ਵਿਦੇਸ਼ ਦੀ ਧਰਤੀ ਕੈਨੇਡਾ ਦੇ ਸ਼ਹਿਰ ਮੌਂਕਟਨ ਐਨਬੀ ਸਟੇਟ ਵਿਚ ਢਾਈ ਸਾਲ ਪਹਿਲਾਂ ਪੜ੍ਹਨ ਲਈ ਗਏ ਪਟਿਆਲਾ ਜ਼ਿਲ੍ਹੇ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਮੌ-ਤ ਹੋ ਜਾਣ ਦਾ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਗੁਰਪ੍ਰੀਤ ਸਿੰਘ ਉਮਰ 24 ਸਾਲ ਪਟਿਆਲਾ ਜ਼ਿਲ੍ਹੇ ਦੇ ਬਲਬੇੜਾ ਕਸਬੇ ਨੇੜੇ ਪੈਂਦੇ ਇੱਕ ਛੋਟੇ ਜਿਹੇ ਪਿੰਡ ਨਨਾਣਸੂ ਦਾ ਰਹਿਣ ਵਾਲਾ ਸੀ। ਉਸ ਦੀ ਦੇਹ ਆਉਣ ਤੋਂ ਬਾਅਦ ਬੀਤੇ ਦਿਨ ਉਸ ਦਾ ਜੱਦੀ ਪਿੰਡ ਵਿੱਚ ਸਸਕਾਰ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਕੁਝ ਦਿਨਾਂ ਬਾਅਦ ਘਰ ਪਰਤਣ ਵਾਲਾ ਸੀ। ਪਰ ਇਸ ਤੋਂ ਪਹਿਲਾਂ ਕਿ ਉਹ ਵਾਪਸ ਪਰਤਦਾ, ਉਸ ਦੀ ਮੌ-ਤ ਦੀ ਖਬਰ ਪਰਿਵਾਰ ਤੱਕ ਪਹੁੰਚ ਗਈ ਅਤੇ ਪਰਿਵਾਰ ਸਦਮੇ ਵਿੱਚ ਹੈ। ਗੁਰਪ੍ਰੀਤ ਸਿੰਘ ਦਾ ਪਿਤਾ ਆੜ੍ਹਤੀਆ ਰਜਿੰਦਰ ਸਿੰਘ ਹੈ। ਜੋ ਇਲਾਕੇ ਦੇ ਇੱਕ ਅਮੀਰ ਪਰਿਵਾਰ ਵਿੱਚੋਂ ਆਉਂਦਾ ਹੈ। ਉਸ ਨੇ ਢਾਈ ਸਾਲ ਪਹਿਲਾਂ ਆਪਣੇ ਇਕ-ਲੌਤੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਸਟੱਡੀ ਵੀਜ਼ੇ ਉਤੇ ਕੈਨੇਡਾ ਭੇਜਿਆ ਸੀ।
ਕੁਝ ਦਿਨ ਪਹਿਲਾਂ ਹੀ ਮਿਲੀ ਸੀ ਪੀ. ਆਰ.
ਗੁਰਪ੍ਰੀਤ ਸਿੰਘ ਕੁਝ ਦਿਨ ਪਹਿਲਾਂ ਹੀ ਕੈਨੇਡਾ ਵਿਚ ਆਪਣੀ ਪੜ੍ਹਾਈ ਪੂਰੀ ਕਰਕੇ ਪੀ. ਆਰ. ਹੋਇਆ ਸੀ। ਜਿਸ ਤੋਂ ਬਾਅਦ ਉਸ ਨੇ ਦੋਸਤਾਂ ਨਾਲ ਪਾਰਟੀ ਕਰਨ ਦਾ ਫੈਸਲਾ ਕੀਤਾ। ਪੀ. ਆਰ. ਦੀ ਖੁਸ਼ੀ ਮਨਾਉਣ ਲਈ ਗੁਰਪ੍ਰੀਤ ਸਿੰਘ ਅਤੇ ਉਸ ਦੇ ਦੋਸਤ ਇਕੱਠੇ ਪਹਾੜੀ ਇਲਾਕੇ ਵਿਚ ਘੁੰਮਣ ਗਏ ਹੋਏ ਸਨ ਕਿ ਉਥੇ ਝਰਨੇ ਉਤੇ ਨਹਾਉਂਦੇ ਸਮੇਂ ਕੋਈ ਹਾਦਸਾ ਵਾਪਰ ਗਿਆ। ਜਿਸ ਵਿਚ ਗੁਰਪ੍ਰੀਤ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਗੁਰਪ੍ਰੀਤ ਸਿੰਘ ਦਾ 18 ਜੂਨ ਨੂੰ ਪਿੰਡ ਵਿੱਚ ਸਸਕਾਰ ਕਰ ਦਿੱਤਾ ਗਿਆ।