ਜਿਲ੍ਹਾ ਲੁਧਿਆਣਾ (ਪੰਜਾਬ) ਵਿਚ ਇਕ ਵਿਆਹੀ ਮਹਿਲਾ ਦੀ ਸ਼ੱ-ਕੀ ਹਾਲ ਵਿਚ ਮੌ-ਤ ਹੋਣ ਦਾ ਦੁਖ-ਦਾਈ ਮਾਮਲਾ ਸਾਹਮਣੇ ਆਇਆ ਹੈ। ਔਰਤ ਦੀ ਮੌ-ਤ ਤੋਂ ਬਾਅਦ ਉਸ ਦੇ ਪੇਕੇ ਪਰਿਵਾਰ ਨੇ ਉਸ ਦੇ ਸਹੁਰਿਆਂ ਉਤੇ ਉਨ੍ਹਾਂ ਦੀ ਲੜਕੀ ਨੂੰ ਦਾਜ ਲਈ ਤੰ-ਗ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਮ੍ਰਿਤਕ ਔਰਤ ਦੀ ਪਹਿਚਾਣ ਅਨੁਸ਼ਰੀਆ ਉਮਰ 22 ਸਾਲ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਅਨੁਸ਼ਰੀਆ ਦੇ ਪਿਤਾ ਅਕਸ਼ੈ ਬੇਹਰਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ 3 ਸਾਲ ਪਹਿਲਾਂ ਲੁਧਿਆਣਾ ਦੇ ਰਹੀਣ ਵਾਲੇ ਪ੍ਰਦੀਪ ਕੁਮਾਰ ਨਾਲ ਹੋਇਆ ਸੀ। ਜਦੋਂ ਵੀ ਉਨ੍ਹਾਂ ਦੀ ਧੀ ਆਪਣੇ ਪੇਕੇ ਘਰ ਆਉਂਦੀ ਸੀ ਤਾਂ ਉਸ ਦਾ ਪਤੀ ਪ੍ਰਦੀਪ ਅਤੇ ਹੋਰ ਸਹੁਰੇ ਪਰਿਵਾਰ ਵਾਲੇ ਕੋਈ ਨਾ ਕੋਈ ਮੰਗ ਕਰਦੇ ਸਨ।
ਕਈ ਵਾਰ ਉਹ ਧੀ ਨੂੰ ਤਾਅਨੇ ਮਾਰਦੇ ਸਨ ਕਿ ਉਹ ਵਿਆਹ ਵਿੱਚ ਸੋਨੇ ਦੀ ਪਤਲੀ ਚੇਨ ਲੈ ਕੇ ਆਈ ਹੈ, ਕਈ ਵਾਰ ਉਸ ਉਤੇ ਨਕਦੀ ਲਿਆਉਣ ਲਈ ਦ-ਬਾ-ਅ ਪਾਇਆ ਜਾਂਦਾ ਸੀ। ਅਕਸ਼ੈ ਬੇਹਰਾ ਨੇ ਦੱਸਿਆ ਕਿ ਉਹ ਜੰਮੂ ਦਾ ਰਹਿਣ ਵਾਲਾ ਹੈ। ਉਸ ਦੀ ਧੀ ਦੇ ਗ-ਰ-ਭ ਵਿੱਚ ਤਿੰਨ ਮਹੀਨੇ ਦਾ ਜੁਆਕ ਸੀ। ਪਰਿਵਾਰ ਅਕਸਰ ਉਸ ਨੂੰ ਪ੍ਰੇ-ਸ਼ਾ-ਨ ਕਰਦਾ ਸੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਬੇਟੀ ਦੀ ਸਿਹਤ ਠੀਕ ਨਹੀਂ ਹੈ ਅਤੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਦੋਂ ਉਹ ਕੈਂਸਰ ਹਸਪਤਾਲ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਧੀ ਦੀ ਮੌ-ਤ ਫਾ-ਹਾ ਲਾਉਣ ਕਰਕੇ ਹੋਈ ਹੈ।
ਅਕਸ਼ੇ ਨੇ ਕਿਹਾ ਕਿ ਉਸ ਦੀ ਧੀ ਕਮਜ਼ੋਰ ਦਿਲ ਦੀ ਨਹੀਂ ਸੀ, ਉਹ ਅਜਿਹਾ ਨਹੀਂ ਕਰ ਸਕਦੀ। ਉਸ ਦੀ ਧੀ ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਉਸ ਨੇ ਇਸ ਦੀ ਸ਼ਿਕਾਇਤ ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਦਿੱਤੀ ਹੈ। ਫਿਲਹਾਲ ਮ੍ਰਿਤਕ ਅਨੁਸ਼ਰੀਆ ਦਾ ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਮੋਤੀ ਨਗਰ ਥਾਣਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।