ਕੈਥਲ (ਹਰਿਆਣਾ) ਦੇਸ਼ ਵਿਚ ਇਕ ਪਾਸੇ ਔਰਤਾਂ ਨੂੰ ਮਰਦਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੇ ਨਾਅਰੇ ਦਿੱਤੇ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਅੱਜ ਵੀ ਧੀਆਂ ਦਾਜ ਦੀ ਬ*ਲੀ ਚੜ੍ਹ ਰਹੀਆਂ ਹਨ। ਹੁਣ ਕੈਥਲ ਦੇ ਕਲਾਇਤ ਵਿਚ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਵਿਆਹੀ ਲੜਕੀ ਦਾ ਦਾ-ਜ ਲਈ ਗਲਾ ਘੁੱ*ਟ ਕੇ ਕ-ਤ-ਲ ਕਰ ਦਿੱਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਭਰਾ ਨੇ ਦੱਸਿਆ ਕਿ ਨਰਵਾਣਾ ਵਿਚ ਉਸ ਦੀ ਭੈਣ ਸਿਵਨੀ ਉਮਰ 25 ਸਾਲ ਦਾ ਵਿਆਹ ਸੰਦੀਪ ਨਾਲ ਦੋ ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੀ ਇੱਕ 8 ਮਹੀਨੇ ਦੀ ਧੀ ਵੀ ਹੈ।
ਮ੍ਰਿਤਕਾ ਦੇ ਭਰਾ ਨੇ ਦੱਸੀਆਂ ਕਿ ਵਿਆਹ ਤੋਂ ਦੋ ਮਹੀਨੇ ਬਾਅਦ ਹੀ ਉਨ੍ਹਾਂ ਨੇ ਮੇਰੀ ਭੈਣ ਨੂੰ ਦਾ-ਜ ਲਈ ਤੰ-ਗ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨਾਲ ਕੁੱਟ*ਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹ ਸਭ ਲਗਾਤਾਰ ਹੀ ਚੱਲਦਾ ਰਿਹਾ। ਪੰਚਾਇਤ ਵਿੱਚ ਰਜਾਮੰਦੀ ਕਰਨ ਤੋਂ ਬਾਅਦ ਉਹ ਮੇਰੀ ਭੈਣ ਨੂੰ ਉਸ ਦੇ ਸਹੁਰੇ ਘਰ ਲੈ ਗਏ। ਉਸ ਦੇ ਸਹੁਰੇ ਮੇਰੀ ਭੈਣ ਦੇ ਲੜਕੀ ਹੋਣ ਤੋਂ ਵੀ ਖੁਸ਼ ਨਹੀਂ ਸਨ। ਉਸ ਨੂੰ ਸਹੁਰੇ ਘਰ ਆਏ ਅਜੇ ਕੁਝ ਹੀ ਦਿਨ ਹੋਏ ਸਨ ਅਤੇ ਸਾਨੂੰ ਫ਼ੋਨ ਆਇਆ ਕਿ ਤੁਹਾਡੀ ਧੀ ਬੇ-ਹੋ-ਸ਼ ਹੋ ਗਈ ਹੈ। ਜਦੋਂ ਕਿ ਉਸ ਦੀ ਮੌ-ਤ ਹੋ ਚੁੱਕੀ ਸੀ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਲਾਇਤ ਥਾਣੇ ਦੇ ਐਸ. ਐਚ. ਓ. ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਔਰਤ ਦੀ ਮੌ-ਤ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਵਲੋਂ ਮੌਕੇ ਉਤੇ ਪਹੁੰਚ ਕੇ ਮ੍ਰਿਤਕ ਲੜਕੀ ਦੀ ਦੇਹ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਦਾ*ਜ ਦੇ ਮਾਮਲੇ ਵਿਚ ਲੜਕੀ ਦੇ ਪਤੀ, ਸਹੁਰੇ, ਸੱਸ ਅਤੇ ਨਨਾਣ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਛੇਤੀ ਹੀ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ।