ਕੈਨੇਡਾ ਵਿਚ ਕੰਮ ਉਤੇ ਜਾ ਰਹੇ, ਦੋ ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਦੋਵਾਂ ਨੇ ਤਿਆਗੇ ਪ੍ਰਾਣ, ਇਕ ਘਰ ਦਾ ਬੁਝ ਗਿਆ ਇਕ-ਲੌਤਾ ਚਿਰਾਗ

Punjab

ਪੰਜਾਬ ਸੂਬੇ ਦੇ ਤਲਵੰਡੀ ਭਾਈ ਅਤੇ ਜਿਲ੍ਹਾ ਮੋਗਾ ਨਾਲ ਸਬੰਧਤ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਆਪਣੇ ਵਧੀਆ ਭਵਿੱਖ ਅਤੇ ਰੁਜ਼ਗਾਰ ਦੀ ਭਾਲ ਲਈ ਕੈਨੇਡਾ ਗਏ ਤਲਵੰਡੀ ਭਾਈ ਅਤੇ ਕਾਹਨ ਸਿੰਘ ਵਾਲਾ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌ-ਤ ਹੋ ਗਈ ਹੈ। ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਚਿਨ ਸਚਦੇਵਾ ਉਮਰ 19 ਸਾਲ ਪੁੱਤਰ ਸੰਜੀਵ ਕੁਮਾਰ ਵਾਸੀ ਤਲਵੰਡੀ ਭਾਈ ਜੋ ਕਿ ਮਾਰਚ 2024 ਵਿੱਚ ਪੜ੍ਹਾਈ ਕਰਨ ਲਈ ਕੈਨੇਡਾ ਦੇ ਸਰੀ ਸ਼ਹਿਰ ਗਿਆ ਸੀ।

ਬੀਤੇ ਦਿਨ ਜਦੋਂ ਉਹ ਆਪਣੇ ਤਿੰਨ ਹੋਰ ਦੋਸਤਾਂ ਦੇ ਨਾਲ ਕੰਮ ਉਤੇ ਜਾ ਰਿਹਾ ਸੀ ਤਾਂ ਇਕ ਸੜਕ ਹਾਦਸੇ ਦੌਰਾਨ ਸਚਿਨ ਸਚਦੇਵਾ ਅਤੇ ਉਸ ਦੇ ਦੋਸਤ ਚਰਨਪ੍ਰੀਤ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਹਾਦਸੇ ਦੇ ਬਾਕੀ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੋਵੇਂ ਪਰਿਵਾਰਾਂ ਤੱਕ ਇਹ ਦੁੱਖ-ਦਾਈ ਸੂਚਨਾ ਪਹੁੰਚਦੇ ਹੀ ਪੂਰੇ ਪਰਿਵਾਰਾਂ ਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰਾਂ ਵਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਦੋਵਾਂ ਨੌਜਵਾਨਾਂ ਦੀਆਂ ਦੇਹਾਂ ਭਾਰਤ (ਪੰਜਾਬ) ਲਿਆਉਣ ਦੀ ਅਪੀਲ ਕੀਤੀ ਗਈ ਹੈ।

ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ ਚਰਨਪ੍ਰੀਤ ਸਿੰਘ

ਇਸ ਹਾਦਸੇ ਵਿੱਚ ਆਪਣੇ ਪ੍ਰਾਣ ਤਿਆਗਣ ਵਾਲਾ ਨੌਜਵਾਨ ਚਰਨਪ੍ਰੀਤ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਕਾਹਨ ਸਿੰਘ ਵਾਲਾ ਦਾ ਰਹਿਣ ਵਾਲਾ ਸੀ। ਉਹ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ। ਚਰਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ 10 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਨੌਜਵਾਨ ਪੁੱਤਰ ਦੀ ਮੌ-ਤ ਦੀ ਸੂਚਨਾ ਮਿਲਣ ਤੋਂ ਬਾਅਦ ਮਾਤਾ-ਪਿਤਾ, ਦਾਦਾ-ਦਾਦੀ ਅਤੇ ਹੋਰ ਸਾਕ ਸਬੰਧੀਆਂ ਅਤੇ ਰਿਸ਼ਤੇਦਾਰਾਂ ਵਿਚ ਸੋਗ ਦੀ ਲਹਿਰ ਹੈ।

Leave a Reply

Your email address will not be published. Required fields are marked *