ਨੌਜਵਾਨ ਦੀ ਸ਼ੱ-ਕੀ ਹਾਲ ਵਿਚ ਮਿਲੀ ਦੇਹ, ਪਰਿਵਾਰਕ ਮੈਂਬਰਾਂ ਨੇ, ਬਿਜਲੀ ਵਿਭਾਗ ਨੂੰ ਠਹਿਰਾਇਆ ਜ਼ਿੰਮੇਵਾਰ, ਸ਼ਿਕਾਇਤ ਵਿਚ ਦੱਸਿਆ ਇਹ ਕਾਰਨ

Punjab

ਪੰਜਾਬ ਸੂਬੇ ਦੇ ਅਬੋਹਰ ਵਿਚ ਬਿਜਲੀ ਦਾ ਮੀਟਰ ਨਾ ਲੱਗਣ ਕਾਰਨ ਪ੍ਰੇ-ਸ਼ਾ-ਨ ਨੌਜਵਾਨ ਵਲੋਂ ਖੁ-ਦ-ਕੁ-ਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਅਬੋਹਰ ਦੇ ਸੀਡ ਫਾਰਮ ਵਿਚ ਬੁੱਧਵਾਰ ਦੁਪਹਿਰ ਪਿੰਡ ਦੇ ਸਕੂਲ ਦੇ ਬਾਹਰ ਮਿਲੀ ਅਣ-ਪਛਾਤੇ ਨੌਜਵਾਨ ਦੀ ਦੇਹ ਦੀ ਪਹਿਚਾਣ ਹੋਈ ਹੈ। ਮ੍ਰਿਤਕ ਦੀ ਪਹਿਚਾਣ ਪਵਨ ਉਮਰ 30 ਸਾਲ ਜੰਮੂ ਬਸਤੀ ਦੇ ਰਹਿਣ ਵਾਲੇ ਦੇ ਰੂਪ ਵਜੋਂ ਹੋਈ ਹੈ। ਇਸ ਨੌਜਵਾਨ ਨੇ ਬਿਜਲੀ ਬੋਰਡ ਵੱਲੋਂ ਮੀਟਰ ਨਾ ਲਗਾਏ ਜਾਣ ਕਾਰਨ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਹੋ ਕੇ ਖੁ-ਦ-ਕੁ-ਸ਼ੀ ਕਰ ਲਈ ਹੈ।

ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਬਿਜਲੀ ਬੋਰਡ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਪਵਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਬਿਜਲੀ ਅਧਿਕਾਰੀਆਂ ਤੋਂ ਤੰ-ਗ ਆ ਕੇ ਖੁ-ਦ-ਕੁ-ਸ਼ੀ ਕੀਤੀ ਹੈ।

ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮਸਾਲੇ ਪੀਸਣ ਵਾਲੀ ਚੱਕੀ ਲਾਉਣਾ ਚਾਹੁੰਦਾ ਸੀ। ਜਿਸ ਲਈ ਬਿਜਲੀ ਦਾ ਮੀਟਰ ਲਾਉਣ ਲਈ 33 ਹਜ਼ਾਰ ਰੁਪਏ ਜਮ੍ਹਾ ਕਰਵਾਏ ਸਨ। ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ 25 ਜੁਲਾਈ ਨੂੰ ਮੀਟਰ ਲਗਾਉਣ ਦਾ ਵਾਅਦਾ ਕੀਤਾ ਸੀ, ਪਰ ਜਦੋਂ ਉਹ ਮੀਟਰ ਲਗਾਉਣ ਲਈ ਨਹੀਂ ਆਏ ਤਾਂ ਉਹ ਪ੍ਰੇ-ਸ਼ਾ-ਨ ਰਹਿਣ ਲੱਗਿਆ।

ਪਹਿਲਾਂ ਵੀ ਕੀਤੀ ਸੀ ਖੁ-ਦ-ਕੁ-ਸ਼ੀ ਦੀ ਕੋਸ਼ਿਸ਼

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਨੇ 27 ਜੁਲਾਈ ਨੂੰ ਵੀ ਪਵਨ ਨੇ ਡਿਪ੍ਰੈ-ਸ਼ਨ ਵਿਚ ਨਹਿਰ ਉੱਤੇ ਜਾ ਕੇ ਖੁ-ਦ-ਕੁ-ਸ਼ੀ ਦੀ ਕੋਸ਼ਿਸ਼ ਕੀਤੀ ਸੀ, ਪਰ ਪਤਾ ਲੱਗਣ ਉਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਬਚਾ ਲਿਆ ਸੀ। ਹੁਣ ਬੁੱਧਵਾਰ ਨੂੰ ਉਸ ਦੀ ਦੇਹ ਸੀਡ ਫਾਰਮ ਵਿਚ ਸਕੂਲ ਦੇ ਨੇੜੇ ਤੋਂ ਮਿਲੀ ਹੈ। ਖਬਰ ਲਿਖੇ ਜਾਣ ਤੱਕ ਪਰਿਵਾਰਕ ਮੈਂਬਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਉਤੇ ਅੜੇ ਹੋਏ ਸਨ।

ਇਸ ਮਾਮਲੇ ਉਤੇ ਪੁਲਿਸ ਦਾ ਕੀ ਕਹਿਣਾ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਦੇਹ ਬੁੱਧਵਾਰ ਦੁਪਹਿਰ ਨੂੰ ਸ਼ੱ-ਕੀ ਹਾਲ ਵਿਚ ਮਿਲੀ ਸੀ। ਨੌਜਵਾਨ ਵੱਲੋਂ ਖੁ-ਦ-ਕੁ-ਸ਼ੀ ਕਰਨ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌ-ਤ ਦੇ ਕਾਰਨਾਂ ਦਾ ਪਤਾ ਲੱਗੇਗਾ। ਜੇਕਰ ਨੌਜਵਾਨ ਨੇ ਖੁ-ਦ-ਕੁ-ਸ਼ੀ ਕੀਤੀ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *