ਸ੍ਰੀ ਕੀਰਤਪੁਰ ਸਾਹਿਬ ਜਿਲ੍ਹਾ ਰੂਪਨਗਰ (ਪੰਜਾਬ) ਨੈਸ਼ਨਲ ਹਾਈਵੇ ਉਤੇ ਪਿੰਡ ਗਾਜ਼ੀਪੁਰ ਦੇ ਨੇੜੇ ਇਕ ਪਿਕਅੱਪ ਗੱਡੀ ਦੀ ਲਪੇਟ ਵਿਚ ਆਉਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌ-ਤ ਹੋ ਜਾਣ ਦੀ ਦੁ-ਖ-ਦ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਹਿਚਾਣ ਮੁਖਤਿਆਰ ਸਿੰਘ ਉਮਰ 40 ਸਾਲ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਥੇਹ (ਗੰਗੂਵਾਲ), ਥਾਣਾ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦੇ ਰੂਪ ਵਜੋਂ ਹੋਈ ਹੈ, ਜੋ ਨਾਲਾਗੜ੍ਹ ਸਾਈਡ ਉਤੇ ਸਥਿਤ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ।
ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਭਰਤਗੜ੍ਹ ਦੇ ਇੰਚਾਰਜ ਏ. ਐਸ. ਆਈ, ਸੁਖਵਿੰਦਰ ਸਿੰਘ ਨੇ ਦੱਸਿਆ ਕਿ ਤਜਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਮੁਹੱਲਾ ਫਤਹਿਗੜ੍ਹ ਸ੍ਰੀ ਅਨੰਦਪੁਰ ਸਾਹਿਬ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਹ ਸਰਕਾਰੀ ਮੁਲਾਜ਼ਮ ਹੈ। ਅੱਜ ਉਸ ਨੇ ਆਪਣੇ ਸਾਲੇ ਮੁਖਤਿਆਰ ਸਿੰਘ ਨੂੰ ਫੋਨ ਕਰ ਕੇ ਕਿਹਾ ਕਿ ਜਦੋਂ ਤੂੰ ਫੈਕਟਰੀ ਜਾਣ ਲੱਗਾ ਤਾਂ ਮੈਨੂੰ ਨਾਲ ਲੈ ਚੱਲੀ, ਮੈਂ ਹਿਮਾਚਲ ਪ੍ਰਦੇਸ਼ ਦੇ ਮਡਾਵਾਲਾ ਨੇੜੇ ਬਰੋਟੀਵਾਲਾ ਵਿਖੇ ਆਪਣੀ ਭੈਣ ਕੋਲ ਜਾਣਾ ਹੈ।
ਮੋਟਰਸਾਇਕਲ ਅੱਗੇ ਲਾਏ ਬ੍ਰੇਕ
ਅਸੀਂ ਦੋਵੇਂ ਆਪੋ-ਆਪਣੇ ਮੋਟਰਸਾਈਕਲਾਂ ਉਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਰਵਾਨਾ ਹੋ ਗਏ। ਜਦੋਂ ਅਸੀਂ ਪਿੰਡ ਗਾਜ਼ੀਪੁਰ ਪਹੁੰਚੇ ਤਾਂ ਮੇਰਾ ਸਾਲਾ ਮੁਖਤਿਆਰ ਸਿੰਘ ਮੇਰੇ ਤੋਂ ਥੋੜ੍ਹਾ ਅੱਗੇ ਜਾ ਰਿਹਾ ਸੀ ਅਤੇ ਮੈਂ ਉਸ ਦੇ ਪਿੱਛੇ-ਪਿੱਛੇ ਆ ਰਿਹਾ ਸੀ। ਇਸ ਦੌਰਾਨ ਇੱਕ ਮਹਿੰਦਰਾ ਪਿਕਅੱਪ ਗੱਡੀ ਨੇ ਤੇਜ਼ ਸਪੀਡ ਨਾਲ ਸਾਡੇ ਕੋਲੋਂ ਲੰਘਦਿਆਂ ਅਚਾ-ਨਕ ਮੇਰੇ ਸਾਲੇ ਦੇ ਮੋਟਰਸਾਈਕਲ ਦੇ ਅੱਗੇ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਮੇਰੇ ਜੀਜਾ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਪਿੱਕਅੱਪ ਦੇ ਪਿਛਲੇ ਹਿੱਸੇ ਨਾਲ ਜਾ ਕੇ ਟਕਰਾ ਗਿਆ। ਪਿੱਕਅੱਪ ਨਾਲ ਸਿਰ ਵੱਜਣ ਕਾਰਨ ਉਸ ਦੇ ਮੱਥੇ ਉਤੇ ਗੰਭੀਰ ਸੱ-ਟ ਲੱਗ ਗਈ ਅਤੇ ਉਹ ਮੋਟਰਸਾਈਕਲ ਸਮੇਤ ਸੜਕ ਉਤੇ ਡਿੱ-ਗ ਗਿਆ ਅਤੇ ਉਸ ਦੇ ਸਿਰ ਵਿਚੋਂ ਬ-ਲੱ-ਡ ਵਹਿਣ ਲੱਗਿਆ।
ਹਸਪਤਾਲ ਲਿਜਾਂਣ ਤੇ ਡਾਕਟਰਾਂ ਨੇ ਕੀਤਾ ਮ੍ਰਿ-ਤ-ਕ ਐਲਾਨ
ਇਸ ਦੌਰਾਨ ਜਦੋਂ ਉਥੇ ਲੋਕ ਇਕੱਠੇ ਹੋ ਗਏ ਤਾਂ ਪਿੱਕਅੱਪ ਦਾ ਡਰਾਈਵਰ ਵੀ ਸਾਡੇ ਕੋਲ ਆ ਗਿਆ, ਜਿਸ ਨੇ ਆਪਣਾ ਨਾਮ ਸੁਰੇਸ਼ ਕੁਮਾਰ ਪੁੱਤਰ ਕਾਂਸ਼ੀ ਰਾਮ ਵਾਸੀ ਪਿੰਡ ਸਰਾਚੀ ਥਾਣਾ ਜ਼ਿਲ੍ਹਾ ਮੰਡੀ ਦੱਸਿਆ। ਇਸ ਮੌਕੇ ਮੁਖਤਿਆਰ ਸਿੰਘ ਦਾ ਹਾਲ ਕਾਫੀ ਗੰਭੀਰ ਬਣਿਆ ਹੋਇਆ ਸੀ, ਜਿਸ ਨੂੰ ਰਾਹਗੀਰਾਂ ਦੀ ਮਦਦ ਦੇ ਨਾਲ ਇਕ ਨਿੱਜੀ ਗੱਡੀ ਵਿੱਚ ਪਾ ਕੇ ਸੀ. ਐਚ. ਸੀ. ਭਰਤਗੜ੍ਹ ਵਿਖੇ ਇਲਾਜ ਲਈ ਲਿਜਾਇਆ ਗਿਆ। ਹਸਪਤਾਲ ਪਹੁੰਚਦੇ ਹੀ ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਪਿੱਕਅੱਪ ਡਰਾਈਵਰ ਖਿਲਾਫ ਮਾਮਲਾ ਦਰਜ
ਅੱਗੇ ਤੇਜਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਪਿਕਅੱਪ ਨੰਬਰ (ਐੱਚ.ਪੀ.-87-1740) ਦੇ ਡਰਾਈਵਰ ਸੁਰੇਸ਼ ਕੁਮਾਰ ਵੱਲੋਂ ਆਪਣੀ ਗੱਡੀ ਨੂੰ ਬਹੁਤ ਤੇਜ਼ ਅਤੇ ਲਾਪ੍ਰਵਾਹੀ ਨਾਲ ਚਲਾਉਣ ਅਤੇ ਮੋਟਰਸਾਈਕਲ ਦੇ ਅੱਗੇ ਅਚਾ-ਨਕ ਬ੍ਰੇਕ ਲਾ ਦੇਣ ਕਾਰਨ ਵਾਪਰਿਆ ਹੈ। ਇਸ ਲਈ ਉਕਤ ਪਿਕਅੱਪ ਡਰਾਈਵਰ ਸੁਰੇਸ਼ ਕੁਮਾਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਪਿਕਅੱਪ ਗੱਡੀ ਅਤੇ ਉਸ ਦੇ ਡਰਾਈਵਰ ਖ਼ਿਲਾਫ਼ ਵੱਖੋ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮ੍ਰਿਤਕ ਮੁਖਤਿਆਰ ਸਿੰਘ ਦੀ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।