ਰਾਜਸਥਾਨ ਤੋਂ ਦਿਲ ਨੂੰ ਦ-ਹਿ-ਲਾ ਦੇਣ ਵਾਲਾ ਸਮਾਚਾਰ ਪ੍ਰਾਪਤ ਹੋਇਆ ਹੈ। ਰਾਜਸਥਾਨ ਦੇ ਕੋਟਾ ਵਿਚ ਲਿਫਟ ਵਿਚ ਫਸੀ 43 ਸਾਲ ਉਮਰ ਦੀ ਔਰਤ ਦੀ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਬੇਸਮੈਂਟ ਵਿਚ ਡਿੱ-ਗ ਜਾਣ ਕਰਕੇ ਮੌ-ਤ ਹੋ ਗਈ। ਪੁਲਿਸ ਵਲੋਂ ਬੀਤੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਘਰੇਲੂ ਸਹਾਇਕ ਦੇ ਤੌਰ ਉਤੇ ਕੰਮ ਕਰਨ ਵਾਲੀ ਔਰਤ ਕਰੀਬ 45 ਮਿੰਟ ਤੱਕ ਇੱਥੇ ਬਹੁਮੰਜ਼ਿਲਾ ਅਪਾਰਟਮੈਂਟ ਦੀ ਲਿਫਟ ਵਿਚ ਫ-ਸੀ ਰਹੀ, ਜਿਸ ਨੂੰ ਬਚਾਉਣ ਲਈ ਮੁਹਿੰਮ ਚਲਾਈ ਗਈ ਪਰ ਇਸ ਦੌਰਾਨ ਉਸ ਦੀ ਮੌ-ਤ ਹੋ ਗਈ।
ਪੁਲਿਸ ਨੇ ਗੈਰ ਇਰਾਦਾ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਅਤੇ ਘਟਨਾ ਦੇ ਇਕ ਦਿਨ ਬਾਅਦ ਸ਼ੁੱਕਰਵਾਰ ਸਵੇਰੇ ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਮ੍ਰਿਤਕ ਔਰਤ ਦੀ ਪਹਿਚਾਣ ਸ਼ਹਿਰ ਦੇ ਆਰਕੇ ਪੁਰਮ ਥਾਣਾ ਏਰੀਏ ਦੇ ਸ਼ਿਆਮ ਨਗਰ ਦੀ ਰਹਿਣ ਵਾਲੀ ਰੁਕਮਣੀਬਾਈ ਉਮਰ 43 ਸਾਲ ਦੇ ਰੂਪ ਵਿਚ ਹੋਈ ਹੈ।
ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਨੂੰ ਜਦੋਂ ਆਪਣਾ ਕੰਮ ਖਤਮ ਕਰਕੇ ਮਹਿਲਾ ਘਰ ਜਾਣ ਲਈ ਲਿਫਟ ਵਿਚ ਚੜ੍ਹੀ ਤਾਂ ਬਿਜਲੀ ਸਪਲਾਈ ਵਿੱਚ ਵਿਘਨ ਪੈਣ ਕਾਰਨ ਅੰਦਰ ਫਸ ਗਈ। ਉਸੇ ਮੰਜ਼ਿਲ ਉਤੇ ਰਹਿਣ ਵਾਲੀਆਂ ਕੁਝ ਔਰਤਾਂ ਨੇ ਮਦਦ ਲਈ ਉਸ ਦੀ ਚੀ-ਕ ਸੁਣੀ ਅਤੇ ਉਸ ਨੂੰ ਬਚਾਉਣ ਲਈ ਭੱਜੀਆਂ। ਮਹਿਲਾਵਾਂ ਵਲੋਂ ਚਲਾਏ ਗਏ ਬਚਾਅ ਅਭਿਆਨ ਦੌਰਾਨ ਮਹਿਲਾ ਆਪਣਾ ਸੰਤੁਲਨ ਗੁਆ ਬੈਠੀ ਅਤੇ ਮੀਂਹ ਦੇ ਪਾਣੀ ਨਾਲ ਭਰੇ ਬੇਸਮੈਂਟ ਵਿਚ ਜਾ ਕੇ ਡਿੱ-ਗ ਪਈ।
ਉਸ ਨੂੰ ਤੁਰੰਤ ਬੇਸਮੈਂਟ ਤੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਪ ਪੁਲਿਸ ਕਪਤਾਨ ਮਨੀਸ਼ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਅਪਾਰਟਮੈਂਟ ਦੇ ਤਿੰਨ ਮਾਲਕਾਂ ਮਹੇਸ਼ ਕੁਮਾਰ, ਵਿਨੋਦ ਕੁਮਾਰ ਅਤੇ ਪਵਨ ਕੁਮਾਰ ਦੇ ਖ਼ਿਲਾਫ਼ ਕਥਿਤ ਕ-ਤ-ਲ ਦੇ ਜੁਮੇਵਾਰ ਹੋਣ ਦਾ ਕੇਸ ਦਰਜ ਕਰ ਲਿਆ ਹੈ।