ਪਤੀ-ਪਤਨੀ ਨੇ ਨੌਜਵਾਨ ਉਤੇ ਕੀਤਾ ਵਾਰ, ਜਖਮੀਂ ਨੇ ਤੋੜਿਆ ਦਮ, ਦੋਵੇਂ ਗ੍ਰਿਫਤਾਰ, ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਇਹ ਕਾਰਨ

Punjab

ਸੋਨੀਪਤ (ਹਰਿਆਣਾ) ਵਿਚ ਕ-ਤ-ਲਾਂ ਦਾ ਸਿਲ-ਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਇਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੋਨੀਪਤ ਜ਼ਿਲ੍ਹੇ ਦੇ ਸੈਕਟਰ-12 ਵਿੱਚ ਇੱਕ ਵਿਅਕਤੀ ਦਾ ਬੇਰ-ਹਿਮੀ ਨਾਲ ਕ-ਤ-ਲ ਕਰ ਦਿੱਤਾ ਗਿਆ। ਮ੍ਰਿਤਕ ਵਿਅਕਤੀ ਦੀ ਪਹਿਚਾਣ ਉਸ ਦੇ ਮੋਟਰਸਾਈਕਲ ਤੋਂ ਹੋਈ ਹੈ। ਮ੍ਰਿਤਕ ਰਾਕੇਸ਼ ਸੋਨੀਪਤ ਦੇ ਗਿਆਨ ਨਗਰ ਦਾ ਰਹਿਣ ਵਾਲਾ ਸੀ। ਪੁਲਿਸ ਨੇ ਇਸ ਕ-ਤ-ਲ ਦੀ ਵਾਰ-ਦਾਤ ਨੂੰ ਵੀ ਕੁੱਝ ਘੰਟਿਆਂ ਵਿੱਚ ਹੀ ਸੁਲਝਾ ਲਿਆ ਅਤੇ ਇਸ ਬਾਰੇ ਜੋ ਖੁਲਾਸਾ ਹੋਇਆ ਉਹ ਹੈਰਾਨ ਕਰਨ ਵਾਲਾ ਹੈ। ਪਤਾ ਲੱਗਿਆ ਹੈ ਕਿ ਇਸ ਮਾਮਲੇ ਵਿਚ ਪਤੀ ਅਤੇ ਪਤਨੀ ਨੇ ਹੀ ਕ-ਤ-ਲ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਉਤੇ ਲਿਆ ਜਾਵੇਗਾ।

ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਰਾਕੇਸ਼ ਸੋਨੀਪਤ ਦੇ ਗਿਆਨ ਨਗਰ ਦਾ ਰਹਿਣ ਵਾਲਾ ਹੈ ਅਤੇ ਦੋਸ਼ੀ ਸ਼ੰਕਰ ਨਾਲ ਉਸ ਦੀ ਦੋਸਤੀ ਸੀ। ਦੋਸ਼ੀ ਸ਼ੰਕਰ ਜੰਮੂ-ਕਸ਼ਮੀਰ ਵਿੱਚ ਟਰੱਕ ਡਰਾਈਵਰ ਹੈ ਅਤੇ ਉਥੋਂ ਉਹ ਰਾਕੇਸ਼ ਕੋਲ ਆਨਲਾਈਨ ਪੈਸੇ ਭੇਜਦਾ ਸੀ। ਮੰਜੂ ਰਾਕੇਸ਼ ਤੋਂ ਪੈਸੇ ਲੈਣ ਆਉਂਦੀ ਸੀ ਅਤੇ ਪੈਸਿਆਂ ਦੇ ਲੈਣ-ਦੇਣ ਦੌਰਾਨ ਰਾਕੇਸ਼ ਅਤੇ ਮੰਜੂ ਦੀ ਇਕ ਦੂਜੇ ਨਾਲ ਨੇੜਤਾ ਵੱਧ ਗਈ। ਜਦੋਂ ਸ਼ੰਕਰ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਸ਼ੰਕਰ ਨੇ ਮੰਜੂ ਨੂੰ ਰਾਕੇਸ਼ ਨੂੰ ਬੁਲਾਉਣ ਲਈ ਕਿਹਾ।

ਮੰਜੂ ਨੇ ਸ਼ੰਕਰ ਦੇ ਕਹਿਣ ਉਤੇ ਰਾਕੇਸ਼ ਨੂੰ ਫੋਨ ਕੀਤਾ ਕਿ ਉਹ ਉਸ ਨੂੰ ਮਿਲਣ ਲਈ ਸੈਕਟਰ-12 ਦੇ ਬਾਹਰਵਾਰ ਆਵੇ। ਜਿਵੇਂ ਹੀ ਰਾਕੇਸ਼ ਮੰਜੂ ਨੂੰ ਮਿਲਣ ਸੈਕਟਰ-12 ਦੇ ਬਾਹਰਵਾਰ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਸ਼ੰਕਰ ਨੇ ਚਾ-ਕੂ ਨਾਲ ਰਾਕੇਸ਼ ਦੇ ਗਲੇ ਉਤੇ ਵਾਰ ਕਰ ਦਿੱਤਾ ਅਤੇ ਉਸ ਦੀ ਮੌ-ਤ ਹੋ ਗਈ। ਪਤੀ-ਪਤਨੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵਲੋਂ ਕਾਲ ਡਿਟੇਲ ਦੇ ਆਧਾਰ ਉਤੇ ਇਸ ਮਾਮਲੇ ਦਾ ਖੁਲਾਸਾ ਕੀਤਾ ਗਿਆ ਹੈ।

Leave a Reply

Your email address will not be published. Required fields are marked *