ਫਗਵਾੜਾ (ਪੰਜਾਬ) ਵਿਚ ਰੇ-ਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਇਕ ਨੌਜਵਾਨ ਦੀ ਭੇਤ-ਭਰੇ ਹਾਲ ਵਿਚ ਮੌ-ਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਹ ਮਾਮਲਾ ਖੁ-ਦ-ਕੁ-ਸ਼ੀ ਦਾ ਹੈ ਜਾਂ ਦੁਰ-ਘਟਨਾ ਦਾ ਅਜੇ ਜਾਂਚ ਚੱਲ ਰਹੀ ਹੈ। ਹਾਲਾਂਕਿ, ਰੇਲਵੇ ਪੁਲਿਸ ਦੇ ਅਧਿਕਾਰੀ ਨੌਜਵਾਨ ਉਤੇ ਖੁ-ਦ-ਕੁ-ਸ਼ੀ ਕਰਨ ਦਾ ਸ਼ੱ-ਕ ਜਤਾਉਂਦੇ ਹਨ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸਮਰਦੀਪ ਸਿੰਘ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਦੁਸਾਂਝ ਕਲਾਂ ਦੇ ਰੂਪ ਵਜੋਂ ਹੋਈ ਹੈ, ਜਿਸ ਦੀ ਦੇਹ ਨੂੰ ਰੇਲਵੇ ਪੁਲਿਸ ਨੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਭੇਜ ਦਿੱਤਾ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਨੇ ਆਪਣੀ ਮੌ-ਤ ਤੋਂ ਪਹਿਲਾਂ ਸੋਸ਼ਲ ਮੀਡੀਆ ਉਤੇ ਕਥਿਤ ਤੌਰ ਉਤੇ ਲਿਖਿਆ ਸੀ ਕਿ “ਅਲਵਿਦਾ ਦੋਸਤੋ” ਗਲਤੀ ਮਾਫ ਕਰ ਦਿਓ, ਇਹ ਸਿਰਫ ਇਕ ਮਜ਼ਬੂਰੀ ਹੈ, ਹੋ ਸਕੇ ਤਾਂ ਮਾਫ ਕਰ ਦਿਓ, ਮਿਸ ਯੂ, ਮੰਮੀ-ਡੈਡੀ, ਆਪਣਾ ਖਿਆਲ ਰੱਖਣਾ, ਤੁਹਾਨੂੰ ਛੱਡ ਕੇ ਜਾ ਰਿਹਾ ਹਾਂ। ਜਿਸ ਦੀ ਰੇਲਵੇ ਪੁਲਿਸ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਮਰਦੀਪ ਸਿੰਘ ਹੁਸ਼ਿਆਰਪੁਰ ਦੀ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ।
ਲੋਕਾਂ ਦੇ ਦਿਲਾਂ ਵਿਚ ਸਵਾਲ ਉਠ ਰਹੇ ਹਨ ਕਿ ਦੁਸਾਂਝ ਕਲਾਂ ਦੇ ਰਹਿਣ ਵਾਲੇ ਸਮਰਦੀਪ ਸਿੰਘ ਨੇ ਕਥਿਤ ਤੌਰ ਉਤੇ ਸੋਸ਼ਲ ਮੀਡੀਆ ਤੇ ਅਜਿਹੀ ਪੋਸਟ ਕਿਉਂ ਲਿਖੀ ਅਤੇ ਜੇਕਰ ਉਸ ਨੇ ਸੱਚਮੁੱਚ ਖੁ-ਦ-ਕੁ-ਸ਼ੀ ਕੀਤੀ ਹੈ ਤਾਂ ਇਸ ਦੇ ਪਿੱਛੇ ਕੀ ਕਾਰਨ ਸਨ? ਕੀ ਹੁਸ਼ਿਆਰਪੁਰ ਸਥਿਤ ਕੰਪਨੀ ਵਿਚ ਉਸ ਨਾਲ ਅਜਿਹਾ ਕੁਝ ਵਾਪਰਿਆ, ਜਿਸ ਤੋਂ ਬਾਅਦ ਉਸ ਨੇ ਅਜਿਹਾ ਖੌ-ਫ-ਨਾ-ਕ ਕਦਮ ਚੁੱਕਿਆ ਜਾਂ ਮਾਮਲਾ ਕੁਝ ਹੋਰ ਹੈ…? ਰੇਲਵੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਮਾਮਲਾ ਲੋਕਾਂ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਇਸ ਮੌਕੇ ਲੋਕਾਂ ਨੇ ਕਿਹਾ ਕਿ ਜੇਕਰ ਸੋਸ਼ਲ ਮੀਡੀਆ ਉਤੇ ਲਿਖੀ ਗਈ ਪੋਸਟ ਅਸਲ ਵਿਚ ਮ੍ਰਿਤਕ ਸਮਰਦੀਪ ਸਿੰਘ ਦੀ ਹੀ ਲਿਖੀ ਗਈ ਹੈ ਤਾਂ ਕੀ ਉਸ ਨੇ ਆਪਣੇ ਪਰਿਵਾਰ ਅਤੇ ਮਾਤਾ-ਪਿਤਾ ਬਾਰੇ ਇਕ ਪਲ ਲਈ ਵੀ ਨਹੀਂ ਸੋਚਿਆ, ਜਿਨ੍ਹਾਂ ਨੇ ਉਸ ਦਾ ਸਾਲਾਂ ਤੋਂ ਪਾਲਣ ਪੋਸ਼ਣ ਕੀਤਾ ਅਤੇ ਭਰਪੂਰ ਪਿਆਰ ਦਿੱਤਾ। ਲੋਕਾਂ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਸਿਰਫ਼ ਆਪਣੇ ਬਾਰੇ ਹੀ ਸੋਚਦੀ ਹੈ। ਅਜਿਹਾ ਖੌਫਨਾਕ ਕਦਮ ਚੁੱਕਣ ਤੋਂ ਪਹਿਲਾਂ ਉਹ ਇਹ ਵੀ ਨਹੀਂ ਸੋਚਦੀ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਮਾਪਿਆਂ ਦਾ ਕੀ ਹੋਵੇਗਾ। ਬਸ ਇੱਕ ਪਲ ਵਿਚ ਸਭ ਖਤਮ ਕਰ ਦਿੰਦੇ ਹਨ।