ਮਾਂ ਦੇ ਘੂਰਨ ਤੋਂ ਬਾਅਦ, ਘਰੋਂ ਬਾਹਰ ਗਈ ਲੜਕੀ ਅਤੇ ਜਿੰਦਗੀ ਨੂੰ ਆਖੀ ਅਲਵਿਦਾ, ਪਰਿਵਾਰ ਦੁੱਖ ਵਿਚ, ਪਿਤਾ ਨੇ ਦੱਸੀਆਂ ਇਹ ਗੱਲਾਂ

Punjab

ਜਿਲ੍ਹਾ ਲੁਧਿਆਣਾ:- ਘਰ ਵਿਚ ਮਾਮੂਲੀ ਗੱਲ ਨੂੰ ਲੈ ਕੇ ਮਾਂ ਨੇ ਆਪਣੀ ਨਾਬਾ-ਲਗ ਧੀ ਦੇ ਥੱਪੜ ਧਰ ਦਿੱਤਾ। ਇਸ ਤੋਂ ਬਾਅਦ ਗੁੱਸੇ ਵਿਚ ਆਈ ਲੜਕੀ ਪ੍ਰੇਸ਼ਾਨ ਹੋ ਕੇ ਆਪਣੇ ਘਰੋਂ ਚਲੀ ਗਈ। ਪਰਿਵਾਰਕ ਮੈਂਬਰ ਉਸ ਦੀ ਭਾਲ ਕਰਦੇ ਰਹੇ, ਪਰ ਉਸ ਦਾ ਕਿਤੇ ਪਤਾ ਨਹੀਂ ਲੱਗ ਸਕਿਆ ਅਤੇ 24 ਘੰਟੇ ਬਾਅਦ ਉਸ ਦੀ ਦੇਹ ਮਿਲੀ। ਪਤਾ ਲੱਗਿਆ ਕਿ ਟਰੇਨ ਦੀ ਲਪੇਟ ਵਿਚ ਆਉਣ ਨਾਲ ਲੜਕੀ ਦੀ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰਿਮਝਿਮ ਉਮਰ 17 ਸਾਲ ਦੇ ਰੂਪ ਵਜੋਂ ਹੋਈ ਹੈ।

ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਜੀ. ਆਰ. ਪੀ. ਦੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਦੇ ਕੀਤਾ ਅਤੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਰਤੀਪਾਲ ਨੇ ਦੱਸਿਆ ਕਿ ਉਸ ਦੀ ਬੇਟੀ ਰਿਮਝੀਮ ਦੀ ਉਮਰ 17 ਸਾਲ ਸੀ ਅਤੇ ਉਹ ਇਕ ਪ੍ਰਾਈਵੇਟ ਸਕੂਲ ਵਿਚ 12ਵੀਂ ਜਮਾਤ ਵਿਚ ਪੜ੍ਹਦੀ ਸੀ।

ਉਸ ਨੇ ਦੱਸਿਆ ਕਿ ਲੜਕੀ ਦਾ ਮਾਮਾ ਘਰ ਆਇਆ ਹੋਇਆ ਸੀ। ਰਿਮਝਿਮ ਆਪਣੇ ਮਾਮੇ ਨਾਲ ਕਿਸੇ ਗੱਲ ਨੂੰ ਲੈ ਕੇ ਮਜ਼ਾਕ ਕਰਨ ਲੱਗੀ। ਜਦੋਂ ਉਸ ਦੀ ਮਾਂ ਮੰਜੂ ਨੂੰ ਗੁੱਸਾ ਆਇਆ ਤਾਂ ਉਸ ਨੇ ਉਸ ਨੂੰ ਝਿੜਕਿਆ ਅਤੇ ਥੱਪੜ ਧਰ ਦਿੱਤਾ। ਇਸ ਗੱਲ ਨੂੰ ਲੈ ਕੇ ਰਿਮਝਿਮ ਨੂੰ ਗੁੱਸਾ ਆ ਗਿਆ ਅਤੇ ਕੁਝ ਸਮੇਂ ਬਾਅਦ ਉਹ ਘਰ ਤੋਂ ਲਾਪਤਾ ਹੋ ਗਈ। ਜਦੋਂ ਉਹ ਘਰ ਤੋਂ ਨਾ ਮਿਲੀ ਤਾਂ ਉਸ ਦੀ ਭਾਲ ਸ਼ੁਰੂ ਕੀਤੀ ਗਈ। ਪਰ ਉਸ ਦਾ ਕਿਤੇ ਵੀ ਕੁਝ ਪਤਾ ਨਹੀਂ ਮਿਲਿਆ।

ਇਸ ਤੋਂ ਬਾਅਦ ਜਦੋਂ ਉਹ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਗਏ ਤਾਂ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਜਾ ਕੇ ਚੈੱਕ ਕਰਨ ਲਈ ਕਿਹਾ ਗਿਆ। ਇਥੇ ਇੱਕ ਲੜਕੀ ਰੇਲ ਗੱਡੀ ਦੀ ਲ-ਪੇ-ਟ ਵਿੱਚ ਆ ਕੇ ਹਾਦਸਾ-ਗ੍ਰਸਤ ਹੋ ਗਈ ਸੀ। ਜਦੋਂ ਉਹ ਥਾਣਾ ਜੀ. ਆਰ. ਪੀ. ਆਏ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਧੀ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੀ। ਰੇਲਵੇ ਟਰੈਕ ਪਾਰ ਕਰਦੇ ਸਮੇਂ ਉਹ ਮਾਲ ਗੱ-ਡੀ ਦੀ ਲਪੇਟ ਵਿਚ ਆ ਗਈ ਅਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।

Leave a Reply

Your email address will not be published. Required fields are marked *