ਪੰਜਾਬ ਵਿਚ ਸਖ਼ਤੀ, ਜੇਕਰ ਤੁਹਾਡੇ ਘਰ ਵੀ ਕੋਈ ਨਾਬਾ-ਲਗ ਮੋਟਰਸਾਇਕਲ ਜਾਂ ਕਾਰ ਚਲਾਉਂਦਾ ਹੈ, ਤਾਂ ਹੋ ਜਾਓ ਸਾਵਧਾਨ, ਪੜ੍ਹੋ ਇਹ ਜਾਣਕਾਰੀ

Punjab

ਪੰਜਾਬ ਸੂਬੇ ਵਿੱਚ ਪੁਲਿਸ ਵਲੋਂ ਨਾਬਾ-ਲਗਾਂ ਨੂੰ ਗੱਡੀ ਅਤੇ ਮੋਟਰਸਾਈਕਲ ਚਲਾਉਣ ਤੋਂ ਰੋਕਣ ਲਈ ਉਨ੍ਹਾਂ ਨੂੰ ਜਾਗਰੂਕ ਕੀਤਾ ਜਾਵੇਗਾ। ਜੇਕਰ ਕੋਈ ਨਾਬਾ-ਲਗ ਡ੍ਰਾਇਵਿੰਗ ਕਰਦਾ ਫੜਿਆ ਗਿਆ ਤਾਂ ਸਜਾ ਉਸ ਦੇ ਮਾਂ-ਪਿਓ ਨੂੰ ਹੋਵੇਗੀ।

ਜੇਕਰ ਪੰਜਾਬ ਵਿੱਚ ਕੋਈ ਨਾਬਾ-ਲਗ ਜੁਆਕ, ਕਾਰ ਜਾਂ ਕੋਈ ਹੋਰ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਸ ਦੇ ਮਾਤਾ-ਪਿਤਾ ਨੂੰ 3 ਸਾਲ ਦੀ ਕੈਦ ਅਤੇ 25,000 ਰੁਪਏ ਤੱਕ ਜੁਰਮਾਨਾ ਕੀਤਾ ਜਾਵੇਗਾ। ਜੇਕਰ ਉਸ ਨੇ ਵਾਹਨ ਕਿਸੇ ਹੋਰ ਤੋਂ ਉਧਾਰ (ਮੰਗਵਾਂ) ਲਿਆ ਹੈ ਤਾਂ ਸਬੰਧਤ ਵਾਹਨ ਮਾਲਕ ਵਿਰੁੱਧ ਵੀ ਇਹ ਕਾਰਵਾਈ ਕੀਤੀ ਜਾਵੇਗੀ।

ਦੱਸਿਆ ਜਾ ਰਿਹਾ ਹੈ ਕਿ ਮੋਟਰ ਵਹੀਕਲ ਐਕਟ ਤਹਿਤ ਸਖ਼ਤ ਕਾਰਵਾਈ ਕਰਨ ਤੋਂ ਪਹਿਲਾਂ ਪੰਜਾਬ ਦੀ ਪੁਲਿਸ ਨੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦਾ ਫ਼ੈਸਲਾ ਕੀਤਾ ਹੈ। ਇਹੀ ਕਾਰਨ ਹੈ ਕਿ ਇਸ ਸਬੰਧੀ ਸੂਬੇ ਦੇ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਐਸ. ਐਸ. ਪੀ. ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਸਕੂਲਾਂ ਵਿੱਚ ਜਾ ਕੇ ਜੁਆਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਤਾਂ ਜੋ ਇਸ ਪ੍ਰਕਿਰਿਆ ਨੂੰ ਤੁਰੰਤ ਰੋਕਿਆ ਜਾ ਸਕੇ ਅਤੇ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇ।

ਟ੍ਰੈਫਿਕ ਐਜੂਕੇਸ਼ਨ ਸੈੱਲ ਅਤੇ ਟ੍ਰੈਫਿਕ ਸਟਾਫ ਵੱਲੋਂ ਜਾਗਰੂਕਤਾ ਮੁਹਿੰਮ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇਗਾ। 1 ਅਗਸਤ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਤੋਂ ਜਾਗਰੂਕਤਾ ਮੁਹਿੰਮ ਸਬੰਧੀ ਰਿਕਾਰਡ ਮੰਗਿਆ ਜਾਵੇਗਾ। ਏ. ਡੀ. ਜੀ. ਪੀ. ਦੇ ਹੁਕਮਾਂ ਅਨੁਸਾਰ 31 ਜੁਲਾਈ ਤੋਂ ਬਾਅਦ ਜੇਕਰ ਕੋਈ ਨਾਬਾ-ਲਗ ਯਾਨੀ 18 ਸਾਲ ਤੋਂ ਘੱਟ ਉਮਰ ਦਾ ਜੁਆਕ ਦੋ ਪਹੀਆ ਵਾਹਨ ਜਾਂ ਕਾਰ ਚਲਾਉਂਦਾ ਫੜਿਆ ਗਿਆ ਤਾਂ ਉਸ ਦੇ ਮਾਪਿਆਂ ਜਾਂ ਵਾਹਨ ਮਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਹੁਕਮਾਂ ਅਨੁਸਾਰ ਇਸ ਮਾਮਲੇ ਵਿੱਚ ਹੋਰ ਵਾਹਨ ਮਾਲਕਾਂ ਨੂੰ ਵੀ ਦੱਸਿਆ ਜਾਵੇ ਕਿ ਉਹ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਜੁਆਕ ਨੂੰ ਆਪਣਾ ਵਾਹਨ ਨਾ ਦੇਣ। ਜੇਕਰ ਪੁਲਿਸ ਨੇ ਫੜ ਲਿਆ ਤਾਂ ਗੱਡੀ ਦੀ ਰਜਿਸਟ੍ਰੇਸ਼ਨ ਨੂੰ ਦੇਖ ਕੇ ਮਾਲਕ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਸੜਕ ਹਾਦਸਿਆਂ ਨੂੰ ਰੋਕਣ ਲਈ ਕੈਨੇਡਾ ਦੀ ਤਰਜ਼ ਉਤੇ ਰੋਡ ਸੇਫਟੀ ਫੋਰਸ (SSF) ਦਾ ਗਠਨ ਕੀਤਾ ਗਿਆ ਹੈ। ਇਹ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਫੋਰਸ ਹੈ। ਜਿਸ ਨੂੰ ਹਾਈਵੇਅ ਉਤੇ ਹੀ ਤਾਇਨਾਤ ਕੀਤਾ ਗਿਆ ਹੈ। ਇਹ ਵਾਹਨ ਦੀਆਂ ਸਮੱਸਿਆਵਾਂ, ਦੁਰਘਟ-ਨਾਵਾਂ ਜਾਂ ਹੋਰ ਐਮਰ-ਜੈਂਸੀ ਦੇ ਮਾਮਲੇ ਵਿੱਚ ਲੋਕਾਂ ਦੀ ਮਦਦ ਕਰਦੀ ਹੈ। ਇਸ ਫੋਰਸ ਵਿੱਚ 5 ਹਜ਼ਾਰ ਪੁਲਿਸ ਮੁਲਾਜ਼ਮ ਅਤੇ 130 ਆਧੁਨਿਕ ਵਾਹਨ ਸ਼ਾਮਲ ਹਨ।

Leave a Reply

Your email address will not be published. Required fields are marked *