ਪੈਲੇਸ ਵਿਚ ਚੱਲਦਾ ਵਿਆਹ ਦਾ ਪ੍ਰੋਗਰਾਮ, ਅਚਾ-ਨਕ ਸੋਗ ਵਿਚ ਬਦਲਿਆ, ਲਾੜੀ ਨੂੰ ਜੈਮਾਲਾ ਪਹਿਨਾਉਣ ਤੋਂ ਬਾਅਦ ਲਾੜੇ ਨੇ ਤਿਆਗੇ ਪ੍ਰਾ-ਣ

Punjab

ਪੰਜਾਬ ਸੂਬੇ ਦੇ ਬੰਗਾ ਵਿਚ ਮੁੰਕਦਪੁਰ ਰੋਡ ਉਤੇ ਸਥਿਤ ਬਜਾਜ ਰਿਜ਼ੋਰਟ ਤੋਂ ਦੁੱਖ-ਭਰਿਆ ਸਮਾਚਾਰ ਪ੍ਰਾਪਤ ਹੋਇਆ ਹੈ। ਬੰਗਾ ਦੇ ਬਜਾਜ ਰਿਜ਼ੋਰਟ ਵਿਚ ਵਿਆਹ ਦੇ ਚੱਲ ਰਹੇ ਪ੍ਰੋਗਰਾਮ ਵਿਚ ਉਸ ਸਮੇਂ ਮਾਤਮ ਛਾ ਗਿਆ, ਜਦੋਂ ਲਾੜੀ ਨੂੰ ਜੈ-ਮਾਲਾ ਪਹਿਨਾਉਣ ਤੋਂ ਬਾਅਦ ਲਾੜਾ ਸਟੇਜ ਉਤੇ ਹੀ ਡਿੱ-ਗ ਪਿਆ ਅਤੇ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਲਾੜੇ ਦੀ ਪਹਿਚਾਣ ਵਿਪਨ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਨਿਊ ਗਾਂਧੀ ਨਗਰ ਬੰਗਾ ਦੇ ਰੂਪ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਗਹਿਰੇ ਸਦਮੇ ਵਿਚ ਹਨ।

ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਉਕਤ ਘਟਨਾ ਉਸ ਸਮੇਂ ਵਾਪਰੀ ਜਦੋਂ ਮੈਰਿਜ ਪੈਲੇਸ ਵਿੱਚ ਖੁਸ਼ੀਆ ਭਰਿਆ ਮਹੌਲ ਸੀ ਅਤੇ ਜੈਮਾਲਾ ਦੀ ਰਸਮ ਚੱਲ ਰਹੀ ਸੀ। ਇਸ ਦੌਰਾਨ ਲਾੜੀ ਦੇ ਗਲੇ ਵਿੱਚ ਮਾਲਾ ਪਾਉਣ ਤੋਂ ਬਾਅਦ ਉਕਤ ਨੌਜਵਾਨ ਫੋਟੋ ਖਿਚਵਾਉਣ ਲੱਗਿਆ ਅਤੇ ਅਚਾ-ਨਕ ਹੀ ਸਟੇਜ ਉਤੇ ਡਿੱ-ਗ ਪਿਆ। ਵਿਆਹ ਵਿੱਚ ਸ਼ਾਮਲ ਹੋਣ ਵਾਲੇ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਵਲੋਂ ਉਸ ਨੂੰ ਤੁਰੰਤ ਹੀ ਮੁਕੰਦਪੁਰ ਦੇ ਹਸਪਤਾਲ ਪਹੁੰਚਦਾ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲਾ ਚੈੱਕ ਅੱਪ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਸਾਲ 2012 ਦੇ ਵਿੱਚ ਅਮਰੀਕਾ ਗਿਆ ਸੀ ਅਤੇ ਉਥੇ ਪੀ. ਆਰ. (ਪੱਕਾ) ਹੋਣ ਤੋਂ ਬਾਅਦ ਭਾਰਤ (ਪੰਜਾਬ) ਵਿਆਹ ਕਰਵਾਉਣ ਦੇ ਲਈ ਆਇਆ ਸੀ। ਉਸ ਦੇ ਵਿਆਹ ਦੌਰਾਨ ਅਚਾ-ਨਕ ਇਹ ਦੁਖ-ਦਾਈ ਭਾਣਾ ਵਰਤ ਗਿਆ। ਇਸ ਘਟਨਾ ਦੇ ਕਾਰਨ ਖੁਸ਼ੀਆਂ ਭਰਿਆ ਮਹੌਲ ਸੋਗ ਵਿੱਚ ਬਦਲ ਗਿਆ ਅਤੇ ਦੋਵੇਂ ਪਰਿਵਾਰਾਂ ਵਿੱਚ ਗਹਿਰਾ ਸਦਮਾ ਛਾਇਆ ਹੋਇਆ ਹੈ।

Leave a Reply

Your email address will not be published. Required fields are marked *