ਫਤਿਹਗੜ੍ਹ ਸਾਹਿਬ (ਪੰਜਾਬ) ਦੇ ਸਰਹਿੰਦ ਮਾਧੋਪੁਰ ਪੁਲ ਨੇੜੇ ਹੋਏ ਸੜਕ ਹਾਦਸੇ ਵਿੱਚ ਇੱਕ ਕਿਸਾਨ ਦੀ ਮੌ-ਤ ਹੋ ਗਈ। ਇਹ ਕਿਸਾਨ ਦੋ ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ। ਹੁਣ ਵਾਪਸੀ ਉਤੇ ਉਹ ਏਅਰਪੋਰਟ ਤੋਂ ਟੈਕਸੀ ਵਿਚ ਆਪਣੇ ਪਿੰਡ ਨੂੰ ਜਾ ਰਿਹਾ ਸੀ। ਸਰਹਿੰਦ ਵਿੱਚ ਇੱਕ ਹਾਦਸੇ ਵਿੱਚ ਉਸ ਦੀ ਜਾ-ਨ ਚਲੀ ਗਈ। ਇਸ ਹਾਦਸੇ ਵਿੱਚ ਕਿਸਾਨ ਦਾ ਪੁੱਤਰ, ਪੋਤਾ ਅਤੇ ਟੈਕਸੀ ਡਰਾਈਵਰ ਵੀ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਹਿਚਾਣ ਸਤਵੰਤ ਸਿੰਘ ਉਮਰ 57 ਸਾਲ ਵਾਸੀ ਚੱਕ ਕਲਾਂ (ਲੁਧਿਆਣਾ) ਦੇ ਰੂਪ ਵਜੋਂ ਹੋਈ ਹੈ। ਇਸ ਹਾਦਸੇ ਦਾ ਕਾਰਨ ਟੈਕਸੀ ਡਰਾਈਵਰ ਦੀ ਲਾਪ੍ਰਵਾਹੀ ਸਾਹਮਣੇ ਆਇਆ ਹੈ। ਜਿਸ ਦੇ ਚੱਲਦਿਆਂ ਪੁਲਿਸ ਨੇ ਡਰਾਈਵਰ ਸੰਦੀਪ ਸਿੰਘ ਵਾਸੀ ਰਾਏਕੋਟ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਟਰੱਕ ਦੇ ਪਿੱਛੇ ਮਾ-ਰੀ ਟੈਕਸੀ
ਇਸ ਮਾਮਲੇ ਦੀ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਸਤਵੰਤ ਸਿੰਘ ਦੇ ਪੁੱਤਰ ਜੰਗ ਸਿੰਘ ਨੇ ਦੱਸਿਆ ਕਿ ਪਿਤਾ ਨੂੰ ਦਿੱਲੀ ਏਅਰਪੋਰਟ ਤੋਂ ਘਰ ਲਿਆਉਣ ਲਈ ਟੈਕਸੀ ਕਿਰਾਏ ਉਤੇ ਕੀਤੀ ਗਈ ਸੀ। ਟੈਕਸੀ ਵਿਚ ਉਸ ਦੇ ਨਾਲ ਤਾਏ ਦਾ ਪੋਤਾ ਤਨਰਾਜਵੀਰ ਸਿੰਘ ਉਮਰ 13 ਸਾਲ ਦਿੱਲੀ ਗਿਆ ਸੀ। ਵਾਪਸੀ ਉਤੇ ਉਸ ਦਾ ਪਿਤਾ ਸਤਵੰਤ ਸਿੰਘ ਡਰਾਈਵਰ ਦੇ ਕੋਲ ਨਾਲ ਵਾਲੀ ਸੀਟ ਉੱਤੇ ਬੈਠ ਗਿਆ। ਉਹ ਤੇ ਤਨਰਾਜਵੀਰ ਪਿੱਛੇ ਬੈਠੇ ਸਨ। ਸੰਦੀਪ ਸਿੰਘ ਤੇਜ਼ ਸਪੀਡ ਨਾਲ ਟੈਕਸੀ ਚਲਾ ਰਿਹਾ ਸੀ ਅਤੇ ਉਸ ਦੇ ਪਿਤਾ ਨੇ ਉਸ ਨੂੰ ਕਈ ਵਾਰ ਰੋਕਿਆ ਵੀ ਸੀ। ਸੰਦੀਪ ਸਿੰਘ ਨੇ ਸਰਹਿੰਦ ਵਿੱਚ ਅੱਗੇ ਜਾ ਰਹੇ ਟਰੱਕ ਦੇ ਪਿੱਛੇ ਟੈਕਸੀ ਦੀ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰ-ਦਸਤ ਸੀ ਕਿ ਚਾਰੇ ਲੋਕ ਟੈਕਸੀ ਵਿੱਚ ਹੀ ਫਸ ਗਏ। ਰਾਹਗੀਰਾਂ ਵਲੋਂ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਐਂਬੂਲੈਂਸ ਬੁਲਾਈ ਗਈ ਅਤੇ ਚਾਰਾਂ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਭੇਜ ਦਿੱਤਾ ਗਿਆ। ਉਥੇ ਉਸ ਦੇ ਪਿਤਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਟਰੱਕ ਡਰਾਈਵਰ ਦਾ ਨਹੀਂ ਕੋਈ ਕਸੂਰ
ਇਸ ਹਾਦਸੇ ਦੀ ਜਾਂਚ ਕਰ ਰਹੇ ਏ. ਐਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਜੰਗ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਇਹ ਹਾਦਸਾ ਟੈਕਸੀ ਡਰਾਈਵਰ ਸੰਦੀਪ ਸਿੰਘ ਦੀ ਅਣ-ਗਹਿਲੀ ਕਾਰਨ ਵਾਪਰਿਆ ਹੈ। ਟਰੱਕ ਡਰਾਈਵਰ ਦਾ ਕੋਈ ਕਸੂਰ ਸਾਹਮਣੇ ਨਹੀਂ ਆਇਆ। ਟੈਕਸੀ ਡਰਾਈਵਰ ਸੰਦੀਪ ਸਿੰਘ ਖ਼ਿਲਾਫ਼ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਪੋਸਟ ਮਾਰਟਮ ਤੋਂ ਬਾਅਦ ਸਤਵੰਤ ਸਿੰਘ ਦੀ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।