤਾਲ ਅਤੇ ਸਾਹਿਲ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਰੈਫਰ ਕਰ ਦਿੱਤਾ। ਜਿੱਥੇ ਇਲਾਜ ਦੌਰਾਨ ਦੋਵਾਂ ਦੀ ਮੌ-ਤ ਹੋ ਗਈ।

Leave a Reply

Your email address will not be published. Required fields are marked *