ਫਰੀਦਾਬਾਦ (ਹਰਿਆਣਾ) ਵਿਚ ਵਿਆਹ ਤੋਂ ਬਾਅਦ ਝ-ਗ-ੜਾ ਹੋਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੈਸਿਆਂ ਨੂੰ ਲੈ ਕੇ ਪਤੀ ਨੇ ਪਤਨੀ ਦਾ ਕ-ਤ-ਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਫਰੀਦਾਬਾਦ ਵਿਚ ਪਤੀ ਨੇ ਉਧਾਰ ਲਏ ਪੈਸੇ ਵਾਪਸ ਕਰਨ ਲਈ ਦਬਾਅ ਪਾਉਣ ਉਤੇ ਪਤਨੀ ਨੂੰ ਫਾ-ਹਾ, ਲਾ ਕੇ ਕ-ਤ-ਲ ਕਰ ਦਿੱਤਾ। ਇਹ ਦੋਸ਼ ਮ੍ਰਿਤਕ ਦੇ ਭਰਾ ਕੋਮਲ ਚੌਹਾਨ ਨੇ ਆਪਣੇ ਜੀਜੇ ਉਤੇ ਲਾਏ ਹਨ।
ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੇ ਮ੍ਰਿਤਕਾ ਦੀ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਬਾਦਸ਼ਾਹ ਖਾਂ ਦੀ ਮੋਰਚਰੀ ਵਿਚ ਰਖਵਾ ਦਿੱਤਾ ਸੀ। ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕਾ ਦੀ ਦੇਹ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਇਹ ਖੁ-ਦ-ਕੁ-ਸ਼ੀ ਦਾ ਮਾਮਲਾ ਲੱਗ ਰਿਹਾ ਹੈ। ਫਿਰ ਵੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
2013 ਵਿੱਚ ਹੋਇਆ ਸੀ ਵਿਆਹ
ਇਸ ਮਾਮਲੇ ਵਿਚ ਮ੍ਰਿਤਕ ਮਨੀਸ਼ਾ ਦੇ ਭਰਾ ਕੋਮਲ ਚੌਹਾਨ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਸਾਲ 2013 ਵਿਚ ਇੰਦਰਾ ਨਗਰ ਫਰੀਦਾਬਾਦ ਦੇ ਰਹਿਣ ਵਾਲੇ ਜਤਿਨ ਨਾਲ ਹੋਇਆ ਸੀ। ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਫਤਿਹਪੁਰ ਪੁੱਟੀ ਪਿੰਡ ਦਾ ਰਹਿਣ ਵਾਲਾ ਹੈ। ਵਿਆਹ ਤੋਂ ਬਾਅਦ ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ। ਇਸ ਦੌਰਾਨ ਉਸ ਦੀ ਭੈਣ ਮਨੀਸ਼ਾ ਨੇ ਤਿੰਨ ਜੁਆਕਾਂ ਨੂੰ ਜਨਮ ਦਿੱਤਾ। ਜਤਿਨ ਫਿਲਹਾਲ ਮਨੀਸ਼ਾ ਅਤੇ ਆਪਣੇ ਜੁਆਕਾਂ ਨਾਲ ਬੱਲਭਗੜ੍ਹ ਦੀ ਤਿਰਖਾ ਕਲੋਨੀ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ।
ਜੀਜਾ ਨੇ ਫੋਨ ਕਰਕੇ ਦਿੱਤੀ ਮੌ-ਤ ਦੀ ਸੂਚਨਾ
ਜਾਣਕਾਰੀ ਦਿੰਦਿਆਂ ਕੋਮਲ ਨੇ ਦੱਸਿਆ ਕਿ ਕੱਲ੍ਹ ਸ਼ਾਮ 6 ਵਜੇ ਉਸ ਦੇ ਜੀਜਾ ਜਤਿਨ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਭੈਣ ਮਨੀਸ਼ਾ ਨੇ ਫਾ-ਹਾ, ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਇਹ ਸੂਚਨਾ ਸੁਣ ਕੇ ਜਦੋਂ ਉਹ ਫਰੀਦਾਬਾਦ ਪਹੁੰਚੇ ਤਾਂ ਮਨੀਸ਼ਾ ਦੀ ਦੇਹ ਨੂੰ ਬਾਦਸ਼ਾਹ ਖਾਨ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੋਇਆ ਸੀ। ਜਿਸ ਦੇ ਸਰੀਰ ਉਤੇ ਸੱਟਾਂ ਦੇ ਵੀ ਨਿਸ਼ਾਨ ਸਨ। ਇਸ ਲਈ ਉਨ੍ਹਾਂ ਨੂੰ ਸ਼ੱ-ਕ ਹੈ ਕਿ ਉਨ੍ਹਾਂ ਦੇ ਜੀਜੇ ਨੇ ਉਨ੍ਹਾਂ ਦੀ ਭੈਣ ਦਾ ਗ-ਲਾ, ਘੁੱ-ਟ ਕੇ ਕ-ਤ-ਲ ਕੀਤਾ ਹੈ।
ਪੈਸਿਆਂ ਨੂੰ ਲੈ ਕੇ ਹੁੰਦਾ ਸੀ ਝ-ਗ-ੜਾ
ਕੋਮਲ ਨੇ ਦੱਸਿਆ ਕਿ ਉਸ ਦੇ ਜੀਜਾ ਜਤਿਨ ਨੇ ਉਸ ਦੀ ਭੂਆ ਦੀ ਲੜਕੀ ਦੇ ਦਿਉਰ ਭਰਜਾਈ ਤੋਂ 50 ਹਜ਼ਾਰ ਰੁਪਏ ਉਧਾਰ ਲਏ ਸਨ। ਜਿਸ ਨੂੰ ਉਹ ਕਾਫੀ ਸਮੇਂ ਤੋਂ ਵਾਪਸ ਨਹੀਂ ਕਰ ਰਿਹਾ ਸੀ। ਮਨੀਸ਼ਾ ਅਤੇ ਜਤਿਨ ਪੈਸੇ ਵਾਪਸ ਕਰਨ ਨੂੰ ਲੈ ਕੇ ਰੋਜ਼ਾਨਾ ਲ-ੜ-ਦੇ ਸਨ। ਬੀਤੇ ਦਿਨ ਵੀ ਮਨੀਸ਼ਾ ਨੇ ਜਤਿਨ ਉਤੇ ਪੈਸੇ ਵਾਪਸ ਕਰਨ ਲਈ ਦਬਾਅ ਪਾਇਆ ਸੀ ਪਰ ਜਤਿਨ ਨੇ ਪੈਸੇ ਵਾਪਸ ਕਰਨ ਦੀ ਬਜਾਏ ਉਸ ਦੀ ਕੁੱਟ-ਮਾਰ ਕਰ ਕੇ ਉਸ ਦਾ ਕ-ਤ-ਲ ਕਰ ਦਿੱਤਾ ਅਤੇ ਉਸ ਦੀ ਦੇਹ ਨੂੰ ਬੀ. ਕੇ. ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਅਤੇ ਬਾਅਦ ਵਿਚ ਸੂਚਨਾ ਦਿੱਤੀ ਕਿ ਤੁਹਾਡੀ ਭੈਣ ਨੇ ਫਾ-ਹਾ, ਲਾ ਕੇ ਕੀਤੀ ਖੁ-ਦ-ਕੁ-ਸ਼ੀ ਕਰ ਲਈ ਹੈ। ਉਹ ਚਾਹੁੰਦੇ ਹਨ ਕਿ ਪੁਲਿਸ ਕ-ਤ-ਲ ਦੇ ਦੋਸ਼ੀ ਜਤਿਨ ਖ਼ਿਲਾਫ਼ ਐਫ. ਆਈ. ਆਰ. ਦਰਜ ਕਰਕੇ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ।
ਗੁਆਂਢੀ ਨੇ ਉਸ ਦੇ ਗ-ਲੇ ਤੋਂ ਉਤਾਰਿਆ ਦੁਪੱਟਾ
ਇਸ ਮਾਮਲੇ ਵਿੱਚ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸਬ-ਇੰਸਪੈਕਟਰ ਸਵੀਟੀ ਨੇ ਦੱਸਿਆ ਕਿ ਇਸ ਘ-ਟ-ਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ਉਤੇ ਪਹੁੰਚ ਗਈ ਸੀ। ਉਦੋਂ ਤੱਕ ਗੁਆਂਢ ਵਿਚ ਰਹਿਣ ਵਾਲੀ ਔਰਤ ਨੇ ਉਸ ਦੇ ਗ-ਲੇ ਵਿਚ ਪੱਖੇ ਨਾਲ ਬੰ-ਨ੍ਹੀ ਚੁੰਨੀ ਕੱ-ਟ ਕੇ ਹੇ-ਠਾਂ ਉਤਾਰ ਦਿੱਤੀ ਸੀ। ਔਰਤ ਅਤੇ ਉਸ ਦੇ ਜੁਆਕਾਂ ਦੇ ਦੱਸੇ ਅਨੁਸਾਰ ਦਰਵਾਜ਼ਾ ਅੰਦਰੋਂ ਬੰਦ ਸੀ। ਇਸ ਲਈ ਪਹਿਲੀ ਨਜ਼ਰੇ ਇਹ ਖੁ-ਦ-ਕੁ-ਸ਼ੀ ਦਾ ਮਾਮਲਾ ਜਾਪਦਾ ਹੈ। ਫਿਰ ਵੀ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸਹੀ ਤੱਥ ਸਾਹਮਣੇ ਆ ਸਕਣ।